ਸ਼ੂਗਰ ਲੈਵਲ ਘੱਟਾਉਣ ‘ਚ ਰਾਮਬਾਣ ਹਨ ਇਹ ਫ਼ਲ, ਅੱਜ ਹੀ ਡਾਈਟ ‘ਚ ਕਰੋ ਸ਼ਾਮਲ

ਨਵੀਂ ਦਿੱਲੀ, 4 ਜਨਵਰੀ – ਡਾਇਬਟੀਜ਼ ਇੱਕ ਅਜਿਹੀ ਬਿਮਾਰੀ ਹੈ ਜੋ ਅੱਜ-ਕੱਲ੍ਹ ਬਹੁਤ ਆਮ ਹੋ ਗਈ ਹੈ। ਇਹ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਸਰੀਰ ਵਿੱਚ ਬਲੱਡ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ। ਬੇਸ਼ੱਕ ਡਾਇਬਟੀਜ਼ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਦਾ ਪਰ ਇਸ ਨੂੰ ਸਹੀ ਖਾਣ-ਪੀਣ ਦੀਆਂ ਆਦਤਾਂ, ਰੇਗੂਲਰ ਕਸਰਤ ਤੇ ਦਵਾਈਆਂ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਡਾਇਬਟੀਜ਼ ਦੇ ਮਰੀਜ਼ਾਂ ਲਈ ਆਪਣੀ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੂੰ ਅਜਿਹੇ ਭੋਜਨਾਂ ਦਾ ਸੇਵਨ ਕਰਨਾ ਚਾਹੀਦਾ ਹੈ ਜਿਸ ਨਾਲ ਬਲੱਡ ਸ਼ੂਗਰ ਤੇਜ਼ੀ ਨਾਲ ਨਾ ਵਧੇ। ਆਓ ਅਸੀਂ ਤੁਹਾਨੂੰ ਅਜਿਹੇ 5 ਫ਼ਲਾਂ ਬਾਰੇ ਦੱਸਦੇ ਹਾਂ ਜਿਨ੍ਹਾਂ ਨੂੰ ਡਾਇਬਟੀਜ਼ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਡਾਇਬਟੀਜ਼ ‘ਚ ਫਾਇਦੇਮੰਦ ਹਨ 5 ਹਰੇ ਫ਼ਲ

ਅਮਰੂਦ

ਅਮਰੂਦ ਵਿੱਚ ਵਿਟਾਮਿਨ ਸੀ, ਫਾਈਬਰ ਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਫਾਈਬਰ ਬਲੱਡ ਸ਼ੂਗਰ ਦੇ ਪੱਧਰਾਂ ਵਿੱਚ ਅਚਾਨਕ ਉਤਰਾਅ-ਚੜ੍ਹਾਅ ਨੂੰ ਰੋਕਦਾ ਹੈ। ਇਸ ਤੋਂ ਇਲਾਵਾ ਅਮਰੂਦ ‘ਚ ਮੌਜੂਦ ਵਿਟਾਮਿਨ ਸੀ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ ‘ਚ ਮਦਦ ਕਰਦਾ ਹੈ।

ਮੌਸੰਮੀ

ਮੌਸੰਮੀ ਵਿੱਚ ਵਿਟਾਮਿਨ ਸੀ ਦੇ ਨਾਲ-ਨਾਲ ਫੋਲੇਟ ਤੇ ਪੋਟਾਸ਼ੀਅਮ ਵੀ ਪਾਇਆ ਜਾਂਦਾ ਹੈ। ਫੋਲੇਟ ਸਰੀਰ ਵਿੱਚ ਨਵੇਂ ਸੈੱਲਸ ਦੇ ਪ੍ਰੋਡੈਕਸ਼ਨ ਵਿੱਚ ਮਦਦ ਕਰਦਾ ਹੈ, ਜਦੋਂ ਕਿ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਮੌਸੰਮੀ ਵਿੱਚ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ, ਜਿਸ ਦਾ ਸਿੱਧਾ ਮਤਲਬ ਹੈ ਕਿ ਇਹ ਸ਼ੂਗਰ ਦੇ ਪੱਧਰ ਨੂੰ ਤੇਜ਼ੀ ਨਾਲ ਨਹੀਂ ਵਧਾਉਂਦਾ ਹੈ।

ਨਾਸ਼ਪਾਤੀ

ਨਾਸ਼ਪਾਤੀ ਫਾਈਬਰ ਤੇ ਵਿਟਾਮਿਨ ਨਾਲ ਭਰਪੂਰ ਹੁੰਦੀ ਹੈ। ਫਾਈਬਰ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ, ਜਦ ਕਿ ਵਿਟਾਮਿਨ K ਹੱਡੀਆਂ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰਦਾ ਹੈ। ਇੰਨ੍ਹਾਂ ਹੀ ਨਹੀਂ ਨਾਸ਼ਪਾਤੀ ਵਿੱਚ ਮੌਜੂਦ ਪੇਕਟਿਨ ਇੱਕ ਘੁਲਣਸ਼ੀਲ ਫਾਈਬਰ ਹੁੰਦਾ ਹੈ ਜੋ ਸਰੀਰ ਵਿੱਚ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ।

ਕੀਵੀ

ਕੀਵੀ ਵਿੱਚ ਵਿਟਾਮਿਨ C, ਵਿਟਾਮਿਨ E ਤੇ ਵਿਟਾਮਿਨ K ਦੇ ਨਾਲ-ਨਾਲ ਫਾਈਬਰ ਤੇ ਪੋਟਾਸ਼ੀਅਮ ਵੀ ਹੁੰਦਾ ਹੈ। ਕੀਵੀ ਵਿੱਚ ਮੌਜੂਦ ਐਂਟੀਆਕਸੀਡੈਂਟ ਸੈੱਲਾਂ ਨੂੰ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ। ਕੀਵੀ ਵਿੱਚ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ, ਜੋ ਸ਼ੂਗਰ ਦੇ ਮਰੀਜ਼ਾਂ ਲਈ ਇੱਕ ਵਧੀਆ ਆਪਸ਼ਨ ਹੈ।

ਸਾਂਝਾ ਕਰੋ

ਪੜ੍ਹੋ

ਮੈਡੀਕਲ ਕਾਲਜ ਦੇ ਪ੍ਰੋਫ਼ੈਸਰਾਂ ਦੀ ਸੇਵਾਮੁਕਤੀ ਦੀ

ਚੰਡੀਗੜ੍ਹ, 11 ਅਪ੍ਰੈਲ – ਪੰਜਾਬ ਕੈਬਨਿਟ ਮੀਟਿੰਗ ਵਿੱਚ ਲਏ ਗਏ...