ਭਾਰਤੀ ਜਲ ਸੈਨਾ ਨੂੰ ਮਿਲੇ ਤਿੰਨ ਨਵੇਂ ਜੰਗੀ ਬੇੜੇ

15, ਜਨਵਰੀ – ਭਾਰਤੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਇਕ ਮਹੱਤਵਪੂਰਨ ਕਦਮ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਤਿੰਨ ਪ੍ਰਮੁੱਖ ਜਲ ਸੈਨਾ ਲੜਾਕੂ ਜਹਾਜ਼ ਆਈਐਨਐਸ ਸੂਰਤ, ਆਈਐਨਐਸ ਨੀਲਗਿਰੀ ਅਤੇ ਆਈਐਨਐਸ ਵਾਘਸ਼ੀਰ ਨੂੰ ਦੇਸ਼ ਨੂੰ ਸਮਰਪਤ ਕੀਤਾ। ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਇਨ੍ਹਾਂ ਜਲ ਸੈਨਾ ਦੇ ਜਹਾਜ਼ਾਂ ਨੂੰ ਭਾਰਤੀ ਜਲ ਸੈਨਾ ਵਿਚ ਸ਼ਾਮਲ ਕੀਤਾ। ਉਨ੍ਹਾਂ ਕਿਹਾ ਕਿ 15 ਜਨਵਰੀ ਨੂੰ ਫ਼ੌਜ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਮੈਂ ਹਰ ਉਸ ਬਹਾਦਰ ਵਿਅਕਤੀ ਨੂੰ ਸਲਾਮ ਕਰਦਾ ਹਾਂ ਜਿਸ ਨੇ ਦੇਸ਼ ਦੀ ਰੱਖਿਆ ਲਈ ਅਪਣਾ ਜੀਵਨ ਸਮਰਪਤ ਕੀਤਾ ਹੈ। ਮੈਂ ਭਾਰਤ ਮਾਤਾ ਦੀ ਰੱਖਿਆ ਵਿਚ ਲੱਗੇ ਹਰ ਬਹਾਦਰ ਯੋਧੇ ਨੂੰ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੀ ਸਮੁੰਦਰੀ ਵਿਰਾਸਤੀ ਜਲ ਸੈਨਾ ਦੇ ਸ਼ਾਨਦਾਰ ਇਤਿਹਾਸ ਅਤੇ ਆਤਮ-ਨਿਰਭਰ ਭਾਰਤ ਮੁਹਿੰਮ ਲਈ ਵੀ ਵੱਡਾ ਦਿਨ ਹੈ। ਛਤਰਪਤੀ ਸ਼ਿਵਾਜੀ ਮਹਾਰਾਜ ਨੇ ਜਲ ਸੈਨਾ ਨੂੰ ਨਵੀਂ ਤਾਕਤ ਅਤੇ ਦ੍ਰਿਸ਼ਟੀ ਦਿਤੀ ਸੀ। ਅੱਜ ਅਸੀਂ ਉਨ੍ਹਾਂ ਦੀ ਇਸ ਪਵਿੱਤਰ ਧਰਤੀ ’ਤੇ 21ਵੀਂ ਸਦੀ ਦੀ ਜਲ ਸੈਨਾ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਵੱਡਾ ਕਦਮ ਚੁੱਕ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਇਕ ਵਿਨਾਸ਼ਕਾਰੀ, ਇਕ ਫ੍ਰੀਗੇਟ ਅਤੇ ਇਕ ਪਣਡੁੱਬੀ ਨੂੰ ਇਕੱਠੇ ਕਮੀਸ਼ਨ ਕੀਤਾ ਜਾ ਰਿਹਾ ਹੈ। ਇਹ ਮਾਣ ਵਾਲੀ ਗੱਲ ਹੈ ਕਿ ਤਿੰਨੋਂ ਮੇਡ ਇਨ ਇੰਡੀਆ ਹਨ।

ਮੋਦੀ ਨੇ ਕਿਹਾ ਕਿ ਅੱਜ ਭਾਰਤ ਨੂੰ ਪੂਰੀ ਦੁਨੀਆਂ ਅਤੇ ਖ਼ਾਸ ਤੌਰ ’ਤੇ ਗਲੋਬਲ ਸਾਊਥ ’ਚ ਭਰੋਸੇਮੰਦ ਅਤੇ ਜ਼ਿੰਮੇਵਾਰ ਭਾਈਵਾਲ ਵਜੋਂ ਪਛਾਣਿਆ ਜਾ ਰਿਹਾ ਹੈ। ਭਾਰਤ ਵਿਸਤਾਰਵਾਦ ਦੀ ਭਾਵਨਾ ਨਾਲ ਕੰਮ ਨਹੀਂ ਕਰਦਾ, ਭਾਰਤ ਵਿਕਾਸ ਦੀ ਭਾਵਨਾ ਨਾਲ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ 21ਵੀਂ ਸਦੀ ਦੇ ਭਾਰਤ ਦੀ ਫ਼ੌਜੀ ਸਮਰੱਥਾ ਨੂੰ ਵੀ ਵਧੇਰੇ ਸਮਰੱਥ ਅਤੇ ਆਧੁਨਿਕ ਬਣਾਉਣਾ ਚਾਹੀਦਾ ਹੈ, ਇਹ ਦੇਸ਼ ਦੀਆਂ ਤਰਜੀਹਾਂ ਵਿਚੋਂ ਇਕ ਹੈ। ਪਾਣੀ ਹੋਵੇ, ਜ਼ਮੀਨ ਹੋਵੇ, ਆਕਾਸ਼ ਹੋਵੇ, ਡੂੰਘਾ ਸਮੁੰਦਰ ਹੋਵੇ ਜਾਂ ਬੇਅੰਤ ਪੁਲਾੜ, ਭਾਰਤ ਹਰ ਥਾਂ ਅਪਣੇ ਹਿਤਾਂ ਦੀ ਰਾਖੀ ਕਰ ਰਿਹਾ ਹੈ। ਇਸ ਦੇ ਲਈ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ। ਉਨ੍ਹਾਂ ਸਪੱਸ਼ਟ ਕਿਹਾ ਕਿ ਭਾਰਤ ਵਿਸਤਾਰਵਾਦ ਲਈ ਨਹੀਂ ਸਗੋਂ ਵਿਕਾਸ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਪੂਰੇ ਹਿੰਦ ਮਹਾਸਾਗਰ ਖੇਤਰ ਵਿਚ ਪਹਿਲੇ ਜਵਾਬਦੇਹ ਵਜੋਂ ਉਭਰਿਆ ਹੈ। ਪਿਛਲੇ ਕੁਝ ਮਹੀਨਿਆਂ ਵਿਚ, ਸਾਡੀ ਜਲ ਸੈਨਾ ਨੇ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ ਹੈ ਅਤੇ ਲੱਖਾਂ ਰੁਪਏ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਲ ਨੂੰ ਸੁਰੱਖਿਅਤ ਕੀਤਾ ਹੈ। ਇਸ ਨਾਲ ਦੁਨੀਆਂ ਭਰ ’ਚ ਭਾਰਤ ’ਤੇ ਭਰੋਸਾ ਵਧਿਆ ਹੈ।

ਸਾਂਝਾ ਕਰੋ

ਪੜ੍ਹੋ

ਪੰਜਾਬ ‘ਚ ਆਬਕਾਰੀ ਤੇ ਕਰ ਇੰਸਪੈਕਟਰ ਦੀਆਂ

ਨਵੀਂ ਦਿੱਲੀ, 15 ਜਨਵਰੀ – ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ...