ਝਾਰਖੰਡ ’ਚ ਘੱਟਦੀ ਜਾ ਰਹੀ ਹੈ ਹਿੰਦੂਆਂ ਤੇ ਆਦਿਵਾਸੀਆਂ ਦੀ ਆਬਾਦੀ : ਮੋਦੀ

ਝਾਰਖੰਡ, 3 ਅਕਤੂਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਕਿਹਾ ਕਿ ਝਾਰਖੰਡ ’ਚ ਹਿੰਦੂਆਂ ਅਤੇ ਆਦਿਵਾਸੀਆਂ ਦੀ ਆਬਾਦੀ ਘੱਟ ਰਹੀ ਹੈ ਅਤੇ ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਸੂਬੇ ਦੀ ਪਛਾਣ, ਸਭਿਆਚਾਰ ਅਤੇ ਵਿਰਾਸਤ ਦੀ ਕੀਮਤ ’ਤੇ ਘੁਸਪੈਠੀਆਂ ਦਾ ਸਮਰਥਨ ਕਰ ਕੇ ‘ਵੋਟ ਬੈਂਕ ਦੀ ਰਾਜਨੀਤੀ’ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ‘ਮਾਟੀ, ਬੇਟੀ, ਰੋਟੀ’ ਨੂੰ ਬਚਾਉਣ ਲਈ ‘ਅਜਿਹੀਆਂ ਤਾਕਤਾਂ ਨੂੰ ਬਾਹਰ ਕਢਿਆ ਜਾਵੇ’। ਭਾਜਪਾ ਦੀ ਪਰਿਵਰਤਨ ਯਾਤਰਾ ਦੀ ਸਮਾਪਤੀ ਮੌਕੇ ਕਰਵਾਏ ਇਕ ਪ੍ਰੋਗਰਾਮ ’ਚ ਮੋਦੀ ਨੇ ਕਿਹਾ, ‘‘ਝਾਰਖੰਡ ’ਚ ਬੇਟੀ, ਮਿੱਟੀ, ਰੋਟੀ ਦੀ ਰੱਖਿਆ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਬਦਲਾਅ ਦਾ ਸਮਾਂ ਆ ਗਿਆ ਹੈ। ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਵਾਲਾ ਗਠਜੋੜ ਇਕ ਖਤਰਨਾਕ ਖੇਡ ਖੇਡ ਰਿਹਾ ਹੈ ਜੋ ਘੁਸਪੈਠੀਆਂ ਨੂੰ ਸਰਪ੍ਰਸਤੀ ਦਿੰਦੇ ਹੋਏ ਲੋਕਾਂ ਦੀ ਪਛਾਣ, ਸਭਿਆਚਾਰ ਅਤੇ ਪਰੰਪਰਾਵਾਂ ਨੂੰ ਖਤਰੇ ’ਚ ਪਾ ਰਿਹਾ ਹੈ। ਪਰਿਵਰਤਨ ਯਾਤਰਾ ਸਾਰੇ 81 ਵਿਧਾਨ ਸਭਾ ਹਲਕਿਆਂ ’ਚੋਂ ਲੰਘੀ ਅਤੇ ਲਗਭਗ 5,400 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਦੀ ਅਗਵਾਈ ਵਾਲਾ ਗਠਜੋੜ ਉਹ ਲੋਕ ਚਲਾ ਰਹੇ ਹਨ ਜੋ ਝਾਰਖੰਡ ਦੀ ਪਛਾਣ, ਸਭਿਆਚਾਰ ਅਤੇ ਵਿਰਾਸਤ ਨੂੰ ਮਿਟਾਉਣਾ ਚਾਹੁੰਦੇ ਹਨ। ਮੋਦੀ ਨੇ ਕਿਹਾ, ‘‘ਝਾਰਖੰਡ ’ਚ ਅਤੇ ਕਾਂਗਰਸ ’ਚ ਬੈਠੇ ਉਨ੍ਹਾਂ ਦੇ ਆਕਾ ਆਦਿਵਾਸੀ ਭਾਈਚਾਰੇ ਨੂੰ ਘੱਟ ਗਿਣਤੀ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਹਮੇਸ਼ਾ ਕਬਾਇਲੀ ਸਮਾਜ ਨਾਲ ਧੋਖਾ ਕੀਤਾ ਹੈ ਅਤੇ ਉਹ ਕਦੇ ਵੀ ਉਨ੍ਹਾਂ ਨੂੰ ਅੱਗੇ ਵਧਦੇ ਨਹੀਂ ਵੇਖ ਸਕਦੇ।’’ ਉਨ੍ਹਾਂ ਨੇ ਸੱਤਾਧਾਰੀ ਗਠਜੋੜ ’ਤੇ ਸੱਤਾ ਬਰਕਰਾਰ ਰੱਖਣ ਲਈ ਰਾਜ ’ਚ ਇਕ ਨਵਾਂ ਵੋਟ ਬੈਂਕ ਬਣਾਉਣ ਦਾ ਦੋਸ਼ ਲਾਇਆ। ਮੋਦੀ ਨੇ ਕਿਹਾ, ‘‘ਉਹ ਸੱਤਾ ਲਈ ਝਾਰਖੰਡ ਦੀ ਕੁਰਬਾਨੀ ਦੇਣਾ ਚਾਹੁੰਦੇ ਹਨ। ਸੰਥਾਲ ਪਰਗਨਾ ਇਸ ਖਤਰਨਾਕ ਖੇਡ ਦਾ ਗਵਾਹ ਹੈ, ਜਿੱਥੇ ਕਬਾਇਲੀ ਆਬਾਦੀ ਘੱਟ ਰਹੀ ਹੈ, ਜਦਕਿ ਬੰਗਲਾਦੇਸ਼ੀ ਘੁਸਪੈਠੀਆਂ ਦੀ ਗਿਣਤੀ ਵੱਧ ਰਹੀ ਹੈ। ਕੀ ਤੁਸੀਂ ਝਾਰਖੰਡ ਦੀ ਜਨਸੰਖਿਆ ’ਚ ਇਸ ਤਬਦੀਲੀ ਅਤੇ ਹਿੰਦੂਆਂ ਅਤੇ ਆਦਿਵਾਸੀਆਂ ਦੀ ਆਬਾਦੀ ’ਚ ਆਈ ਗਿਰਾਵਟ ਨੂੰ ਮਨਜ਼ੂਰ ਕਰਦੇ ਹੋ?

ਉਨ੍ਹਾਂ ਦੋਸ਼ ਲਾਇਆ ਕਿ ਘੁਸਪੈਠੀਏ ਕਬਾਇਲੀ ਲੋਕਾਂ ਦੀ ਜ਼ਮੀਨ ’ਤੇ ਕਬਜ਼ਾ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਧੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਕਿਹਾ, ‘‘ਸਥਿਤੀ ਇਹ ਹੋ ਗਈ ਹੈ ਕਿ ਜਦੋਂ ਹਾਈ ਕੋਰਟ ਚਿੰਤਾ ਜ਼ਾਹਰ ਕਰ ਰਹੀ ਹੈ ਤਾਂ ਸਰਕਾਰ ਘੁਸਪੈਠ ਤੋਂ ਇਨਕਾਰ ਕਰਦੇ ਹੋਏ ਹਲਫਨਾਮਾ ਦਾਇਰ ਕਰ ਰਹੀ ਹੈ। ਮੋਦੀ ਨੇ ਆਬਕਾਰੀ ਕਾਂਸਟੇਬਲਾਂ ਦੀ ਭਰਤੀ ਦੌਰਾਨ ਕਈ ਉਮੀਦਵਾਰਾਂ ਦੀ ਮੌਤ ਦਾ ਹਵਾਲਾ ਦਿੰਦੇ ਹੋਏ ਗਠਜੋੜ ਦੀ ‘ਸੰਵੇਦਨਸ਼ੀਲ’ ਪਹੁੰਚ ਦੀ ਆਲੋਚਨਾ ਕੀਤੀ। ਪ੍ਰਧਾਨ ਮੰਤਰੀ ਨੇ ਝਾਰਖੰਡ ਮੁਕਤੀ ਮੋਰਚਾ ਦੇ ਸਹਿਯੋਗੀ ਕਾਂਗਰਸ ਅਤੇ ਕੌਮੀ ਜਨਤਾ ਦਲ (ਆਰ.ਜੇ.ਡੀ.) ’ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਦੇਸ਼ ’ਚ ਕਬਾਇਲੀ ਚਿੰਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਕਾਂਗਰਸ ਨੇ ਇਕ ਪਰਵਾਰ ਦੀ ਪਛਾਣ ਬਚਾਉਣ ਲਈ ਆਦਿਵਾਸੀਆਂ ਦੀ ਪਛਾਣ ਮਿਟਾ ਦਿਤੀ। ਕਾਂਗਰਸ ਨੇ ਕਦੇ ਵੀ ਕਬਾਇਲੀ ਭਾਈਚਾਰਿਆਂ ਨੂੰ ਮਹੱਤਵ ਨਹੀਂ ਦਿਤਾ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ’ਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਰਟੀ ਨੇ ਸਾਰੀਆਂ ਯੋਜਨਾਵਾਂ, ਸੜਕਾਂ ਅਤੇ ਇਮਾਰਤਾਂ ਦਾ ਨਾਮ ਇਕ ਪਰਵਾਰ ਦੇ ਮੈਂਬਰਾਂ ਦੇ ਨਾਂ ’ਤੇ ਰੱਖਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹੀ ਵੰਸ਼ਵਾਦੀ ਮਾਨਸਿਕਤਾ ਨੇ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਮੋਦੀ ਨੇ ਕਿਹਾ ਕਿ ਭਾਜਪਾ ਨੇ ਕਬਾਇਲੀ ਨਾਇਕਾਂ ਦੀ ਇੱਜ਼ਤ ਬਹਾਲ ਕੀਤੀ ਹੈ ਅਤੇ ਕਬਾਇਲੀ ਨੇਤਾ ਬਿਰਸਾ ਮੁੰਡਾ ਦੀ ਜਯੰਤੀ ਨੂੰ ‘ਜਨਜਾਤੀਆ ਗੌਰਵ ਦਿਵਸ’ ਐਲਾਨਿਆ ਹੈ।

ਕਾਂਗਰਸ ਨੂੰ ਦਲਿਤ ਵਿਰੋਧੀ ਅਤੇ ਆਦਿਵਾਸੀ ਵਿਰੋਧੀ ਦੱਸਦਿਆਂ ਮੋਦੀ ਨੇ ਦੋਸ਼ ਲਾਇਆ ਕਿ ਉਸ ਨੇ ਐਸ.ਸੀ./ਐਸ.ਟੀ. ਭਾਈਚਾਰੇ ਦਾ ਵਿਰੋਧ ਕੀਤਾ ਹੈ। ਅਨੁਸੂਚਿਤ ਜਨਜਾਤੀ (ਐਸ.ਸੀ./ਐਸ.ਟੀ.) ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਭਾਈਚਾਰਿਆਂ ਨੂੰ ਤਰੱਕੀ ਕਰਨ ਤੋਂ ਰੋਕਣ ਲਈ ਨੀਤੀਆਂ ਤਿਆਰ ਕੀਤੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਐਸ.ਸੀ., ਐਸ.ਟੀ., ਓ.ਬੀ.ਸੀ. ਰਾਖਵਾਂਕਰਨ ਖੋਹ ਕੇ ਅਪਣੇ ਵੋਟ ਬੈਂਕ ਨੂੰ ਸੌਂਪਣਾ ਚਾਹੁੰਦੀ ਹੈ ਪਰ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਕੋਈ ਵੀ ਤੁਹਾਡੇ ਅਧਿਕਾਰਾਂ ਨੂੰ ਨਹੀਂ ਖੋਹ ਸਕਦਾ। ਭਾਜਪਾ ਇਸ ਦੀ ਰੱਖਿਆ ਕਰੇਗੀ। ਆਰ.ਜੇ.ਡੀ. ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਦਾਅਵਾ ਕੀਤਾ ਕਿ ਝਾਰਖੰਡ ਵਿਰੋਧੀ ਸਟੈਂਡ ਸ਼ੁਰੂ ਤੋਂ ਹੀ ਸਪੱਸ਼ਟ ਹੈ ਕਿਉਂਕਿ ਉਹ ਵੱਖਰੇ ਰਾਜ ਦੇ ਗਠਨ ਦਾ ਵਿਰੋਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਰ.ਜੇ.ਡੀ. ਨੇ ਝਾਰਖੰਡ ਨੂੰ ਲੁੱਟ ਦਾ ਅੱਡਾ ਬਣਾ ਦਿਤਾ ਹੈ ਕਿਉਂਕਿ ਉਸ ਨੇ ਪਾਣੀ, ਜੰਗਲ ਅਤੇ ਜ਼ਮੀਨ ਲੁੱਟੀ ਹੈ। ਇਸ ਨੇ ਝਾਰਖੰਡ ਨੂੰ ਅਪਰਾਧੀਆਂ ਅਤੇ ਗੁੰਡਿਆਂ ਲਈ ਸੁਰੱਖਿਅਤ ਪਨਾਹਗਾਹ ਬਣਾ ਦਿਤਾ ਹੈ। ਕਾਂਗਰਸ ਵੀ ਇਸ ਅਪਰਾਧ ’ਚ ਉਸ ਦੀ ਭਾਈਵਾਲ ਹੈ। ਮੋਦੀ ਨੇ ਦੋਸ਼ ਲਾਇਆ ਕਿ ਦੀ ਅਗਵਾਈ ਵਾਲੇ ਗਠਜੋੜ ਨੇ ਨਾ ਸਿਰਫ ਝਾਰਖੰਡ ’ਚ ਵਿਕਾਸ ਨੂੰ ਪਟੜੀ ਤੋਂ ਉਤਾਰਿਆ ਬਲਕਿ ਕੌਮੀ ਸੁਰੱਖਿਆ ਨਾਲ ਵੀ ਖੇਡਿਆ। ਉਨ੍ਹਾਂ ਕਿਹਾ ਕਿ ਇਹ ਸੂਬੇ ਦੇ ਵਿਕਾਸ ’ਚ ਸੱਭ ਤੋਂ ਵੱਡੀ ਰੁਕਾਵਟ ਹੈ। ਉਨ੍ਹਾਂ ਦਾਅਵਾ ਕੀਤਾ ਕਿ ਝਾਰਖੰਡ ’ਤੇ ਜ਼ਮੀਨ ਦਲਾਲਾਂ ਦਾ ਰਾਜ ਹੈ, ਜਿੱਥੇ ਫੌਜ ਦੀ ਜ਼ਮੀਨ ਨੂੰ ਵੀ ਨਹੀਂ ਬਖਸ਼ਿਆ ਗਿਆ ਹੈ ਅਤੇ ਖਾਣਾਂ ਅਤੇ ਖਣਿਜਾਂ ਦੀ ਲੁੱਟ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਤਬਾਦਲੇ ਅਤੇ ਤਾਇਨਾਤੀਆਂ ਇਕ ਉਦਯੋਗ ਬਣ ਗਈਆਂ ਹਨ ਜਦਕਿ ‘ਅਬੂਆ ਆਵਾਸ ਯੋਜਨਾ‘ ਅਤੇ ‘ਮੁੱਖ ਮੰਤਰੀ ਮਾਇਆ ਸਨਮਾਨ ਯੋਜਨਾ‘ ਵਰਗੀਆਂ ਸਾਰੀਆਂ ਨਵੀਆਂ ਯੋਜਨਾਵਾਂ ਭ੍ਰਿਸ਼ਟਾਚਾਰ ਦਾ ਸਰੋਤ ਬਣ ਗਈਆਂ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਘੁਟਾਲਿਆਂ ਦੀ ਮੈਰਾਥਨ ’ਚ ਰੁੱਝੀ ਹੋਈ ਹੈ, ਜਦਕਿ ‘ਪੇਪਰ ਲੀਕ’ ਨੇ ਵਿਦਿਆਰਥੀਆਂ ਦਾ ਭਵਿੱਖ ਖਰਾਬ ਕਰ ਦਿਤਾ ਹੈ। ਮੋਦੀ ਨੇ ਦੋਸ਼ ਲਾਇਆ ਕਿ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਗਰੀਬਾਂ ਦੇ ਰਾਸ਼ਨ ਅਤੇ ਪਾਣੀ ’ਤੇ ਕਬਜ਼ਾ ਕਰ ਰਹੀ ਹੈ ਅਤੇ ਕੇਂਦਰੀ ਫੰਡਾਂ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਮੈਂ ਗਾਰੰਟੀ ਦਿੰਦਾ ਹਾਂ ਕਿ ਭਾਜਪਾ ਸਰਕਾਰ ਨਾ ਸਿਰਫ ਅਪਣੀ ਮਾਟੀ, ਬੇਟੀ ਅਤੇ ਰੋਟੀ ਦੀ ਰੱਖਿਆ ਕਰੇਗੀ ਬਲਕਿ ਸੂਬੇ ਨੂੰ ਵਿਕਾਸ ਦੇ ਰਾਹ ’ਤੇ ਲੈ ਜਾਵੇਗੀ। ਝੂਠ ਦੀ ਦੁਕਾਨ ਸਦਾ ਨਹੀਂ ਚੱਲ ਸਕਦੀ। ਝੂਠ ਦੀਆਂ ਜਲੇਬੀਆਂ ਪਰੋਸ ਰਹੀ ਹੈ। ਕਰੀਬ ਇਕ ਪੰਦਰਵਾੜੇ ’ਚ ਮੋਦੀ ਦਾ ਝਾਰਖੰਡ ਦਾ ਇਹ ਦੂਜਾ ਦੌਰਾ ਹੈ, ਜਿੱਥੇ 81 ਮੈਂਬਰੀ ਵਿਧਾਨ ਸਭਾ ਲਈ ਚੋਣਾਂ ਹੋਣੀਆਂ ਹਨ ਅਤੇ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 5 ਜਨਵਰੀ ਨੂੰ ਖਤਮ ਹੋ ਰਿਹਾ ਹੈ। ਇੱਥੇ ਪਹੁੰਚਣ ’ਤੇ ਮੋਦੀ ਨੇ ਇਕ ਵਿਸ਼ੇਸ਼ ਖੁੱਲ੍ਹੀ ਗੱਡੀ ’ਚ ਭੀੜ ਦਾ ਸਵਾਗਤ ਕੀਤਾ ਅਤੇ ਕਬਾਇਲੀ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਔਰਤਾਂ ਨੇ ਉਨ੍ਹਾਂ ਨੂੰ ‘ਮਾਟੀ, ਬੇਟੀ, ਰੋਟੀ’ ਦੀ ਰੱਖਿਆ ਪ੍ਰਤੀ ਅਪਣੀ ਵਚਨਬੱਧਤਾ ਦੇ ਪ੍ਰਤੀਕ ਵਜੋਂ ‘ਪਰਿਵਰਤਨ ਯਾਤਰਾ’ ਦੌਰਾਨ ਇਕੱਤਰ ਕੀਤੀ ਮਿੱਟੀ ਨਾਲ ਭਰਿਆ ਕਲਸ਼ ਭੇਟ ਕੀਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 20 ਸਤੰਬਰ ਨੂੰ ਸਾਹਿਬਗੰਜ ਤੋਂ ਭਾਜਪਾ ਦੀ ਪਰਿਵਰਤਨ ਯਾਤਰਾ ਦੀ ਸ਼ੁਰੂਆਤ ਕੀਤੀ ਸੀ।

ਸਾਂਝਾ ਕਰੋ

ਪੜ੍ਹੋ

ਸਰਬ ਨੌਜਵਾਨ ਸਭਾ ਵਲੋਂ ਐਤਵਾਰ ਨੂੰ ਹੋਣ

* 13 ਅਕਤੂਬਰ ਨੂੰ ਖੇੜਾ ਰੋਡ ਵਿਖੇ ਹੋਵੇਗੀ ਮਾਂ ਭਗਵਤੀ...