
ਨਵੀਂ ਦਿੱਲੀ, 11 ਜਨਵਰੀ – ਨਾਨ-ਵੈਜ ਦੇ ਸ਼ੌਕੀਨਾਂ ਲਈ ਚਿਕਨ ਸਭ ਤੋਂ ਵਧੀਆ ਖੁਰਾਕ ਹੈ। ਪਰ ਜਦੋਂ ਚਿਕਨ ਖਰੀਦਣ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਇਸ ਦੀਆਂ ਬਾਰੀਕੀਆਂ ਦਾ ਪਤਾ ਨਹੀਂ ਹੁੰਦਾ। ਖੈਰ ਕੋਈ ਗੱਲ ਨਹੀਂ, ਜੇਕਰ ਤੁਸੀਂ ਚਿਕਨ ਬਾਰੇ ਜ਼ਿਆਦਾ ਨਹੀਂ ਜਾਣਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਚਿਕਨ ਖਰੀਦਣ ਦੇ ਤਿੰਨ ਮਹੱਤਵਪੂਰਨ ਤੇ ਵੱਡੇ ਤਰੀਕੇ ਦੱਸਾਂਗੇ ਜਿਸ ਨਾਲ ਤੁਸੀਂ ਚੰਗੀ ਕੁਆਲਿਟੀ ਦਾ ਚਿਕਨ ਖਰੀਦ ਸਕਦੇ ਹੋ।
1- ਕਿਉਂ ਨਹੀਂ ਖਰੀਦਣਾ ਜ਼ਿਆਦਾ ਵਜ਼ਨ ਵਾਲਾ ਚਿਕਨ ?
ਜੀ ਹਾਂ, ਜੇਕਰ ਤੁਸੀਂ ਇਕ ਕਿੱਲੋ ਤੋਂ ਵੱਧ ਵਜ਼ਨ ਵਾਲਾ ਚਿਕਨ ਖਰੀਦਦੇ ਹੋ ਤਾਂ ਤੁਹਾਨੂੰ ਇਸ ਦਾ ਸਵਾਦ ਪਹਿਲਾਂ ਵਰਗਾ ਹੀ ਲੱਗੇਗਾ ਪਰ ਜੇਕਰ ਤੁਸੀਂ ਘੱਟ ਵਜ਼ਨ ਵਾਲਾ ਚਿਕਨ ਖਾਣਾ ਸ਼ੁਰੂ ਕਰੋਗੇ ਤਾਂ ਤੁਹਾਨੂੰ ਇਸ ਦਾ ਸਵਾਦ ਬਹੁਤ ਵਧੀਆ ਲੱਗੇਗਾ। ਅਸਲ ਵਿੱਚ, ਘੱਟ ਭਾਰ ਵਾਲਾ ਚਿਕਨ ਹੈਵੀ ਚਿਕਨ ਨਾਲੋਂ ਸਵਾਦ ‘ਚ ਕਾਫੀ ਬਿਹਤਰ ਹੁੰਦਾ ਹੈ। ਇਸ ਲਈ, ਜਦੋਂ ਵੀ ਤੁਸੀਂ ਚਿਕਨ ਖਰੀਦੋ, ਸਿਰਫ 800 ਤੋਂ 900 ਗ੍ਰਾਮ ਵਜ਼ਨ ਵਾਲਾ ਮੁਰਗਾ ਹੀ ਖਰੀਦੋ।
2- ਚੰਗੇ ਸਵਾਦ ਲਈ ਸਿਰਫ ਛੋਟਾ ਚਿਕਨ ਹੀ ਖਰੀਦੋ
ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਮੁਰਗਾ ਖਰੀਦਣ ਵੇਲੇ ਇਹ ਗੱਲ ਜ਼ਰੂਰ ਧਿਆਨ ‘ਚ ਰੱਖੋਇ ਕਿ ਤੁਸੀਂ ਛੋਟਾ ਮੁਰਗਾ ਖਰੀਦਣਾ ਹੈ। ਦਰਅਸਲ, ਬਹੁਤ ਵੱਡੇ ਮੁਰਗੇ ਦਾ ਮੀਟ ਖਾਣ ‘ਚ ਸੁੱਕਾ ਹੁੰਦਾ ਹੈ। ਇਸ ਲਈ, ਸਿਰਫ ਉਹੀ ਮੁਰਗਾ ਖਰੀਦੋ ਜੋ ਆਕਾਰ ਵਿਚ ਛੋਟਾ ਹੋਵੇ। ਛੋਟੇ ਮੁਰਗੇ ਦਾ ਵਜ਼ਨ 800 ਤੋਂ 900 ਗ੍ਰਾਮ ਦੇ ਵਿਚਕਾਰ ਹੋਵੇਗਾ। ਜੇਕਰ ਤੁਸੀਂ ਚਿਕਨ ਲਾਲੀਪਾਪ, ਚਿਕਨ ਫਰਾਈ, ਚਿਕਨ ਟਿੱਕਾ ਬਣਾਉਂਦੇ ਹੋ ਤਾਂ ਇਹ ਖਾਣ ‘ਚ ਹੋਰ ਵੀ ਸੁਆਦੀ ਲੱਗੇਗਾ। ਜਦੋਂ ਵੀ ਚਿਕਨ ਖਰੀਦੋ ਤਾਂ ਮੁਰਗਾ ਆਪ ਹੀ ਪਸੰਦ ਕਰੋ। ਤੁਸੀਂ ਕੱਟਣ ਵਾਲੇ ਨੂੰ ਦੱਸੋ ਕਿ ਕਿਹੜਾ ਮੁਰਗਾ ਕੱਟਣਾ ਹੈ। ਨਹੀਂ ਤਾਂ ਉਹ ਵੱਡਾ ਮੁਰਗਾ ਤੁਹਾਨੂੰ ਕੱਟ ਕੇ ਫੜਾ ਦੇਵੇਗਾ।