
ਨਵੀਂ ਦਿੱਲੀ, 27 ਦਸੰਬਰ – ਆਈਸੀਸੀ ਨੇ ਭਾਰਤੀ ਟੀਮ ਦੇ ਬੱਲੇਬਾਜ਼ ਵਿਰਾਟ ਕੋਹਲੀ ‘ਤੇ ਜੁਰਮਾਨਾ ਲਗਾਇਆ ਹੈ। ICC ਮੈਚ ਰੈਫਰੀ ਨੇ ਕੋਹਲੀ ਦੀ ਮੈਚ ਫੀਸ ਦਾ 20% ਕੱਟ ਲਿਆ ਹੈ। ਇਸ ਤੋਂ ਇਲਾਵਾ ਉਸ ਨੂੰ ਇਕ ਡੀ-ਮੈਰਿਟ ਅੰਕ ਵੀ ਦਿੱਤਾ ਗਿਆ ਹੈ। ਆਈਸੀਸੀ ਨੇ ਕੋਹਲੀ ਨੂੰ ਇਹ ਸਜ਼ਾ ਉਨ੍ਹਾਂ ਦੇ ਬੁਰੇ ਵਿਵਹਾਰ ਕਾਰਨ ਦਿੱਤੀ ਹੈ। 37 ਸਾਲ ਦੇ ਕੋਹਲੀ ਨੇ 19 ਸਾਲ ਦੇ ਆਸਟ੍ਰੇਲੀਅਨ ਨੌਜਵਾਨ ਸਲਾਮੀ ਬੱਲੇਬਾਜ਼ ਸੈਮ ਕੋਂਸਟਾਸ ਨੂੰ ਮੈਦਾਨ ਦੇ ਵਿਚਕਾਰ ਧੱਕਾ ਦਿੱਤਾ ਸੀ।
ਵਿਰਾਟ ਕੋਹਲੀ ਨੂੰ ਸੈਮ ਕੋਂਸਟਾਸ ਨੂੰ ਧੱਕਾ ਮਾਰਨ ਦੀ ਸਜ਼ਾ ਮਿਲੀ
ਦਰਅਸਲ ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਵਿਰਾਟ ਕੋਹਲੀ ਦੀ ਮੈਚ ਫੀਸ ਦਾ 20 ਫੀਸਦੀ ਕੱਟ ਲਿਆ ਗਿਆ ਹੈ। ਕੋਹਲੀ ਨੂੰ ਲੈਵਲ 1 ਦਾ ਦੋਸ਼ੀ ਪਾਇਆ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਕੋਹਲੀ ਨੂੰ ਸਿਰਫ਼ ਇੱਕ ਡੀਮੈਰਿਟ ਪੁਆਇੰਟ ਦਿੱਤਾ ਗਿਆ ਸੀ, ਜਿਸ ਦੇ ਮੁਤਾਬਕ ਉਨ੍ਹਾਂ ‘ਤੇ ਸਿਡਨੀ ਟੈਸਟ ਮੈਚ ਲਈ ਪਾਬੰਦੀ ਨਹੀਂ ਲਗਾਈ ਗਈ ਸੀ। ਮੈਲਬਰਨ ਟੈਸਟ ਦੇ ਪਹਿਲੇ ਦਿਨ ਦੀ ਸਮਾਪਤੀ ਤੋਂ ਬਾਅਦ ਵਿਰਾਟ ਕੋਹਲੀ ਮੈਚ ਰੈਫਰੀ ਐਂਡੀ ਪਾਈਕ੍ਰਾਫਟ ਦੇ ਸਾਹਮਣੇ ਪੇਸ਼ ਹੋਏ, ਜਿੱਥੇ ਕੋਹਲੀ ਨੇ ਆਪਣੀ ਗਲਤੀ ਮੰਨ ਲਈ। ਮੈਚ ਰੈਫਰੀ ਨੇ ਕਹੋਲੀ ਦੀ ਮੈਚ ਫੀਸ ਦਾ 20 ਫੀਸਦੀ ਕੱਟਣ ਦਾ ਫੈਸਲਾ ਸੁਣਾਇਆ।