ਓਪਨ ਸਿਗਨਲ ਰਿਪੋਰਟ ਮੁਤਾਬਕ ਪੰਜਾਬ ‘ਚ 5G ਕਵਰੇਜ ਤੇ ਡਾਉਨਲੋਡ ਸਪੀਡ ‘ਚ ਜੀਓ ਦਾ ਦਬਦਬਾ

ਚੰਡੀਗੜ੍ਹ, 24 ਅਕਤੂਬਰ – ਦੁਨੀਆ ਦਾ ਸਭ ਤੋਂ ਵੱਡਾ ਨਿੱਜੀ ਮੋਬਾਈਲ ਡਾਟਾ ਨੈੱਟਵਰਕ ਆਪਰੇਟਰ ਰਿਲਾਇੰਸ ਜੀਓ ਚੰਡੀਗੜ੍ਹ ਟ੍ਰਾਈਸਿਟੀ ਸਮੇਤ ਪੰਜਾਬ ਵਿਚ 5ਜੀ ਕਵਰੇਜ ਉਪਲਬੱਧਤਾ ਅਤੇ ਡਾਉਨਲੋਡ ਸਪੀਡ ਅਨੁਭਵ, ਦੋਵਾਂ ਸ਼੍ਰੇਣੀਆਂ ਵਿਚ ਆਪਣੇ ਨਜ਼ਦੀਕੀ ਪ੍ਰਤੀਯੋਗੀਆਂ ਤੋਂ ਕਾਫੀ ਅੱਗੇ ਰਿਹਾ ਹੈ। ਇਨ੍ਹਾਂ ਦੋਵਾਂ ਪੈਮਾਨਿਆਂ ’ਤੇ ਰਿਲਾਇੰਸ ਜੀਓ ਵੱਡੇ ਫਰਕ ਨਾਲ ਸਪਸ਼ੱਟ ਵਿਜੇਤਾ ਬਣ ਕੇ ਉੱਭਰੀ ਹੈ। ਓਪਨ ਸਿਗਨਲ ਦੁਆਰਾ ਜਾਰੀ ਨਵੀਂ ਮੋਬਾਈਲ ਨੈੱਟਵਰਕ ਅਨੁਭਵ ਰਿਪੋਰਟ ਵਿਚ ਇਹ ਖੁਲਾਸਾ ਹੋਇਆ ਹੈ। ਓਪਨ ਸਿਗਨਲ ਦੂਰਸੰਚਾਰ ਖਪਤਕਾਰਾਂ ਦੇ ਕਨੈਕਟੀਵਿਟੀ ਅਨੁਭਵਾਂ ਦਾ ਵਿਸ਼ਲੇਸ਼ਣ ਕਰਨ ਲਈ ਪ੍ਰਮੁੱਖ ਸੁਤੰਤਰ ਗਲੋਬਲ ਸਟੈਂਡਰਡ ਹੈ।

ਪੰਜਾਬ ਸਰਕਲ ਲਈ ਇਸ ਰਿਪੋਰਟ ਵਿਚ ਪ੍ਰਕਾਸ਼ਿਤ ਅੰਕੜਿਆਂ ਦੇ ਅਨੁਸਾਰ ਜੀਓ ਨੇ 71.9% ਦੇ ਪ੍ਰਭਾਵਸ਼ਾਲੀ ਸਕੋਰ ਦੇ ਨਾਲ ‘5ਜੀ ਨੈੱਟਵਰਕ ਉਪਲਬੱਧਤਾ % ਸਮੇਂ’’ ਕੈਟੇਗਰੀ ਵਿਚ ਵੱਡੀ ਜਿੱਤ ਹਾਸਿਲ ਕੀਤੀ ਹੈ ਜੋ ਆਪਣੇ ਪ੍ਰਤੀਯੋਗੀਆਂ ਤੋਂ ਬਹੁਤ ਅੱਗੇ ਹੈ, ਜਦਕਿ ਦੂਜੇ ਸਥਾਨ ’ਤੇ ਰਹਿਣ ਵਾਲੀ ਕੰਪਨੀ ਦਾ ਸਕੋਰ ਸਿਰਫ਼ 28.4% ਰਿਹਾ। 4ਜੀ ਅਤੇ 5ਜੀ ਦੋਵਾਂ ਸਰਵਿਸ ਸੈਗਮੈਂਟਾਂ ਦੀ ਤੁਲਨਾ ਕਰਦੇ ਹੋਏ ‘ਓਵਰਆਲ ਨੈੱਟਵਰਕ ਉਪਲਬੱਧਤਾ % ਸਮੇਂ’ ਕੈਟੇਗਰੀ ਵਿਚ ਵੀ ਜੀਓ ਨੇ ਪੰਜਾਬ ਵਿਚ 99.4% ਉਪਲੱਬਧਤਾ ਸਮੇਂ ਦੇ ਨਾਲ ਪ੍ਰਮੁੱਖ ਸਥਾਨ ਹਾਸਿਲ ਕੀਤਾ ਹੈ। ਪੰਜਾਬ ਵਿਚ ‘ਓਵਰਆਲ ਡਾਉਨਲੋਡ ਸਪੀਡ ਐਕਸਪੀਰਿਅੰਸ ਕੈਟੇਗਰੀ’ ਵਿਚ ਵੀ ਰਿਲਾਇੰਸ ਜੀਓ 99.7 ਐੱਮਬੀਪੀਐੱਸ ਦੀ ਸਪੀਡ ਦੇ ਨਾਲ ਸਭ ਤੋਂ ਅੱਗੇ ਹੈ ਜਦਕਿ ਇਸ ਦੀ ਨਜ਼ਦੀਤੀ ਪ੍ਰਤੀਯੋਗੀ ਕੰਪਨੀ ਕੇਵਲ 37.2 ਐੱਮਬੀਪੀਐੱਸ ਦੀ ਸਪੀਡ ਹੀ ਹਾਸਿਲ ਕਰ ਪਾਈ ਹੈ। ‘5ਜੀ ਡਾਉਨਲੋਡ ਸਪੀਡ ਸ਼੍ਰੇਣੀ’ ਵਿਚ ਵੀ ਜੀਓ 241.6 ਐੱਮਬੀਪੀਐੱਸ ਦੇ ਨਾਲ ਮੋਹਰੀ ਬਣ ਕੇ ਉੱਭਰਿਆ ਹੈ ਜਦਕਿ ਇਸ ਦਾ ਨਜ਼ਦੀਕੀ ਪ੍ਰਤੀਯੋਗੀ 185 ਐੱਮਬੀਪੀਐੱਸ ’ਤੇ ਸੀ। ‘ਟੈਸਟਾਂ ਦੇ ਪ੍ਰਤੀਸ਼ਿਤ ਦੇ ਰੂਪ ਵਿਚ ਨੈੱਟਵਰਕ ਦੀ ਨਿਰੰਤਰ ਗੁਣਵੱਤਾ’ ਨਾਲ ਸੰਬੰਧਿਤ ਕੈਟੇਗਰੀ ਵਿਚ ਵੀ ਜੀਓ 69.9% ਦੇ ਨਾਲ ਵਿਜੇਤਾ ਬਣ ਕੇ ਉਭਰਿਆ ਹੈ। ਆਪਣੇ ਟਰੂ 5ਜੀ ਨੈੱਟਵਰਕ ਅਤੇ ‘ਯੂਥ ਕਨੈਕਟ ਐਂਡ ਡਿਜੀਟਲ ਕੈਂਪਸ ਪ੍ਰੋਗਰਾਮਸ’ ਦੀ ਮਦਦ ਨਾਲ ਜੀਓ ਨੇ ਪੰਜਾਬ ਵਿਚ ਆਪਣੇ 4ਜੀ ਨੈੱਟਵਰਕ ਦੀ ਤੁਲਨਾ ਵਿਚ ਆਪਣੇ 5ਜੀ ਨੈੱਟਵਰਕ ’ਤੇ ਜ਼ਿਆਦਾ ਡਾਟਾ ਟ੍ਰੈਫਿਕ ਲੈ ਜਾਣ ਦਾ ਇਕ ਅਸਾਧਾਰਣ ਰਿਕਾਰਡ ਵੀ ਬਣਾਇਆ ਹੈ। ਜੀਓ ਨੇ ਬਹੁਤ ਹੀ ਘੱਟ ਸਮੇਂ ਵਿਚ ਇਹ ਅਵਿਸ਼ਵਾਸਯੋਗ ਉਪਲਬੱਧੀ ਹਾਸਿਲ ਕੀਤੀ ਹੈ।

ਸਾਂਝਾ ਕਰੋ

ਪੜ੍ਹੋ

ਡਵੀਜ਼ਨਲ ਕਮਿਸ਼ਨਰ ਨੇ ਐਨ.ਆਰ.ਆਈਜ਼ ਦੀਆਂ ਸ਼ਿਕਾਇਤਾਂ ਦੇ

– ਚੇਅਰਮੈਨ ਐਨ.ਆਰ. ਆਈਜ਼ ਸਭਾ ਪੰਜਾਬ ਵਲੋਂ 12 ਜ਼ਿਲ੍ਹਿਆਂ ਦੇ...