ਦਿਲਜੀਤ ਦੁਸਾਂਝ ਨੇ ਦੱਸਿਆ ਕਿਉਂ ਹੈ ਉਹ ਗੁਜਰਾਤ ਸਰਕਾਰ ਦਾ ਪ੍ਰਸ਼ੰਸਕ

ਮੁੰਬਈ, 18 ਨਵੰਬਰ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਆਪਣੇ ਸੰਗੀਤ ਸਮਾਰੋਹ ਦੌਰਾਨ ਤਿਲੰਗਾਨਾ ਸਰਕਾਰ ਵੱਲੋਂ ਭੇਜੇ ਨੋਟਿਸ ਬਾਰੇ ਗੱਲ ਕਰਦਿਆਂ ਕਿਹਾ ਕਿ ਜੇ ਸਾਰੇ ਸੂਬੇ ਸ਼ਰਾਬ ’ਤੇ ਪਾਬੰਦੀ ਲਗਾਉਂਦੇ ਹਨ ਤਾਂ ਉਹ ਸ਼ਰਾਬ ਬਾਰੇ ਗੀਤ ਗਾਉਣਾ ਬੰਦ ਕਰ ਦੇਣਗੇ ਅਤੇ ਇਹ ਵੀ ਸਾਂਝਾ ਕੀਤਾ ਕਿ ਉਹ ਗੁਜਰਾਤ ਸਰਕਾਰ ਦਾ ਪ੍ਰਸ਼ੰਸਕ ਹੈ ਕਿਉਂਕਿ ਰਾਜ ਵਿੱਚ ਸ਼ਰਾਬ ’ਤੇ ਪਾਬੰਦੀ ਹੈ। ਦਿਲਜੀਤ ਦੋਸਾਂਝ ਦੀ ਟਿੱਪਣੀ ਤਿਲੰਗਾਨਾ ਸਰਕਾਰ ਵੱਲੋਂ ਉਸ ਨੂੰ ਹੈਦਰਾਬਾਦ ਸੰਗੀਤ ਸਮਾਰੋਹ ਤੋਂ ਪਹਿਲਾਂ ਆਪਣੇ ਗੀਤਾਂ ਵਿੱਚ ਸ਼ਰਾਬ, ਨਸ਼ਿਆਂ ਅਤੇ ਹਿੰਸਾ ਨੂੰ ਉਤਸ਼ਾਹਿਤ ਨਾ ਕਰਨ ਦੇ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਆਈ ਹੈ। ਅਹਿਮਦਾਬਾਦ ਵਿੱਚ ਆਪਣੇ ਸਮਾਰੋਹ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਵੀ ਮੈਂ ਸ਼ਰਾਬ ਬਾਰੇ ਕੋਈ ਗੀਤ ਨਹੀਂ ਗਾਵਾਂਗਾ। ਇਹ ਇਸ ਲਈ ਹੈ ਕਿਉਂਕਿ ਗੁਜਰਾਤ ਇੱਕ ਡਰਾਈ ਸੂਬਾ ਹੈ ਭਾਵ ਉਥੇ ਸ਼ਰਾਬਬੰਦੀ ਲਾਗੂ ਹੈ।

ਉਨ੍ਹਾਂ ਕਿਹਾ, ‘‘ਇੱਥੇ ਸ਼ਰਾਬ ’ਤੇ ਪਾਬੰਦੀ ਹੈ, ਤਾਂ ਮੈਂ ਗੁਜਰਾਤ ਸਰਕਾਰ ਦਾ ਪ੍ਰਸ਼ੰਸਕ ਹਾਂ। ਮੈਂ ਖੁੱਲ੍ਹ ਕੇ ਗੁਜਰਾਤ ਸਰਕਾਰ ਦਾ ਸਮਰਥਨ ਕਰਦਾ ਹਾਂ।’’ ਦਿਲਜੀਤ ਨੇ ਐਲਾਨ ਕੀਤਾ ਕਿ ਤੁਸੀਂ ਦੇਸ਼ ਭਰ ਵਿੱਚ ਸ਼ਰਾਬ ਦੀਆਂ ਦੁਕਾਨਾਂ ਬੰਦ ਕਰੋ, ਮੈਂ ਸ਼ਰਾਬ ’ਤੇ ਗੀਤ ਗਾਉਣੇ ਬੰਦ ਕਰ ਦੇਵਾਂਗਾ। ਦਿਲਜੀਤ ਨੇ ਹੋਰ ਕਿਹਾ, “ਮੈਂ ਦਰਜਨਾਂ ਭਗਤੀ ਗੀਤ ਗਾਏ ਹਨ। ਮੈਂ ਪਿਛਲੇ 10 ਦਿਨਾਂ ਵਿੱਚ ਦੋ ਭਗਤੀ ਗੀਤ ਰਿਲੀਜ਼ ਕੀਤੇ ਹਨ। ਪਰ ਕੋਈ ਵੀ ਉਸ ਬਾਰੇ ਗੱਲ ਨਹੀਂ ਕਰ ਰਿਹਾ। ਟੀਵੀ ’ਤੇ ਹਰ ਕੋਈ ਸਿਰਫ਼ ‘ਪਟਿਆਲਾ ਪੈੱਗ’ ਬਾਰੇ ਗੱਲ ਕਰ ਰਿਹਾ ਹੈ। ਆਓ ਇੱਕ ਅੰਦੋਲਨ ਸ਼ੁਰੂ ਕਰੀਏ। ਜੇ ਸਾਰੇ ਰਾਜ ਆਪਣੇ ਆਪ ਨੂੰ ਡਰਾਈ ਸਟੇਟ ਐਲਾਨਦੇ ਹਨ, ਤਾਂ ਅਗਲੇ ਦਿਨ ਤੋਂ ਦਿਲਜੀਤ ਦੋਸਾਂਝ ਲਾਈਵ ਕੰਸਰਟ ਵਿੱਚ ਸ਼ਰਾਬ ’ਤੇ ਗੀਤ ਗਾਉਣਾ ਬੰਦ ਕਰ ਦੇਵੇਗਾ।

ਸਾਂਝਾ ਕਰੋ

ਪੜ੍ਹੋ

ਇੰਫਾਲ ਵਿੱਚ ਕਰਫਿਊ, ਸਰਕਾਰੀ ਸਕੂਲ ਅਤੇ ਕਾਲਜ

ਇੰਫਾਲ, 18 ਨਵੰਬਰ – ਇੰਫਾਲ ਪੱਛਮੀ ਅਤੇ ਇੰਫਾਲ ਪੂਰਬੀ ਵਿੱਚ...