Apple ਦੇ ਆਉਣ ਵਾਲੇ iPhone 17 ਦੀ ਸੇਲ ‘ਤੇ ਇਸ ਦੇਸ਼ ‘ਚ ਲੱਗ ਸਕਦੀ ਹੈ ਪਾਬੰਦੀ

ਨਵੀਂ ਦਿੱਲੀ, 9 ਜਨਵਰੀ – ਇੰਡੋਨੇਸ਼ੀਆ ਦੇ ਉਦਯੋਗ ਮੰਤਰੀ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਕੰਪਨੀ ਸਥਾਨਕ ਨਿਰਮਾਣ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੀ ਹੈ ਤਾਂ ਉਹ ਐਪਲ ਦੇ ਆਉਣ ਵਾਲੇ iPhone 17 ਦੀ ਵਿਕਰੀ ‘ਤੇ ਪਾਬੰਦੀ ਲਗਾ ਸਕਦੀ ਹੈ। ਇਹ ਚਿਤਾਵਨੀ ਉਦੋਂ ਆਈ ਹੈ ਜਦੋਂ ਇੰਡੋਨੇਸ਼ੀਆ ਨੇ iPhone 16 ਦੀ ਵਿਕਰੀ ‘ਤੇ ਪਾਬੰਦੀ ਜਾਰੀ ਰੱਖੀ ਹੈ, ਜਦੋਂ ਕਿ ਐਪਲ ਨੇ ਹਾਲ ਹੀ ਵਿੱਚ ਦੇਸ਼ ਵਿੱਚ AirTag ਡਿਵਾਈਜ਼ ਫੈਕਟਰੀ ਬਣਾਉਣ ਲਈ 1 ਬਿਲੀਅਨ ਨਿਵੇਸ਼ ਦਾ ਪ੍ਰਸਤਾਵ ਦਿੱਤਾ ਹੈ।

ਉਦਯੋਗ ਮੰਤਰੀ ਆਗੁਸ ਗੁਮੀਵਾਂਗ ਕਾਰਟਾਸਮਿਤਾ ਨੇ ਕਿਹਾ, ‘ਜੇ ਐਪਲ ਆਈਫੋਨ 16 ਨੂੰ ਵੇਚਣਾ ਚਾਹੁੰਦਾ ਹੋ ਤਾਂ ਖ਼ਾਸ ਤੌਰ ‘ਤੇ ਜੇ ਉਹ ਆਈਫੋਨ 17 ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਾਂ ਇਹ ਫੈਸਲਾ ਪੂਰੀ ਤਰ੍ਹਾਂ ਉਨ੍ਹਾਂ ‘ਤੇ ਨਿਰਭਰ ਕਰਦਾ ਹੈ।’ ਅੱਗੇ ਉਸ ਨੇ ਕਿਹਾ ਕਿ ਮੌਜੂਦਾ ਪਾਬੰਦੀ ਭਵਿੱਖ ਦੇ ਮਾਡਲਾਂ ਤੱਕ ਵੀ ਵਧ ਸਕਦੀ ਹੈ।

ਫ਼ੋਨ ਕੰਪੋਨੈਂਟਸ ਹੀ ਹੋਣਗੇ ਕਾਊਂਟ

ਇਸ ਦੇ ਨਾਲ ਹੀ ਨਿਵੇਸ਼ ਮੰਤਰੀ ਰੋਜ਼ੇਨ ਰੋਸਲਾਨੀ ਨੇ ਐਲਾਨ ਕੀਤਾ ਕਿ ਐਪਲ ਨੇ 2026 ਦੀ ਸ਼ੁਰੂਆਤ ਤੱਕ ਏਅਰਟੈਗ ਸੁਵਿਧਾ ਸੰਚਾਲਨ ਸ਼ੁਰੂ ਕਰਨ ਲਈ ਕਮਿੱਟਮੈਂਟ ਕੀਤੀ ਹੈ ਪਰ ਕਾਰਤਸਮਿਤਾ ਨੇ ਇਸ ਪ੍ਰਸਤਾਵ ਨੂੰ ਨਾਕਾਫ਼ੀ ਦੱਸਦਿਆਂ ਰੱਦ ਕਰ ਦਿੱਤਾ। ਇੰਡੋਨੇਸ਼ੀਆ ਦੀ ਆਬਾਦੀ 280 ਮਿਲੀਅਨ ਹੈ ਤੇ ਦੇਸ਼ ਵਿੱਚ 354 ਮਿਲੀਅਨ ਐਕਟਿਵ ਮੋਬਾਈਲ ਫੋਨ ਹਨ। ਇੰਡੋਨੇਸ਼ੀਆ ਨੇ ਵਿਦੇਸ਼ੀ ਨਿਰਮਾਣ ਨੂੰ ਆਕਰਸ਼ਿਤ ਕਰਨ ਲਈ ਲਗਾਤਾਰ ਆਪਣੇ ਵੱਡੇ ਖਪਤਕਾਰ ਬਾਜ਼ਾਰ ਦਾ ਫਾਇਦਾ ਉਠਾਇਆ ਹੈ। ਐਪਲ ਨੇ ਹੌਲੀ-ਹੌਲੀ ਆਪਣੇ ਨਿਵੇਸ਼ ਪ੍ਰਸਤਾਵਾਂ ਨੂੰ $10 ਮਿਲੀਅਨ ਤੋਂ ਵਧਾ ਕੇ ਮੌਜੂਦਾ $1 ਬਿਲੀਅਨ ਕਰ ਦਿੱਤਾ ਹੈ ਪਰ ਕਾਰਜਕਾਰੀ ਕਹਿੰਦੇ ਹਨ ਕਿ ਦੇਸ਼ ਵਿੱਚ ਕੰਪਨੀ ਦੀ ਵਿਕਰੀ ਦੇ ਮੁਕਾਬਲੇ ਇਹ ਅੰਕੜੇ ਨਾਕਾਫੀ ਹਨ। ਅਕਤੂਬਰ 2024 ਵਿੱਚ ਲਾਗੂ ਕੀਤੀ ਗਈ ਇਹ ਪਾਬੰਦੀ ਵਰਤਮਾਨ ਵਿੱਚ Apple ਦੇ iPhone 16 ਤੇ ਗੂਗਲ ਦੇ Pixel ਫੋਨ ਦੋਵਾਂ ਨੂੰ ਪ੍ਰਭਾਵਿਤ ਕਰਦੀ ਹੈ। ਹਾਲਾਂਕਿ Apple ਇੰਡੋਨੇਸ਼ੀਆ ਵਿੱਚ ਚਾਰ ਡਿਵੈਲਪਰ ਅਕੈਡਮੀਆਂ ਦਾ ਸੰਚਾਲਨ ਕਰਦੀ ਹੈ, ਕੰਪਨੀ ਨੇ ਅਜੇ ਤੱਕ ਦੇਸ਼ ਵਿੱਚ ਕੋਈ ਨਿਰਮਾਣ ਸੁਵਿਧਾਵਾਂ ਸਥਾਪਤ ਨਹੀਂ ਕੀਤੀਆਂ ਹਨ।

ਸਾਂਝਾ ਕਰੋ

ਪੜ੍ਹੋ

ਮੈਡੀਕਲ ਕਾਲਜ ਦੇ ਪ੍ਰੋਫ਼ੈਸਰਾਂ ਦੀ ਸੇਵਾਮੁਕਤੀ ਦੀ

ਚੰਡੀਗੜ੍ਹ, 11 ਅਪ੍ਰੈਲ – ਪੰਜਾਬ ਕੈਬਨਿਟ ਮੀਟਿੰਗ ਵਿੱਚ ਲਏ ਗਏ...