ਕੜਾਕੇ ਦੀ ਠੰਢ ਦੇ ਬਾਵਜੂਦ ਸ਼ਰਧਾਲੂਆਂ ’ਚ ਉਤਸ਼ਾਹ

ਪ੍ਰਯਾਗਰਾਜ, 16 ਜਨਵਰੀ – ਕੜਾਕੇ ਦੀ ਠੰਢ ਦੇ ਬਾਵਜੂਦ ਮਹਾਕੁੰਭ ’ਚ ਪੁੱਜੇ ਸ਼ਰਧਾਲੂਆਂ ਦਾ ਜੋਸ਼ ਮੱਠਾ ਨਹੀਂ ਪਿਆ ਤੇ ਅੱਜ ਵੀ ਵੱਡੀ ਗਿਣਤੀ ਸ਼ਰਧਾਲੂਆਂ ਨੇ ਤ੍ਰਿਵੈਣੀ ਸੰਗਮ ’ਤੇ ਡੁਬਕੀ ਲਾਈ। ਦਸ ਮੁਲਕਾਂ ਤੋਂ ਆਈ 21 ਮੈਂਬਰੀ ਟੀਮ ਭਲਕੇ 16 ਜਨਵਰੀ ਨੂੰ ਸੰਗਮ ’ਚ ਇਸ਼ਨਾਨ ਕਰੇਗੀ। ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਰਹਿਣ ਵਾਲੇ 62 ਸਾਲਾ ਨਿਬਰ ਚੌਧਰੀ ਨੇ ਕਿਹਾ, ‘ਮੈਂ ਪਹਿਲੀ ਵਾਰ ਸੰਗਮ ’ਚ ਡੁਬਕੀ ਲਾਈ ਹੈ। ਡੁਬਕੀ ਲਾਉਣ ਮਗਰੋਂ ਮੈਂ ਤਰੋ-ਤਾਜ਼ਾ ਮਹਿਸੂਸ ਕਰ ਰਿਹਾ ਹਾਂ।’ ਚੌਧਰੀ ਨਾਲ ਆਏ ਸ਼ਿਵਰਾਮ ਵਰਮਾ ਨੇ ਕਿਹਾ ਕਿ ਉਨ੍ਹਾਂ ਦਾ ਤਜਰਬਾ ਚੰਗਾ ਰਿਹਾ ਤੇ ਪ੍ਰਸ਼ਾਸਨ ਨੇ ਸ਼ਰਧਾਲੂਆਂ ਲਈ ਢੁੱਕਵੇਂ ਪ੍ਰਬੰਧ ਕੀਤੇ ਹਨ। ਪਹਿਲੀ ਵਾਰ ਇੱਥੇ ਆਈ ਲਖਨਊ ਦੀ ਰਹਿਣ ਵਾਲੀ ਨੈਨਸੀ ਵੀ ਇੱਥੋਂ ਦੇ ਪ੍ਰਬੰਧ ਦੇਖ ਕੇ ਸੰਤੁਸ਼ਟ ਨਜ਼ਰ ਆਈ। ਗੁਆਂਢੀ ਜ਼ਿਲ੍ਹੇ ਫਤਹਿਪੁਰ ਦੇ ਵਸਨੀਕ ਅਭਿਸ਼ੇਕ ਨੇ ਕਿਹਾ ਕਿ ਕੁੱਲ ਮਿਲਾ ਕੇ ਤਜਰਬਾ ਚੰਗਾ ਰਿਹਾ ਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਉੱਤਰ ਪ੍ਰਦੇਸ਼ ਸਰਕਾਰ ਨੇ ਦੱਸਿਆ ਕਿ ਕੇਂਦਰ ਦੇ ਸੱਦੇ ’ਤੇ ਆਈ 10 ਮੁਲਕਾਂ ’ਤੇ ਆਧਾਰਿਤ 21 ਮੈਂਬਰੀ ਟੀਮ ਭਲਕੇ 16 ਜਨਵਰੀ ਨੂੰ ਸੰਗਮ ’ਤੇ ਇਸ਼ਨਾਨ ਕਰੇਗੀ।

ਸਾਂਝਾ ਕਰੋ

ਪੜ੍ਹੋ

ਅਸਲ ਮਾਲਕ ਦਾ ਪਤਾ ਨਾ ਹੋਣ ‘ਤੇ

ਨਵੀਂ ਦਿੱਲੀ, 16 ਜਨਵਰੀ – ਆਮਦਨ ਕਰ ਵਿਭਾਗ ਬੇਨਾਮੀ ਜਾਇਦਾਦ...