ਸਵ ਸ. ਪਰਮਜੀਤ ਸਿੰਘ ਦੀਆਂ ਅੱਖਾਂ ਨਾਲ ਰੌਸ਼ਨ ਹੋਣਗੀਆਂ ਦੋ ਜਿੰਦਗੀਆਂ

ਲੁਧਿਆਣਾ, 16 ਜਨਵਰੀ – ਬੀਤੇ ਦਿਨੀ ਫਗਵਾੜਾ ਵਿਖੇ ਇਕ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ।ਉਹਨਾ ਦੇ ਇਸ ਤਰ੍ਹਾਂ ਚਲੇ ਜਾਣ ਤੋਂ ਬਾਅਦ ਪਰਿਵਾਰ ਨੂੰ ਬਹੁਤ ਵੱਡਾ ਸਦਮਾਂ ਲੱਗਾ ਲੇਕਿਨ ਪਰਿਵਾਰ ਨੇ ਇਸ ਦੁੱਖ ਦੀ ਘੜੀ ਵਿਚ ਅਤੇ ਸਮਾਜ ਦੇ ਭਲੇ ਲਈ ਉਹਨਾ ਦੀਆਂ ਅੱਖਾਂ ਦਾਨ ਕਰਨ ਦਾ ਫੈਸਲਾ ਲਿਆ ਅਤੇ ਡਾ. ਪਰਮਜੀਤ ਕੌਰ ਐਮਰਜੈਂਸੀ ਮੈਡੀਕਲ ਅਫਸਰ, ਸਿਵਲ ਹਸਪਤਾਲ ਫਗਵਾੜਾ ਅਤੇ ਸ਼੍ਰੀ ਅਸ਼ੋਕ ਮਹਿਰਾ,ਇੰਟਰਨੈਸ਼ਨਲ ਕੋਆਰਡੀਨੇਟਰ, ਪੁਨਰਜੋਤ ਆਈ ਬੈਂਕ ਦੇ ਸਹਿਯੋਗ ਨਾਲ ਪੁਨਰਜੋਤ ਆਈ ਬੈਂਕ ਲੁਧਿਆਣਾ ਨੂੰ ਅੱਖਾਂ ਦਾਨ ਕੀਤੀਆਂ। ਅੱਖ ਦਾਨੀ ਸਵ ਸ. ਪਰਮਜੀਤ ਸਿੰਘ ਦੇ ਪਰਿਵਾਰ ਦਾ ਇਸ ਵੱਡਮੁਲੇ ਯੋਗਦਾਨ ਨਾਲ ਦੋ ਦ੍ਰਿਸ਼ਟੀਹੀਣ ਇਨਸਾਨਾਂ ਦੀ ਜਿੰਦਗੀ ਦੁਬਾਰਾ ਰੋਸ਼ਨ ਹੋਵੇਗੀ। ਪਰਿਵਾਰਿਕ ਮੈਂਬਰਾਂ ਅਨੁਸਾਰ ਸਾਨੂੰ ਆਪਣੇ ਮਿੱਤਰ ਪਿਆਰੇ ਦੇ ਵਿਛੋੜੇ ਤੋਂ ਬਾਅਦ ਉਸ ਦੇ ਜਿਉਂਦੇ ਅੰਗਾਂ ਨੂੰ ਅਗਨ ਭੇਟ ਜਾਂ ਦਫਨਾਉਣ ਦੀ ਵਜਾਏ ਓਹਨਾ ਨੂੰ ਕਿਸੇ ਲੋੜਵੰਦ ਇਨਸਾਨ ਲਈ ਦਾਨ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਲੋੜਵੰਦ ਇਨਸਾਨ ਜੋ ਏਨਾ ਅੰਗਾਂ ਦੀ ਘਾਟ ਕਰਕੇ ਨਿਰਾਸ਼ ਬੈਠੇ ਹਨ ਉਨ੍ਹਾਂ ਦੀ ਨਿਰਾਸ਼ਾ ਨੂੰ ਦੂਰ ਕੀਤਾ ਜਾ ਸਕੇ ਅਤੇ ਉਹ ਵੀ ਇਸ ਦੁਨੀਆ ਦਾ ਆਨੰਦ ਮਾਣ ਸਕਣ। ਸ਼੍ਰੀ ਅਸ਼ੋਕ ਮਹਿਰਾ ਨੇ ਅੱਖਦਾਨੀ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਲੋਕ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਕਾਰਨ ਅੱਖਾਂ ਦਾਨ ਦੀ ਮੁਹਿੰਮ ਵਿਚ ਕਾਫੀ ਗਿਰਾਵਟ ਆਈ ਹੈ ਸੋ ਹੁਣ ਦੋਬਾਰਾ ਇਸ ਮੁਹਿੰਮ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਆਓ ਇਸ ਅੱਖਾਂ ਦਾਨ ਮੁਹਿੰਮ ਨਾਲ ਜੁੜੀਏ ਅਤੇ ਉਹਨਾਂ ਦ੍ਰਿਸ਼ਟੀਹੀਣ ਇਨਸਾਨਾਂ ਨੂੰ ਇਸ ਰੰਗਲੀ ਦੁਨੀਆਂ ਦੇਖਣ ਦਾ ਮੌਕਾ ਪ੍ਰਦਾਨ ਕਰੀਏ। ਡਾ. ਰਮੇਸ਼ ਮੈਡੀਕਲ ਡਾਇਰੈਕਟਰ ਪੁਨਰਜੋਤ ਆਈ ਬੈਂਕ ਸੁਸਾਇਟੀ, ਲੁਧਿਆਣਾ ਨੇ ਦੱਸਿਆ ਕਿ ਪਿਛਲੇ 30 ਸਾਲਾਂ ਤੋਂ ਪੰਜਾਬ ਵਿੱਚ ਡਾਕਟਰ ਸਾਹਿਬਾਨਾਂ ਅਤੇ ਪੈਰਾ ਮੈਡੀਕਲ ਸਟਾਫ, ਗੈਰ ਸਰਕਾਰੀ ਸਵ੍ਹੈ ਸੇਵੀ ਸੰਸਥਾਵਾਂ, ਮੀਡੀਆ ਅਤੇ ਪੰਜਾਬ ਸਰਕਾਰ ਦੇ ਆਪਸੀ ਸਹਿਯੋਗ ਨਾਲ ਇੱਕ ਰੋਲ ਮਾਡਲ ਦੇ ਤੌਰ ਤੇ ਪੁਨਰਜੋਤ ਅੱਖ ਬੈਂਕ ਵੱਲੋਂ ਅੱਖਾਂ ਦਾਨ ਮਹਾਂ ਦਾਨ ਦੀ ਮੁਹਿੰਮ ਚਲਾਈ ਜਾ ਰਹੀ ਹੈ।

ਸਾਂਝਾ ਕਰੋ

ਪੜ੍ਹੋ

ਅਸਲ ਮਾਲਕ ਦਾ ਪਤਾ ਨਾ ਹੋਣ ‘ਤੇ

ਨਵੀਂ ਦਿੱਲੀ, 16 ਜਨਵਰੀ – ਆਮਦਨ ਕਰ ਵਿਭਾਗ ਬੇਨਾਮੀ ਜਾਇਦਾਦ...