ਸੁਨੀਤਾ ਵਿਲੀਅਮਜ਼ ਨੇ ਕੀਤੀ ਅੱਠਵੀਂ ‘ਸਪੇਸਵਾਕ’, ਜਾਣੋ ਉਹ ਧਰਤੀ ‘ਤੇ ਕਦੋਂ ਵਾਪਸ ਆਵੇਗੀ

ਕੇਪ ਕੈਨਵੇਰਲ (ਅਮਰੀਕਾ), 16 ਜਨਵਰੀ – ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਸੱਤ ਮਹੀਨੇ ਤੋਂ ਵਧ ਸਮਾਂ ਗੁਜ਼ਾਰਨ ਮਗਰੋਂ ਪਹਿਲੀ ਵਾਰ ਚਹਿਲਕਦਮੀ ਕੀਤੀ। ਸਟੇਸ਼ਨ ਕਮਾਂਡਰ ਸੁਨੀਤਾ ਵਿਲੀਅਮਜ਼ ਨੇ ਨਾਸਾ ਦੇ ਨਿਕ ਹੇਗ ਨਾਲ ਮਿਲ ਕੇ ਕੁਝ ਜ਼ਰੂਰੀ ਬਾਹਰੀ ਮੁਰੰਮਤ ਦਾ ਕੰਮ ਕੀਤਾ। ਉਹ ਤੁਰਕਮੇਨਿਸਤਾਨ ਤੋਂ 260 ਮੀਲ ਉਪਰ ਆਰਬਿਟ ਲੈਬ ਤੋਂ ਬਾਹਰ ਨਿਕਲੇ ਸਨ। ਯੋਜਨਾ ਮੁਤਾਬਕ ਅਗਲੇ ਹਫ਼ਤੇ ਸੁਨੀਤਾ ਅਤੇ ਬੁੱਚ ਵਿਲਮੋਰ ਦੁਬਾਰਾ ਤੋਂ ਸਪੇਸਵਾਕ ਕਰਨਗੇ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਕੂਲਿੰਗ ਲੂਪ ’ਚ ਸਮੱਸਿਆ ਆਈ ਸੀ। ਨਾਸਾ ਦੇ ਦੋ ਪੁਲਾੜ ਯਾਤਰੀ ਸੁਨੀਤਾ ਅਤੇ ਬੁੱਚ ਵਿਲਮੋਰ ਉਥੇ ਫਸੇ ਹੋਏ ਹਨ ਅਤੇ ਉਨ੍ਹਾਂ ਦੇ ਮਾਰਚ ਅਖੀਰ ਜਾਂ ਅਪਰੈਲ ਦੇ ਸ਼ੁਰੂ ’ਚ ਧਰਤੀ ’ਤੇ ਪਰਤਣ ਦੀ ਸੰਭਾਵਨਾ ਹੈ।

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...