ਪਲਾਹੀ ਵਿਖੇ ਝੰਡੇ ਦੀ ਰਸਮ ਨਿਭਾਈ

ਫਗਵਾੜਾ, 3 ਅਕਤੂਬਰ (ਏ.ਡੀ.ਪੀ ਨਿਯੂਜ਼) – ਦੁਸਿਹਰਾ ਕਮੇਟੀ ਪਲਾਹੀ ਵਲੋਂ ਪਿੰਡ ਦੀ ਗਰਾਊਂਡ ਵਿਖੇ 12 ਅਕਤੂਬਰ 2024 ਨੂੰ ਮਨਾਏ ਜਾ ਰਹੇ ਦੁਸਿਹਰੇ ਦੇ ਸਬੰਧ ‘ਚ ਝੰਡੇ ਦੀ ਰਸਮ ਨਿਭਾਈ ਗਈ। ਦੁਸਿਹਰਾ ਕਈ ਸਾਲਾਂ ਤੋਂ ਪਿੰਡ ‘ਚ ਮਨਾਇਆ ਜਾਂਦਾ ਹੈ ਅਤੇ ਵੱਡੀ ਗਿਣਤੀ ‘ਚ ਲੋਕ ਇਸ ‘ਚ ਸ਼ਾਮਲ ਹੁੰਦੇ ਹਨ।

ਦੁਸਹਿਰੇ ਸਬੰਧੀ ਤਿੰਨ ਦਿਨ ਰਾਮ ਲੀਲਾ ਕਰਵਾਈ ਜਾਵੇਗੀ। ਝੰਡੇ ਦੀ ਰਸਮ ਨਿਭਾਉਣ ਸਮੇਂ ਤਵਿੰਦਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ, ਸੁਖਵਿੰਦਰ ਸਿੰਘ ਸੱਲ, ਮਦਨ ਲਾਲ, ਰਵੀਪਾਲ, ਪੀਟਰ ਕੁਮਾਰ, ਜਸਵੀਰ ਸਿੰਘ ਬਸਰਾ, ਗੁਰਚਰਨ ਸਿੰਘ ਬਸਰਾ, ਪ੍ਰੇਮ ਸਿੰਘ ਡੋਲ, ਜਸਵਿੰਦਰ ਸਿੰਘ ਪੱਪੂ , ਗਗਨਦੀਪ ਸ਼ਰਮਾ , ਸੰਦੀਪ ਸ਼ੀਪਾ , ਮੋਹਿਤ, ਅਜੈ ਨਾਥ ਅਤੇ ਸਲੀਮ ਆਦਿ ਹਾਜ਼ਰ ਸਨ।

ਸਾਂਝਾ ਕਰੋ

ਪੜ੍ਹੋ

ਸਰਬ ਨੌਜਵਾਨ ਸਭਾ ਵਲੋਂ ਐਤਵਾਰ ਨੂੰ ਹੋਣ

* 13 ਅਕਤੂਬਰ ਨੂੰ ਖੇੜਾ ਰੋਡ ਵਿਖੇ ਹੋਵੇਗੀ ਮਾਂ ਭਗਵਤੀ...