ਅੱਜ ਤੋਂ ਕਈ ਸੂਬਿਆਂ ‘ਚ 4-5 ਰੁਪਏ ਤਕ ਸਸਤਾ ਹੋਇਆ ਪੈਟਰੋਲ ਡਿਜਲ

ਨਵੀਂ ਦਿੱਲੀ, 30 – ਸਰਕਾਰੀ ਤੇਲ ਕੰਪਨੀਆਂ ਵੱਲੋਂ ਅੰਤਰਰਾਜੀ ਮਾਲ ਢੋਆ-ਢੁਆਈ ਨੂੰ ਤਰਕਸੰਗਤ ਬਣਾਉਣ ਨਾਲ ਓਡੀਸ਼ਾ, ਛੱਤੀਸਗੜ੍ਹ ਤੇ ਹਿਮਾਚਲ ਪ੍ਰਦੇਸ਼ ਵਰਗੇ ਸੂਬਿਆਂ ਦੇ ਬਹੁਤ ਸਾਰੇ ਦੂਰ-ਦੁਰਾਡੇ ਖੇਤਰਾਂ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਕਮੀ ਆਈ ਹੈ। ਇਸ ਦੇ ਨਾਲ ਹੀ ਸੱਤ ਸਾਲਾਂ ਤੋਂ ਲਟਕ ਰਹੇ ਮੁਕੱਦਮੇ ਦੇ ਹੱਲ ਤੋਂ ਬਾਅਦ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀ ਵਿਕਰੀ ‘ਤੇ ਡੀਲਰਾਂ ਨੂੰ ਦਿੱਤੇ ਜਾਣ ਵਾਲੇ ਕਮਿਸ਼ਨ ‘ਚ 65 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ‘ਤੇ 44 ਪੈਸੇ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ (IOC) ਨੇ ਇੰਟਰਨੈੱਟ ਮੀਡੀਆ ਪਲੇਟਫਾਰਮ X ‘ਤੇ ਇਕ ਪੋਸਟ ‘ਚ ਕਿਹਾ, “ਕੰਪਨੀ ਨੂੰ ਡੀਲਰ ਮਾਰਜਿਨ (ਅੱਜ ਤੋਂ ਲਾਗੂ) ‘ਚ ਸੋਧ ਦਾ ਐਲਾਨ ਕਰ ਕੇ ਖੁਸ਼ੀ ਹੋ ਰਹੀ ਹੈ।” ਇਸ ਨਾਲ ਉਤਪਾਦਾਂ ਦੀ ਪ੍ਰਚੂਨ ਵਿਕਰੀ ਕੀਮਤ ‘ਤੇ ਕੋਈ ਵਾਧੂ ਪ੍ਰਭਾਵ ਨਹੀਂ ਪਵੇਗਾ। ਵਰਤਮਾਨ ‘ਚ ਡੀਲਰਾਂ ਨੂੰ ਪੈਟਰੋਲ ‘ਤੇ 1,868.14 ਰੁਪਏ ਪ੍ਰਤੀ ਕਿਲੋਲੀਟਰ ਅਤੇ ਉਤਪਾਦ ਦੇ ਬਿਲ ਯੋਗ ਮੁੱਲ ਦਾ 0.875 ਪ੍ਰਤੀਸ਼ਤ ਕਮਿਸ਼ਨ ਦਿੱਤੀ ਜਾਂਦੀ ਹੈ ਜਦੋਂ ਕਿ ਡੀਜ਼ਲ ‘ਤੇ 1,389.35 ਰੁਪਏ ਪ੍ਰਤੀ ਕਿਲੋਲੀਟਰ ਕਮਿਸ਼ਨ ਤੇ ਉਤਪਾਦ ਦੇ ਬਿਲ ਹੋਣ ਯੋਗ ਮੁੱਲ ਦਾ 0.28 ਫੀਸਦੀ ਭੁਗਤਾਨ ਕੀਤਾ ਜਾਂਦਾ ਹੈ।

ਹਰਦੀਪ ਪੁਰੀ ਨੇ ਕਹੀ ਇਹ ਗੱਲ

ਕੰਪਨੀ ਨੇ ਕਿਹਾ ਕਿ ਡੀਲਰ ਕਮਿਸ਼ਨ ‘ਚ ਵਾਧੇ ਨਾਲ ਗਾਹਕ ਸੇਵਾ ਦੇ ਮਿਆਰ ‘ਚ ਸੁਧਾਰ ਹੋਵੇਗਾ ਤੇ ਪੈਟਰੋਲ ਪੰਪਾਂ ‘ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਭਲਾਈ ‘ਚ ਵਾਧਾ ਹੋਵੇਗਾ। ਕੰਪਨੀ ਨੇ ਕਿਹਾ ਕਿ ਅੰਤਰ-ਰਾਜੀ ਮਾਲ-ਭਾੜੇ ਨੂੰ ਤਰਕਸੰਗਤ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਸੂਬੇ ਦੇ ਅੰਦਰ ਪ੍ਰਚੂਨ ਵਿਕਰੀ ਮੁੱਲ ‘ਚ ਅੰਤਰ ਘਟੇਗਾ। ਹਾਲਾਂਕਿ, ਇਹ ਕਟੌਤੀ ਉਨ੍ਹਾਂ ਸੂਬਿਆਂ ‘ਚ ਲਾਗੂ ਨਹੀਂ ਹੋਵੇਗੀ ਜਿੱਥੇ ਆਦਰਸ਼ ਚੋਣ ਜ਼ਾਬਤਾ ਲਾਗੂ ਹੈ। ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਕੰਪਨੀਆਂ ਵੱਲੋਂ ਕੀਤੇ ਐਲਾਨ ਨੂੰ ਧਨਤੇਰਸ ਦਾ ਤੋਹਫ਼ਾ ਦੱਸਿਆ ਹੈ।

ਦੇਸ਼ ਦੇ ਕਈ ਹਿੱਸਿਆਂ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਕਮੀ

ਉਨ੍ਹਾਂ ਟਵਿੱਟਰ ‘ਤੇ ਲਿਖਿਆ, ‘ਧਨਤੇਰਸ ਦੇ ਸ਼ੁਭ ਮੌਕੇ ‘ਤੇ ਤੇਲ ਕੰਪਨੀਆਂ ਵੱਲੋਂ ਪੈਟਰੋਲ ਪੰਪ ਡੀਲਰਾਂ ਨੂੰ ਦਿੱਤੇ ਤੋਹਫੇ ਦਾ ਦਿਲੋਂ ਸਵਾਗਤ ਹੈ। ਸੱਤ ਸਾਲਾਂ ਤੋਂ ਲਟਕਦੀ ਆ ਰਹੀ ਮੰਗ ਪੂਰੀ ਹੋਈ।’ ਉਨ੍ਹਾਂ ਕਿਹਾ ਕਿ ਮਾਲ ਢੋਆ-ਢੁਆਈ ਨੂੰ ਤਰਕਸੰਗਤ ਬਣਾਉਣ ਨਾਲ ਦੂਰ-ਦੁਰਾਡੇ (ਆਇਲ ਮਾਰਕੀਟਿੰਗ ਕੰਪਨੀਆਂ ਦੇ ਪੈਟਰੋਲ ਅਤੇ ਡੀਜ਼ਲ ਡਿਪੂਆਂ ਤੋਂ ਦੂਰ) ਰਹਿਣ ਵਾਲੇ ਖਪਤਕਾਰਾਂ ਨੂੰ ਫਾਇਦਾ ਹੋਵੇਗਾ, ਜਿਸ ਦੇ ਨਤੀਜੇ ਵਜੋਂ ਦੇਸ਼ ਦੇ ਕਈ ਹਿੱਸਿਆਂ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਕਮੀ ਆਵੇਗੀ।

ਓਡੀਸ਼ਾ ‘ਚ 4.45 ਰੁਪਏ ਤੇ 4.32 ਰੁਪਏ ਦੀ ਕਟੌਤੀ ਹੋਵੇਗੀ

ਐਕਸ ‘ਤੇ ਇਕ ਪੋਸਟ ‘ਚ ਪੁਰੀ ਨੇ ਓਡੀਸ਼ਾ ਦੇ ਮਲਕਾਨਗਿਰੀ ਦੇ ਕੁਨਾਨਪੱਲੀ ਤੇ ਕਾਲੀਮੇਲਾ ਦੀ ਉਦਾਹਰਨ ਦਿੱਤੀ ਜਿੱਥੇ ਪੈਟਰੋਲ ਦੀ ਕੀਮਤ ਲੜੀਵਾਰ 4.65 ਰੁਪਏ ਤੇ 4.55 ਰੁਪਏ ਘੱਟ ਜਾਵੇਗੀ ਤੇ ਡੀਜ਼ਲ ਦੀਆਂ ਕੀਮਤਾਂ ‘ਚ ਲੜੀਵਾਰ 4.45 ਰੁਪਏ ਤੇ 4.32 ਰੁਪਏ ਦੀ ਕਟੌਤੀ ਹੋਵੇਗੀ। ਇਸੇ ਤਰ੍ਹਾਂ ਛੱਤੀਸਗੜ੍ਹ ਦੇ ਸੁਕਮਾ ‘ਚ ਪੈਟਰੋਲ ਦੀ ਕੀਮਤ ‘ਚ 2.09 ਰੁਪਏ ਤੇ ਡੀਜ਼ਲ ਦੀ ਕੀਮਤ ‘ਚ 2.02 ਰੁਪਏ ਦੀ ਕਮੀ ਆਵੇਗੀ।

ਸਾਂਝਾ ਕਰੋ

ਪੜ੍ਹੋ

ਇੰਫਾਲ ਵਿੱਚ ਕਰਫਿਊ, ਸਰਕਾਰੀ ਸਕੂਲ ਅਤੇ ਕਾਲਜ

ਇੰਫਾਲ, 18 ਨਵੰਬਰ – ਇੰਫਾਲ ਪੱਛਮੀ ਅਤੇ ਇੰਫਾਲ ਪੂਰਬੀ ਵਿੱਚ...