ਹਿਮਾਚਲ ਤੋਂ ਬਾਅਦ ਧਾਰਾਵੀ ’ਚ ਮਸਜਿਦ ਤੋੜਨ ਆਇਆ ਬੁਲਡੋਜ਼ਰ

ਮੁੰਬਈ, 22 ਸਤੰਬਰ – ਮੁੰਬਈ ਨਗਰ ਨਿਗਮ (ਬੀ ਐੱਮ ਸੀ) ਦੇ ਅਧਿਕਾਰੀਆਂ ਦੀ ਇੱਕ ਟੀਮ ਸ਼ਨੀਵਾਰ ਸਵੇਰੇ ਧਾਰਾਵੀ ਪਹੁੰਚੀ। ਇੱਥੇ ਮਹਿਬੂਬ-ਏ-ਸੁਭਾਨੀ ਮਸਜਿਦ ਦੇ ਗੈਰ-ਕਾਨੂੰਨੀ ਹਿੱਸੇ ਨੂੰ ਤੋੜਿਆ ਜਾਣਾ ਸੀ। ਟੀਮ ਸਵੇਰੇ 9 ਵਜੇ ਧਾਰਾਵੀ ਦੀ 90 ਫੁੱਟ ਰੋਡ ’ਤੇ ਪਹੁੰਚੀ। ਖ਼ਬਰ ਮਿਲਦੇ ਹੀ ਮੁਸਲਿਮ ਭਾਈਚਾਰੇ ਸਮੇਤ ਬਸਤੀ ਦੇ ਲੋਕ ਇਕੱਠੇ ਹੋ ਗਏ ਅਤੇ ਟੀਮ ਨੂੰ ਰੋਕ ਦਿੱਤਾ। ਬਾਅਦ ’ਚ ਪ੍ਰਦਰਸ਼ਨਕਾਰੀਆਂ ਨੇ ਬੀ ਐੱਮ ਸੀ ਦੀਆਂ ਦੋ ਗੱਡੀਆਂ ਦੀ ਤੋੜਫੋੜ ਕਰ ਦਿੱਤੀ। ਹਾਲਾਤ ਸੰਭਾਲਣ ਲਈ ਵੱਡੀ ਗਿਣਤੀ ’ਚ ਪੁਲਸ ਨੂੰ ਤਾਇਨਾਤ ਕੀਤਾ ਗਿਆ। ਇਸ ਤੋਂ ਬਾਅਦ ਬੀ ਐੱਮ ਸੀ ਨੇ ਕਾਰਵਾਈ ਨੂੰ ਰੋਕ ਦਿਤਾ। ਨਾਲ ਹੀ ਮਸਜਿਦ ਕਮੇਟੀ ਨੂੰ 8 ਦਿਨ ਦਾ ਸਮਾਂ ਦਿੱਤਾ ਹੈ। ਹਾਲਾਂਕਿ ਮੁਸਲਿਮ ਪੱਖ ਨੇ ਬੀ ਐੱਮ ਸੀ ਖਿਲਾਫ਼ ਕੋਰਟ ਜਾਣ ਦਾ ਫੈਸਲਾ ਕੀਤਾ ਹੈ। ਧਾਰਾਵੀ ਦੀ ਮਸਜਿਦ ਦਾ ਨਾਂਅ ਮਹਿਬੂਬ ਸੁਬਹਾਨੀ ਹੈ। ਇਹ 60 ਸਾਲ ਪੁਰਾਣੀ ਹੈ। ਮਸਜਿਦ ਨੂੰ ਦੋ ਸਾਲ ਪਹਿਲਾਂ ਨੋਟਿਸ ਦਿੱਤਾ ਗਿਆ ਸੀ।

ਮਾਮਲੇ ’ਚ ਕਿਸੇ ਵੀ ਪ੍ਰਕਾਰ ਦਾ ਹੱਲ ਨਹੀਂ ਨਿਕਲਿਆ। ਮਸਜਿਦ ਜਦ ਬਣਾਈ ਗਈ ਸੀ, ਉਦੋਂ ਉਹ 2 ਮੰਜ਼ਲਾ ਸੀ। ਮਸਜਿਦ ’ਚ ਬਾਰਿਸ਼ ਦਾ ਪਾਣੀ ਆ ਜਾਂਦਾ ਸੀ, ਇਸ ਕਾਰਨ ਮਸਜਿਦ ’ਚ ਮੁਰੰਮਤ ਕਰਵਾਈ ਗਈ। ਜਗ੍ਹਾ ਘੱਟ ਹੋਣ ਕਾਰਨ ਮਸਜਿਦ ’ਚ ਨਮਾਜ਼ ਪੜ੍ਹਨ ਲਈ ਇੱਕ ਮੰਜ਼ਲ ਵਧਾ ਦਿੱਤੀ ਗਈ। ਇਹ ਕੰਮ ਤਿੰਨ ਸਾਲ ਪਹਿਲਾਂ ਤੋਂ ਹੋ ਰਿਹਾ ਸੀ। ਮੁਸਲਿਮ ਭਾਈਚਾਰੇ ਦਾ ਕਹਿਣਾ ਹੈ ਕਿ ਇਹ ਮਸਜਿਦ ਬਹੁਤ ਪੁਰਾਣੀ ਹੈ। ਇਸ ਤੋਂ ਇਲਾਵਾ ਇੱਥੇ ਸੜਕਾਂ ’ਤੇ ਨਮਾਜ ਪੜ੍ਹਨ ’ਤੇ ਪਾਬੰਦੀ ਲਾਏ ਜਾਣ ਤੋਂ ਬਾਅਦ ਪ੍ਰਾਰਥਨਾ ਸਥਾਨ ਦੀ ਜ਼ਰੂਰਤ ਹੈ। ਇਸ ਮਸਜਿਦ ਤੋਂ ਕਿਸੇ ਨੂੰ ਕੋਈ ਨਿੱਜੀ ਫਾਇਦਾ ਨਹੀਂ ਹੁੰਦਾ। ਵਧਦੇ ਝਗੜੇ ਨੂੰ ਦੇਖਦੇ ਹੋਏ ਕਾਂਗਰਸ ਸਾਂਸਦ ਵਰਸ਼ਾ ਗਾਇਕਵਾੜ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨਾਲ ਮੁਲਾਕਾਤ ਕੀਤੀ। ਮਿ�ਿਦ ਦੇਵੜਾ ਵੀ ਉਨ੍ਹਾ ਦੇ ਨਾਲ ਮੌਜੂਦ ਸਨ। ਦੋਵਾਂ ਨੇ ਇਸ ਮਾਮਲੇ ’ਚ ਦਖ਼ਲ ਦੇ ਕੇ ਕਿਹਾ ਕਿ ਇਸ ਕਾਰਵਾਈ ਨੂੰ ਰੋਕਿਆ ਜਾਵੇ। ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ’ਚ ਮਸਜਿਦ ਦੇ ਗੈਰ-ਕਾਨੂੰਨੀ ਹਿੱਸੇ ਨੂੰ ਤੋੜਨ ’ਤੇ ਲੋਕਾਂ ’ਚ ਗੁੱਸਾ ਦੇਖਣ ਨੂੰ ਮਿਲਿਆ ਸੀ।

ਸਾਂਝਾ ਕਰੋ

ਪੜ੍ਹੋ

ਚੇਨਈ ਟੈਸਟ: ਭਾਰਤ ਨੇ ਬੰਗਲਾਦੇਸ਼ ਨੂੰ 280

ਚੇਨਈ, 22 ਸਤੰਬਰ – ਪਹਿਲੀ ਪਾਰੀ ਵਿਚ ਸ਼ਾਨਦਾਰ ਸੈਂਕੜਾ ਜੜਨ...