
ਨਵੀਂ ਦਿੱਲੀ, 31 ਦਸੰਬਰ – ਪ੍ਰੋਟੀਨ ਨੂੰ ਸਾਡੇ ਸਰੀਰ ਦਾ ਬਿਲਡਿੰਗ ਬਲਾਕਸ ਕਿਹਾ ਜਾਂਦਾ ਹੈ। ਇਹ ਮਾਸਪੇਸ਼ੀਆਂ, ਹੱਡੀਆਂ, ਸਕਿਨ ਤੇ ਵਾਲਾਂ ਦੇ ਨਿਰਮਾਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਲਈ ਸਰੀਰ ‘ਚ ਪ੍ਰੋਟੀਨ ਦਾ ਸਹੀ ਮਾਤਰਾ ‘ਚ ਹੋਣਾ ਬਹੁਤ ਜ਼ਰੂਰੀ ਹੈ। ਪ੍ਰੋਟੀਨ ਦੀ ਕਮੀ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਇਸ ਲਈ, ਇਸਦੀ ਘਾਟ ਦੇ ਲੱਛਣਾਂ ਦੀ ਪਛਾਣ ਕਰਨਾ ਮਹੱਤਵਪੂਰਨ ਹੈ। ਜਦੋਂ ਸਰੀਰ ‘ਚ ਪ੍ਰੋਟੀਨ ਦੀ ਕਮੀ ਹੁੰਦੀ ਹੈ ਤਾਂ ਕੁਝ ਲੱਛਣ ਦਿਖਾਈ ਦਿੰਦੇ ਹਨ, ਜਿਨ੍ਹਾਂ ਦੀ ਮਦਦ ਨਾਲ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਲੱਛਣਾਂ ਬਾਰੇ ਅਤੇ ਕਿਵੇਂ ਪ੍ਰੋਟੀਨ ਦੀ ਘਾਟ ਨੂੰ ਦੂਰ ਕਰ ਸਕਦੇ ਹਾਂ?
ਪ੍ਰੋਟੀਨ ਦੀ ਘਾਟ ਦੇ ਲੱਛਣ
ਪ੍ਰੋਟੀਨ ਦੀ ਘਾਟ ਦੇ ਲੱਛਣ ਹੌਲੀ-ਹੌਲੀ ਵਿਕਸਤ ਹੁੰਦੇ ਹਨ ਅਤੇ ਇਨ੍ਹਾਂ ਨੂੰ ਪਛਾਣਨਾ ਮੁਸ਼ਕਲ ਹੋ ਸਕਦਾ ਹੈ। ਕੁਝ ਆਮ ਲੱਛਣਾਂ ‘ਚ ਸ਼ਾਮਲ ਹਨ-
ਥਕਾਵਟ ਤੇ ਕਮਜ਼ੋਰੀ- ਪ੍ਰੋਟੀਨ ਊਰਜਾ ਦਾ ਮਹੱਤਵਪੂਰਨ ਸਰੋਤ ਹੈ। ਇਸ ਦੀ ਘਾਟ ਨਾਲ ਤੁਸੀਂ ਲਗਾਤਾਰ ਥਕਾਵਟ ਮਹਿਸੂਸ ਕਰ ਸਕਦੇ ਹੋ ਅਤੇ ਛੋਟੇ-ਮੋਟੇ ਕੰਮ ਕਰਨ ‘ਚ ਵੀ ਪਰੇਸ਼ਾਨੀ ਹੋ ਸਕਦੀ ਹੈ।
ਭਾਰ ਘਟਾਉਣਾ- ਪ੍ਰੋਟੀਨ ਮਾਸਪੇਸ਼ੀਆਂ ਨੂੰ ਬਣਾਉਣ ‘ਚ ਮਦਦ ਕਰਦਾ ਹੈ। ਜੇਕਰ ਤੁਹਾਨੂੰ ਭਰਪੂਰ ਮਾਤਰਾ ‘ਚ ਪ੍ਰੋਟੀਨ ਨਹੀਂ ਲੈ ਰਹੇ ਹੋ ਤਾਂ ਤੁਹਾਡਾ ਭਾਰ ਘਟ ਸਕਦਾ ਹੈ, ਖਾਸ ਕਰਕੇ ਮਸਲ ਲਾਸ ਕਾਰਨ।
ਵਾਲਾਂ ਦਾ ਝੜਨਾ ਤੇ ਨਹੁੰਆਂ ਦਾ ਕਮਜ਼ੋਰ ਹੋਣਾ- ਵਾਲ ਅਤੇ ਨਹੁੰ ਮੁੱਖ ਤੌਰ ‘ਤੇ ਪ੍ਰੋਟੀਨ ਨਾਲ ਬਣੇ ਹੁੰਦੇ ਹਨ। ਪ੍ਰੋਟੀਨ ਦੀ ਘਾਟ ਨਾਲ ਵਾਲ ਝੜਦੇ ਹਨ ਤੇ ਨਹੁੰ ਕਮਜ਼ੋਰ ਅਤੇ ਪਤਲੇ ਹੋ ਜਾਂਦੇ ਹਨ।
ਸਕਿਨ ਸਬੰਧੀ ਸਮੱਸਿਆਵਾਂ- ਪ੍ਰੋਟੀਨ ਸਕਿਨ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਇਸ ਦੀ ਘਾਟ ਨਾਲ ਸਕਿਨ ਖੁਸ਼ਕ, ਖੁਰਦਰੀ ਤੇ ਫਟੀ ਹੋ ਸਕਦੀ ਹੈ।
ਮਾਸਪੇਸ਼ੀਆਂ ਦਾ ਦਰਦ ਤੇ ਕਮਜ਼ੋਰੀ – ਮਾਸਪੇਸ਼ੀਆਂ ਦੀ ਮੁਰੰਮਤ ਤੇ ਵਿਕਾਸ ਲਈ ਪ੍ਰੋਟੀਨ ਜ਼ਰੂਰੀ ਹੈ। ਇਸ ਦੀ ਘਾਟ ਨਾਲ ਮਾਸਪੇਸ਼ੀਆਂ ‘ਚ ਦਰਦ ਅਤੇ ਕਮਜ਼ੋਰੀ ਹੋ ਸਕਦੀ ਹੈ।
ਕਮਜ਼ੋਰ ਇਮਿਊਨਿਟੀ- ਪ੍ਰੋਟੀਨ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ। ਇਸ ਦੀ ਘਾਟ ਨਾਲ ਤੁਸੀਂ ਵਾਰ-ਵਾਰ ਬਿਮਾਰ ਹੋ ਸਕਦੇ ਹੋ।
ਜ਼ਖ਼ਮ ਭਰਨ ‘ਚ ਸਮਾਂ ਲੱਗਦਾ ਹੈ – ਪ੍ਰੋਟੀਨ ਜ਼ਖ਼ਮਾਂ ਨੂੰ ਠੀਕ ਕਰਨ ‘ਚ ਮਦਦ ਕਰਦਾ ਹੈ। ਇਸ ਦੀ ਘਾਟ ਨਾਲ ਜ਼ਖਮ ਹੌਲੀ-ਹੌਲੀ ਭਰਦੇ ਹਨ।
ਭੁੱਖ ਲੱਗਣਾ – ਪ੍ਰੋਟੀਨ ਘਰੇਲਿਨ ਤੇ ਲੇਪਟਿਨ ਹਾਰਮੋਨਸ ਨੂੰ ਕੰਟਰੋਲ ਕਰਦਾ ਹੈ, ਜਿਨ੍ਹਾਂ ਨਾਲ ਭੁੱਖ ਲੱਗਣ ਤੇ ਪੇਟ ਭਰਨ ਦਾ ਅਹਿਸਾਸ ਹੁੰਦਾ ਹੈ।
ਪ੍ਰੋਟੀਨ ਦੀ ਘਾਟ ਦੇ ਕਾਰਨ
ਪ੍ਰੋਟੀਨ ਦੀ ਘਾਟ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ-
ਅਸੰਤੁਲਿਤ ਭੋਜਨ- ਖਾਣੇ ‘ਚ ਪ੍ਰੋਟੀਨ ਭਰਪੂਰ ਫੂਡਜ਼ ਸ਼ਾਮਲ ਨਾ ਕਰਨਾ।
ਪਾਚਨ ਸੰਬੰਧੀ ਸਮੱਸਿਆਵਾਂ — ਪ੍ਰੋਟੀਨ ਨੂੰ ਠੀਕ ਢੰਗ ਨਾਲ ਪਚਾਉਣ ‘ਚ ਸਮੱਸਿਆ।
ਕੁਝ ਬਿਮਾਰੀਆਂ—ਕੈਂਸਰ, ਕਿਡਨੀ ਦੀ ਬਿਮਾਰੀ ਤੇ ਹੋਰ ਬਿਮਾਰੀਆਂ—ਪ੍ਰੋਟੀਨ ਦੀ ਘਾਟ ਦਾ ਕਾਰਨ ਬਣ ਸਕਦੀਆਂ ਹਨ।
ਕੁਝ ਦਵਾਈਆਂ- ਕੁਝ ਦਵਾਈਆਂ ਪ੍ਰੋਟੀਨ ਦੇ ਅਬਜਾਰਪਸ਼ਨ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਪ੍ਰੋਟੀਨ ਦੀ ਘਾਟ ਦੂਰ ਕਿਵੇਂ ਕਰੀਏ ?
ਮੀਟ- ਚਿਕਨ, ਮੱਛੀ, ਆਂਡੇ
ਦੁੱਧ ਤੇ ਮਿਲਕ ਪ੍ਰੋਡਕਟਸ – ਦੁੱਧ, ਦਹੀਂ, ਪਨੀਰ ਤੇ ਮੱਖਣ
ਦਾਲਾਂ ਤੇ ਫਲੀਆਂ – ਮੂੰਗ ਦੀ ਦਾਲ, ਛੋਲੇ, ਕਿਡਨੀ ਬੀਨਸ, ਰਾਜਮਾ
ਨਟਸ ਤੇ ਬੀਜ – ਬਦਾਮ, ਅਖਰੋਟ, ਕਾਜੂ, ਚਿਆ ਸੀਡਸ, ਫਲੈਕਸ ਸੀਡਸ
ਸੋਇਆ ਪ੍ਰੋਡਕਟਸ- ਟੋਫੂ, ਸੋਇਆ ਮਿਲਕ
ਅਨਾਜ- ਓਟਸ, ਕਵਿਨੋਆ
Disclaimer : ਲੇਖ ‘ਚ ਦਰਸਾਈ ਗਈ ਸਲਾਹ ਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ਾਂ ਲਈ ਹਨ ਤੇ ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।