ਸ਼ਿਵ ਸੈਨਾ ਵਿਧਾਇਕ ਨੇ ਰਾਹੁਲ ਗਾਂਧੀ ਦੀ ਜੀਭ ਕੱਟਣ ਤੇ 11 ਲੱਖ ਲੈਣ ਦੀ ਕੀਤੀ ਟਿੱਪਣੀ

ਮੁੰਬਈ, 16 ਸਤੰਬਰ – ਰਾਹੁਲ ਗਾਂਧੀ ਦੇ ਅਮਰੀਕਾ ਦੌਰੇ ‘ਤੇ ਦਿੱਤੇ ਬਿਆਨਾਂ ਨੂੰ ਲੈ ਕੇ ਭਾਜਪਾ ਨੇ ਹਮਲਾਵਰ ਰੁਖ ਅਪਣਾਇਆ ਹੈ। ਇਸ ਦੌਰਾਨ ਸ਼ਿਵ ਸੈਨਾ ਦੇ ਇੱਕ ਵਿਧਾਇਕ ਨੇ ਰਾਹੁਲ ‘ਤੇ ਵਿਵਾਦਿਤ ਬਿਆਨ ਦਿੱਤਾ ਹੈ। ਵਿਧਾਇਕ ਨੇ ਐਲਾਨ ਕੀਤਾ ਹੈ ਕਿ ਜੋ ਵੀ ਰਾਹੁਲ ਗਾਂਧੀ ਦੀ ਜ਼ੁਬਾਨ ਕੱਟੇਗਾ ਉਹ ਨੂੰ ਉਸ 11 ਲੱਖ ਰੁਪਏ ਦੇਣਗੇ।

ਸ਼ਿਵ ਸੈਨਾ ਦੇ ਵਿਧਾਇਕ ਨੇ ਕੀ ਕਿਹਾ

ਸ਼ਿਵ ਸੈਨਾ ਦੇ ਵਿਧਾਇਕ ਸੰਜੇ ਗਾਇਕਵਾੜ ਨੇ ਇਹ ਬਿਆਨ ਰਾਹੁਲ ਗਾਂਧੀ ਦੀ ਰਿਜ਼ਰਵੇਸ਼ਨ ਪ੍ਰਣਾਲੀ ਨੂੰ ਖ਼ਤਮ ਕਰਨ ਦੀ ਟਿੱਪਣੀ ‘ਤੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਨੇ ਰਾਖਵੇਂਕਰਨ ਨੂੰ ਖ਼ਤਮ ਕਰਨ ਦੀ ਗੱਲ ਕਰ ਕੇ ਗ਼ਲਤ ਕੀਤਾ ਹੈ, ਜਿਸ ਦੀ ਸਜ਼ਾ ਉਨ੍ਹਾਂ ਨੂੰ ਮਿਲਣੀ ਚਾਹੀਦੀ ਹੈ।

ਕਾਂਗਰਸ ਦਾ ਅਸਲੀ ਚਿਹਰਾ ਸਾਹਮਣੇ ਆਇਆ

ਇਨਾਮ ਦਾ ਐਲਾਨ ਕਰਨ ਤੋਂ ਪਹਿਲਾਂ ਗਾਇਕਵਾੜ ਨੇ ਕਿਹਾ, ਰਾਹੁਲ ਜਦੋਂ ਵਿਦੇਸ਼ ਵਿੱਚ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਭਾਰਤ ਵਿੱਚ ਰਿਜ਼ਰਵੇਸ਼ਨ ਸਿਸਟਮ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਇਸ ਨਾਲ ਕਾਂਗਰਸ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਜੋ ਵੀ ਰਾਹੁਲ ਗਾਂਧੀ ਦੀ ਜੀਭ ਕੱਟੇਗਾ, ਮੈਂ ਉਸ ਨੂੰ 11 ਲੱਖ ਰੁਪਏ ਦਾ ਇਨਾਮ ਦੇਵਾਂਗਾ। ਰਾਹੁਲ ਗਾਂਧੀ ਸੰਵਿਧਾਨ ਦੀ ਕਿਤਾਬ ਦਿਖਾ ਕੇ ਝੂਠੀ ਕਹਾਣੀ ਫੈਲਾਉਂਦੇ ਸਨ ਕਿ ਭਾਜਪਾ ਇਸ ਨੂੰ ਬਦਲ ਦੇਵੇਗੀ। ਪਰ ਇਹ ਕਾਂਗਰਸ ਹੀ ਹੈ ਜੋ ਦੇਸ਼ ਨੂੰ 400 ਸਾਲ ਪਿੱਛੇ ਲਿਜਾਣ ਦੀ ਯੋਜਨਾ ਬਣਾ ਰਹੀ ਹੈ।

ਭਾਜਪਾ ਨੇ ਇਸ ਬਿਆਨ ਤੋਂ ਦੂਰੀ ਬਣਾਈ

ਦੂਜੇ ਪਾਸੇ ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੇ ਕਿਹਾ ਕਿ ਉਹ ਵਿਧਾਇਕ ਦੀਆਂ ਟਿੱਪਣੀਆਂ ਦਾ ਸਮਰਥਨ ਨਹੀਂ ਕਰਦੇ। ਬਾਵਨਕੁਲੇ ਨੇ ਗਾਇਕਵਾੜ ਦੀਆਂ ਟਿੱਪਣੀਆਂ ਤੋਂ ਭਾਜਪਾ ਨੂੰ ਦੂਰ ਕਰ ਦਿੱਤਾ।

ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ

ਮਹਾਰਾਸ਼ਟਰ ਕਾਂਗਰਸ ਦੇ ਬੁਲਾਰੇ ਅਤੁਲ ਲੋਂਧੇ ਨੇ ਕਿਹਾ ਕਿ ਸੰਜੇ ਗਾਇਕਵਾੜ ਸਮਾਜ ਅਤੇ ਰਾਜਨੀਤੀ ਵਿੱਚ ਰਹਿਣ ਦੇ ਯੋਗ ਨਹੀਂ ਹਨ। ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਗਾਇਕਵਾੜ ਦੇ ਖਿਲਾਫ ਗੈਰ-ਇਰਾਦਨ ਹੱਤਿਆ ਦਾ ਮਾਮਲਾ ਦਰਜ ਕਰਦੇ ਹਨ ਜਾਂ ਨਹੀਂ।

ਇਸ ਤੋਂ ਪਹਿਲਾਂ ਵੀ ਵਿਵਾਦਾਂ ਵਿੱਚ ਘਿਰ ਚੁੱਕੇ ਹਨ ਗਾਇਕਵਾੜ

ਵਿਦਰਭ ਖੇਤਰ ਦੀ ਬੁਲਢਾਨਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਗਾਇਕਵਾੜ ਵਿਵਾਦਾਂ ਤੋਂ ਅਛੂਤੇ ਨਹੀਂ ਹਨ। ਪਿਛਲੇ ਮਹੀਨੇ ਸ਼ਿਵ ਸੈਨਾ ਦੇ ਵਿਧਾਇਕ ਦੀ ਕਾਰ ਨੂੰ ਧੋਣ ਵਾਲੇ ਪੁਲਿਸ ਮੁਲਾਜ਼ਮ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਗਾਇਕਵਾੜ ਨੇ ਬਾਅਦ ਵਿੱਚ ਕਿਹਾ ਕਿ ਪੁਲਿਸ ਕਰਮਚਾਰੀ ਨੇ ਆਪਣੀ ਮਰਜ਼ੀ ਨਾਲ ਕਾਰ ਨੂੰ ਸਾਫ਼ ਕੀਤਾ ਸੀ। ਫਰਵਰੀ ਵਿੱਚ, ਗਾਇਕਵਾੜ ਨੇ ਦਾਅਵਾ ਕੀਤਾ ਸੀ ਕਿ ਉਸਨੇ 1987 ਵਿੱਚ ਇੱਕ ਟਾਈਗਰ ਨੂੰ ਮਾਰਿਆ ਸੀ ਅਤੇ ਉਸਦੇ ਗਲੇ ਵਿੱਚ ਦੰਦ ਪਾਈ ਹੋਇਆ ਸੀ। ਇਸ ਤੋਂ ਤੁਰੰਤ ਬਾਅਦ, ਰਾਜ ਦੇ ਜੰਗਲਾਤ ਵਿਭਾਗ ਨੇ ਬਾਘ ਦੇ ਕਥਿਤ ਦੰਦ ਨੂੰ ਫੋਰੈਂਸਿਕ ਪਛਾਣ ਲਈ ਭੇਜਿਆ ਅਤੇ ਗਾਇਕਵਾੜ ‘ਤੇ ਜੰਗਲੀ ਜੀਵ ਸੁਰੱਖਿਆ ਕਾਨੂੰਨ ਦੇ ਤਹਿਤ ਦੋਸ਼ ਲਗਾਇਆ।

ਸਾਂਝਾ ਕਰੋ

ਪੜ੍ਹੋ

ਬਾਜ਼ਾਰ ‘ਚੋਂ 10, 20 ਤੇ 50 ਰੁਪਏ

ਨਵੀਂ ਦਿੱਲੀ, 22 ਸਤੰਬਰ – ਆਰ.ਬੀ.ਆਈ ਨੇ ਨੋਟਾਂ ਦੀ ਛਪਾਈ...