ਭਾਰ ਘਟਾਉਣ ਤੋਂ ਲੈ ਕੇ ​​ਹੱਡੀਆਂ ਮਜ਼ਬੂਤ ਬਣਾਉਣ ਤਕ, ਇਨ੍ਹਾਂ ਖ਼ਾਸ ਲੱਡੂਆਂ ਨੂੰ ਖਾਣ ਨਾਲ ਤੁਹਾਨੂੰ ਹੋਣਗੇ ਕਈ ਫ਼ਾਇਦੇ

ਨਵੀਂ ਦਿੱਲੀ, 8 ਜਨਵਰੀ –  ਸਰਦੀਆਂ ਦੇ ਮੌਸਮ ਵਿਚ ਖ਼ੁਦ ਨੂੰ ਅੰਦਰੋਂ ਗਰਮ ਤੇ ਮਜ਼ਬੂਤ ​​ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸੇ ਲਈ ਸਾਡੀ ਦਾਦੀ-ਨਾਨੀ ਠੰਢ ਦਾ ਮੌਸਮ ਆਉਂਦਿਆਂ ਹੀ ਵੱਖ-ਵੱਖ ਤਰ੍ਹਾਂ ਦੇ ਲੱਡੂ ਬਣਾ ਲੈਂਦੀਆਂ ਸਨ, ਜੋ ਸਰੀਰ ਨੂੰ ਗਰਮੀ ਦੇਣ ਦੇ ਨਾਲ-ਨਾਲ ਸਿਹਤ ਨੂੰ ਵੀ ਤੰਦਰੁਸਤ ਰੱਖਦੇ ਹਨ।ਅਲਸੀ ਤੇ ਮੇਥੀ ਪਾਊਡਰ ਦੇ ਬਣੇ ਇਹ ਲੱਡੂ ਬਹੁਤ ਹੀ ਸੁਆਦੀ ਅਤੇ ਪੌਸ਼ਟਿਕ ਹੁੰਦੇ ਹਨ। ਸਰਦੀਆਂ ਵਿਚ ਇਨ੍ਹਾਂ ਲੱਡੂਆਂ ਨੂੰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ। ਜਾਣਦੇ ਹਾਂ ਇਨ੍ਹਾਂ ਲੱਡੂਆਂ ਨੂੰ ਬਣਾਉਣ ਦੀ ਵਿਧੀ ਤੇ ਇਨ੍ਹਾਂ ਦੇ ਫ਼ਾਇਦਿਆਂ ਬਾਰੇ।

ਸਮੱਗਰੀ:

– 1 ਕੱਪ ਕਣਕ ਦਾ ਆਟਾ।

– 1/2 ਕੱਪ ਅਲਸੀ ਦਾ ਪਾਊਡਰ।

– 1/4 ਕੱਪ ਮੇਥੀ ਦਾ ਪਾਊਡਰ।

– 1 ਕੱਪ ਗੁੜ (ਕੱਦੂਕਸ਼ ਕੀਤਾ ਹੋਇਆ)।

– 1/4 ਕੱਪ ਘਿਓ।

– 1/2 ਕੱਪ ਸੁੱਕੇ ਮੇਵੇ (ਕਾਜੂ, ਬਦਾਮ, ਸੌਗੀ)।

– 1/2 ਚਮਚ ਇਲਾਇਚੀ ਪਾਊਡਰ।

ਵਿਧੀ

– ਇਕ ਪੈਨ ’ਚ ਘਿਓ ਗਰਮ ਕਰੋ ਤੇ ਇਸ ਵਿਚ ਸੁੱਕੇ ਮੇਵੇ ਨੂੰ ਹਲਕਾ ਪੀਲਾ ਹੋਣ ਤੱਕ ਭੁੰਨ ਲਵੋ।

– ਇਕ ਵੱਡੇ ਭਾਂਡੇ ਵਿਚ ਆਟਾ, ਅਲਸੀ ਦਾ ਪਾਊਡਰ, ਮੇਥੀ ਪਾਊਡਰ ਤੇ ਇਲਾਇਚੀ ਪਾਊਡਰ ਨੂੰ ਚੰਗੀ ਤਰ੍ਹਾਂ ਮਿਲਾਓ।

– ਘੱਟ ਅੱਗ ‘ਤੇ ਵੱਖਰੇ ਪੈਨ ’ਚ ਗੁੜ ਨੂੰ ਪਿਘਲਾ ਲਓ। ਧਿਆਨ ਰੱਖੋ ਕਿ ਗੁੜ ਜ਼ਿਆਦਾ ਗਾੜ੍ਹਾ ਨਾ ਹੋ ਜਾਵੇ।

– ਆਟੇ ਦੇ ਮਿਸ਼ਰਨ ਵਿਚ ਪਿਘਲਾ ਹੋਇਆ ਗੁੜ ਪਾਓ ਤੇ ਚੰਗੀ ਤਰ੍ਹਾਂ ਮਿਲਾਓ।

– ਇਸ ਮਿਸ਼ਰਨ ਤੋਂ ਛੋਟੇ-ਛੋਟੇ ਲੱਡੂ ਬਣਾ ਲਓ ਤੇ ਸੁੱਕੇ ਮੇਵਿਆਂ ਨਾਲ ਮਿਲਾ ਲਵੋ।

– ਲੱਡੂਆਂ ਨੂੰ ਠੰਢਾ ਹੋਣ ਲਈ ਕੁਝ ਦੇਰ ਲਈ ਇਕ ਥਾਲੀ ‘ਚ ਵੱਖ-ਵੱਖ ਕਰ ਕੇ ਰੱਖ ਦਿਓ।

– ਇਸ ਤੋਂ ਬਾਅਦ ਇਨ੍ਹਾਂ ਨੂੰ ਸਟੀਲ ਦੇ ਏਅਰ ਟਾਈਟ ਕੰਟੇਨਰ ਵਿਚ ਸਟੋਰ ਕੀਤਾ ਜਾ ਸਕਦਾ ਹੈ।

ਅਲਸੀ ਤੇ ਮੇਥੀ ਦੇ ਲੱਡੂ ਦੇ ਫ਼ਾਇਦੇ

ਪਾਚਨ ਤੰਤਰ ਲਈ ਫਾਇਦੇਮੰਦ – ਅਲਸੀ ਤੇ ਮੇਥੀ ਪਾਚਨ ਤੰਤਰ ਨੂੰ ਮਜ਼ਬੂਤ ​​ਬਣਾਉਣ ‘ਚ ਮਦਦ ਕਰਦੀ ਹੈ। ਇਨ੍ਹਾਂ ਨਾਲ ਕਬਜ਼, ਐਸੀਡਿਟੀ ਅਤੇ ਗੈਸ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

ਦਿਲ ਦੀ ਸਿਹਤ- ਅਲਸੀ ਦੇ ਬੀਜਾਂ ਵਿਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ, ਜੋ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਦਿਲ ਦੇ ਦੌਰੇ ਤੇ ਸਟ੍ਰੋਕ ਦੇ ਜੋਖਮ ਨੂੰ ਘਟਾਉਣ ਵਿਚ ਮਦਦ ਕਰਦੇ ਹਨ।

ਭਾਰ ਘਟਾਉਣ ‘ਚ ਮਦਦਗਾਰ -ਅਲਸੀ ਤੇ ਮੇਥੀ ਦੋਵੇਂ ਹੀ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜੋ ਤੁਹਾਨੂੰ ਲੰਬੇ ਸਮੇਂ ਤਕ ਪੇਟ ਭਰਿਆ ਹੋਇਆ ਰੱਖਦੇ ਹਨ ਅਤੇ ਭਾਰ ਘਟਾਉਣ ‘ਚ ਮਦਦ ਕਰਦੇ ਹਨ।

ਵਧਦਾ ਹੈ ਇਮਿਊਨ ਪਾਵਰ – ਮੇਥੀ ‘ਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦੇ ਹਨ।

ਚਮੜੀ ਲਈ ਫ਼ਾਇਦੇਮੰਦ– ਅਲਸੀ ਤੇ ਮੇਥੀ ਚਮੜੀ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ। ਇਹ ਚਮੜੀ ਨੂੰ ਨਰਮ ਅਤੇ ਚਮਕਦਾਰ ਬਣਾਉਂਦੇ ਹਨ।

ਹੱਡੀਆਂ ਨੂੰ ਕਰਦੇ ਹਨ ਮਜ਼ਬੂਤ ​​- ਮੇਥੀ ‘ਚ ਕੈਲਸ਼ੀਅਮ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ​​ਬਣਾਉਣ ‘ਚ ਮਦਦ ਕਰਦਾ ਹੈ।

ਵਧਦਾ ਹੈ ਊਰਜਾ ਦਾ ਪੱਧਰ – ਇਹ ਲੱਡੂ ਊਰਜਾ ਦਾ ਵਧੀਆ ਸਰੋਤ ਹਨ ਅਤੇ ਥਕਾਵਟ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ।

ਬਲੱਡ ਸ਼ੂਗਰ ਕੰਟਰੋਲ – ਅਲਸੀ ਤੇ ਮੇਥੀ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ।

ਕੈਂਸਰ ਤੋਂ ਬਚਾਅ- ਅਲਸੀ ‘ਚ ਲਿਗਨਾਨ ਹੁੰਦੇ ਹਨ, ਜੋ ਕੈਂਸਰ ਨਾਲ ਲੜਨ ‘ਚ ਮਦਦ ਕਰਦੇ ਹਨ।

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...