ਲੋਕ ਸਭਾ ਮੈਂਬਰ ਕੰਗਣਾ ਰਨੌਤ ਦੀਆਂ ਬੇਹੂਦਾ ਟਿੱਪਣੀਆਂ ਦਾ ਸਖ਼ਤ ਨੋਟਿਸ ਲਿਆ


ਮੁਰਦਾ ਬੋਲੇ ਕੱਫ਼ਣ ਪਾੜੇ: ਸੁੱਖਮਿੰਦਰਪਾਲ ਸਿੰਘ ਗਰੇਵਾਲ
ਲੁਧਿਆਣਾ 3 ਅਕਤੂਬਰ ( ਗੌਰਵਦੀਪ ਸਿੰਘ)
ਭਾਰਤੀਯ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਨੇ ਮੰਡੀ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਕੰਗਨਾ ਰਨੌਤ ਵੱਲੋਂ ਕੀਤੀਆਂ ਜਾ ਰਹੀਆਂ ਬੇਹੂਦੀਆਂ ਟਿੱਪਣੀਆਂ ਦਾ ਸਖਤ ਨੋਟਿਸ ਲੈਂਦੇ ਹੋਏ ਕਿਹਾ ਕਿ “ਮੁਰਦਾ ਬੋਲੇ ਕਫਣ ਪਾੜੇ”। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆ ਭਾਜਪਾ ਦੇ ਸੀਨੀਅਰ ਆਗੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਨਾਲ ਜੋੜਕੇ ਉਨ੍ਹਾਂ ਬਾਰੇ ਕੰਗਨਾ ਰਨੌਤ ਨੇ ਜੋ ਗੱਲਤ ਟਿੱਪਣੀਆਂ ਕੀਤੀਆਂ ਹਨ ਉਹ ਬੇਹੱਦ ਮੰਦਭਾਗੀਆਂ ਹਨ। ਗਰੇਵਾਲ ਨੇ ਸਵਾਲ ਕੀਤਾ ਕੀ ਕੰਗਨਾ ਰਨੌਤ ਨੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਆਪਣੇ ਵਰਗਾ ਹੀ ਸਮਝ ਰੱਖਿਆ ਹੈ। ਗਰੇਵਾਲ ਨੇ ਕਿਹਾ ਕਿ ਭਾਰਤੀਯ ਜਨਤਾ ਪਾਰਟੀ ਹਾਈ ਕਮਾਂਡ ਤੋਂ ਇਹ ਵੱਡੀ ਗਲਤੀ ਹੋਈ ਹੈ ਜੇਕਰ ਇਹ ਲੋਕ ਸਭਾ ਟਿਕਟ ਕਿਸੇ ਜਮੀਨੀ ਭਾਜਪਾ ਵਰਕਰ ਨੂੰ ਦਿੱਤੀ ਜਾਂਦੀ ਤਾਂ ਸਾਨੂੰ ਆਹ ਦਿਨ ਦੇਖਣੇ ਨਹੀਂ ਪੈਣੇ ਸਨ। ਭਾਜਪਾ ਆਗੂ ਗਰੇਵਾਲ ਨੇ ਕਿਹਾ ਕਿ ਕੰਗਨਾ ਰਨੌਤ ਨੂੰ ਇਲਾਜ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਹ ਆਪਣਾ ਦਿਮਾਗੀ ਤਵਾਜ਼ਨ ਹੋ ਚੁੱਕੀ ਹੈ, ਕਿਸੇ ਨੂੰ ਕੰਗਨਾ ਰਨੌਤ ਬਿਆਨਾਂ ਵੱਲ ਖਾਸ ਧਿਆਨ ਦੇਣ ਦੀ ਜਰੂਰਤ ਨਹੀਂ। ਉਹਨਾਂ ਆਖਿਆ ਹੈ ਕਿ ਕੰਗਣਾ ਰਨੌਤ ਹਰ ਵਾਰ ਵਿਵਾਦਤ ਬਿਆਨ ਦੇ ਕੇ ਖਬਰਾਂ ਵਿੱਚ ਰਹਿਣਾ ਚਾਹੁੰਦੀ ਹੈ। ਉਸ ਨੇ ਪਿਛਲੇ ਦਿਨੀਂ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਤੇ ਮਹਾਤਮਾ ਗਾਂਧੀ ਬਾਰੇ ਘਟੀਆ ਸ਼ਬਦਾਵਲੀ ਵਰਤੀ ਹੈ। ਉਹਨੂੰ ਪਤਾ ਨਹੀਂ ਲੱਗਦਾ ਕਿ ਉਹ ਕੀ ਬੋਲਦੀ ਹੈ। ਜਦਕਿ ਭਾਜਪਾ ਅਨੁਸ਼ਾਸਨ ਵਾਲੀ ਪਾਰਟੀ ਹੈ। ਇਸ ਦਾ ਹਾਈ ਕਮਾਂਡ ਨੂੰ ਨੋਟਿਸ ਲੈਣਾ ਚਾਹੀਦਾ ਹੈ। ਪਹਿਲਾਂ ਉਸਦੇ ਵਿਵਾਦਿਤ ਬਿਆਨ ਤੋਂ ਭਾਜਪਾ ਨੇ ਆਪਣੇ ਆਪ ਨੂੰ ਵੱਖ ਕੀਤਾ ਸੀ। ਹੁਣ ਉਸਨੇ ਪੰਜਾਬ ਦੇ ਨੌਜਵਾਨਾਂ ਬਾਰੇ ਘਟੀਆ ਟਿੱਪਣੀਆਂ ਕੀਤੀਆਂ ਹਨ।

ਸਾਂਝਾ ਕਰੋ

ਪੜ੍ਹੋ

ਪੰਜਾਬ ਦੇ ਵੱਡੇ Real Estate ਕਾਰੋਬਾਰੀ ਅਤੇ

ਲੁਧਿਆਣਾ, 4 ਅਕਤੂਬਰ – ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਅੱਜ...