ਨਵੀਂ ਦਿੱਲੀ, 30 ਅਕਤੂਬਰ – ਗੁਜਰਾਤ ਟਾਈਟਨਜ਼ ਆਈਪੀਐਲ ਦੇ ਆਗਾਮੀ ਸੀਜ਼ਨ ਲਈ ਆਪਣੇ ਕਪਤਾਨ ਸ਼ੁਭਮਨ ਗਿੱਲ ਨੂੰ ਬਰਕਰਾਰ ਰੱਖਣ ਦੀ ਤਿਆਰੀ ਕਰ ਰਹੀ ਹੈ। ਗੁਜਰਾਤ ਟਾਈਟਨਜ਼ ਦੇ ਸੂਤਰਾਂ ਨੇ ANI ਨੂੰ ਇਹ ਜਾਣਕਾਰੀ ਦਿੱਤੀ। ਸਟਾਰ ਸਪਿਨਰ ਰਾਸ਼ਿਦ ਖਾਨ ਗਿੱਲ ਦੀ ਕਪਤਾਨੀ ‘ਚ ਗੁਜਰਾਤ ਟਾਈਟਨਜ਼ ‘ਚ ਖੇਡਣ ਲਈ ਤਿਆਰ ਹਨ। ਤੁਹਾਨੂੰ ਦੱਸ ਦੇਈਏ ਕਿ ਵੀਰਵਾਰ ਤਕ ਸਾਰੀਆਂ 10 ਫ੍ਰੈਂਚਾਈਜ਼ੀਆਂ ਨੂੰ ਆਪਣੇ ਰਿਟੇਨ ਕੀਤੇ ਗਏ ਖਿਡਾਰੀਆਂ ਦੀ ਸੂਚੀ ਜਾਰੀ ਕਰਨੀ ਹੈ। ਇਸ ਦੌਰਾਨ ਅਫਵਾਹਾਂ ਦਾ ਬਾਜ਼ਾਰ ਵੀ ਗਰਮ ਹੋ ਗਿਆ ਹੈ। ਅਜਿਹੀਆਂ ਕਈ ਰਿਪੋਰਟਾਂ ਆਉਣ ਲੱਗ ਪਈਆਂ ਹਨ ਕਿ ਖਿਡਾਰੀ ਆਪਣੀ ਟੀਮ ਬਦਲਣਾ ਚਾਹੁੰਦੇ ਹਨ। IPL 2025 ਲਈ ਮੈਗਾ ਨਿਲਾਮੀ ਹੋਣੀ ਹੈ।
ਗਿੱਲ ਦੀ ਕਪਤਾਨੀ ‘ਚ ਫਿੱਕਾ ਪ੍ਰਦਰਸ਼ਨ
ANI ਨਾਲ ਗੱਲ ਕਰਦੇ ਹੋਏ ਸੂਤਰ ਨੇ ਕਿਹਾ, ‘ਸ਼ੁਭਮਨ ਗਿੱਲ IPL 2025 ‘ਚ ਗੁਜਰਾਤ ਟਾਇਟਨਜ਼ ਦੀ ਕਪਤਾਨੀ ਕਰੇਗਾ ਤੇ ਰਾਸ਼ਿਦ ਖਾਨ ਉਸਦੀ ਅਗਵਾਈ ‘ਚ ਖੇਡਣਗੇ। ਕਈ ਵੱਡੀਆਂ ਟੀਮਾਂ ਦੀਆਂ ਨਜ਼ਰਾਂ ਗਿੱਲ ‘ਤੇ ਹਨ ਅਤੇ ਉਹ ਉਸ ਨੂੰ ਨਿਲਾਮੀ ‘ਚ ਦੇਖਣਾ ਚਾਹੁੰਦੇ ਹਨ। ਗਿੱਲ ਗੁਜਰਾਤ ਪ੍ਰਤੀ ਇਮਾਨਦਾਰ ਹੋ ਕੇ ਮਜ਼ਬੂਤ ਟੀਮ ਬਣਾਉਣਾ ਚਾਹੁੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਹਾਰਦਿਕ ਪਾਂਡਿਆ ਦੇ ਫ੍ਰੈਂਚਾਇਜ਼ੀ ਛੱਡਣ ਤੋਂ ਬਾਅਦ ਸ਼ੁਭਮਨ ਗਿੱਲ ਨੂੰ ਉਨ੍ਹਾਂ ਦਾ ਉੱਤਰਾਧਿਕਾਰੀ ਬਣਾਇਆ ਗਿਆ ਸੀ। ਸ਼ੁਭਮਨ ਗਿੱਲ ਦੀ ਕਪਤਾਨੀ ‘ਚ ਗੁਜਰਾਤ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਗੁਜਰਾਤ ਟਾਈਟਨਜ਼ ਜਿਸ ਨੇ ਆਪਣੇ ਪਹਿਲੇ ਸੀਜ਼ਨ ‘ਚ ਖਿਤਾਬ ਜਿੱਤਿਆ ਸੀ, ਆਈਪੀਐਲ 2024 ‘ਚ ਅੱਠਵੇਂ ਸਥਾਨ ‘ਤੇ ਰਹੀ।