ਦਿੱਲੀ ਵਿੱਚ ਇੱਕ ਹਫਤੇ ਅੰਦਰ ਡੇਂਗੂ ਦੇ 300 ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ, 24 ਸਤੰਬਰ – ਦਿੱਲੀ ਵਿਚ ਪਿਛਲੇ ਸੱਤ ਦਿਨਾਂ ਵਿਚ ਡੇਂਗੂ ਦੇ 300 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਅਤੇ ਦਿੱਲੀ ਵਿਚ ਮੱਛਰਾਂ ਦੋ ਹੋੋਣ ਵਾਲੀਆਂ ਬਿਮਾਰੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅਧਿਕਾਰਤ ਅੰਕੜਿਆਂ ਅਨੁਸਾਰ ਇਸ ਮਹੀਨੇ ਤੱਕ ਦਿੱਲੀ ਵਿਚ 363 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸਦੇ ਨਾਲ ਹੀ ਚਿਕਨਗੁਨੀਆ ਦੇ 43 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਦਿੱਲੀ ਵਿੱਚ ਹੀ 250 ਡੇਂਗੂ ਦੇ ਮਾਮਲੇ ਸਾਹਮਣੇ ਆਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਵਿੱਚ ਹੁਣ ਤੱਕ 1229 ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਸੀਐਮਡੀ ਨੇ ਡੇਂਗੂ ਦੇ ਲਾਰਵੇ ਤੋਂ ਬਚਾਅ ਲਈ 1.14 ਲੱਖ ਤੋਂ ਜ਼ਿਆਦਾ ਕਾਨੂੰਨੀ ਨੋਟਿਸ ਜਾਰੀ ਕੀਤੇ ਹਨ ਅਤੇ 39338 ਚਲਾਨ ਕੱਟੇ ਹਨ।

ਸਾਂਝਾ ਕਰੋ

ਪੜ੍ਹੋ

ਦਿੱਲੀ ਵਿੱਚ ਇੱਕ ਹਫਤੇ ਅੰਦਰ ਡੇਂਗੂ ਦੇ

ਨਵੀਂ ਦਿੱਲੀ, 24 ਸਤੰਬਰ – ਦਿੱਲੀ ਵਿਚ ਪਿਛਲੇ ਸੱਤ ਦਿਨਾਂ...