ਪੰਜਾਬ ਭਵਨ ਵਲੋਂ ਬਾਲ ਲੇਖਕਾਂ ਦੀ ਪੁਸਤਕ “ਨਵੀਆਂ ਕਲਮਾਂ ਨਵੀਂ ਉਡਾਣ” ਲੋਕ ਅਰਪਣ

ਫਗਵਾੜਾ ਵਿਖੇ ਕਰਵਾਏ ਸਮਾਗਮ ਦੌਰਾਨ “ਨਵੀਆਂ ਕਲਮਾਂ ਨਵੀਂ ਉਡਾਣ” ਪੁਸਤਕ ਭਾਗ-34 ਲੋਕ ਅਰਪਨ ਕਰਦੇ ਹੋਏ ਪੰਜਾਬ ਭਵਨ ਸਰੀ ਦੇ ਮੁੱਖ ਸੰਚਾਲਕ ਸੁੱਖੀ ਬਾਠ । ਨਾਲ ਖੜੇ ਹਨ ਗੁਰਸ਼ਰਨ ਸਿੰਘ ਸਾਬਕਾ ਡੀ.ਈ.ਓ., ਉਂਕਾਰ ਸਿੰਘ ਤੇਜੇ, ਐਡਵੋਕੇਟ ਐਸ.ਐਲ. ਵਿਰਦੀ, ਪ੍ਰਿੰ: ਗੁਰਮੀਤ ਸਿੰਘ ਪਲਾਹੀ, ਗਿਆਨ ਸਿੰਘ ਸਾਬਕਾ ਡੀਪੀਆਰਓ ਅਤੇ ਹੋਰ।

*ਮਾਂ ਬੋਲੀ ਪੰਜਾਬੀ ਨੂੰ ਕੋਈ ਖਤਰਾ ਨਹੀਂ ਕਿਉਂਕਿ ਸਾਡੀ ਨਵੀਂ ਪਨੀਰੀ ਪੰਜਾਬੀ ਪੜ੍ਹਨ,ਪੰਜਾਬੀ ਸਾਹਿਤ ਰਚਨਾ ਕਰਨ ਦੇ ਲਈ ਤਿਆਰ ਹੈ-ਸੁੱਖੀ ਬਾਠ

ਫਗਵਾੜਾ 27 ਅਗਸਤ (ਏ.ਡੀ.ਪੀ ਨਿਯੂਜ਼) ਬਲੱਡ ਬੈਂਕ ਹਰਗੋਬਿੰਦ ਨਗਰ ਫਗਵਾੜਾ ਵਿਖੇ ਪੰਜਾਬ ਭਵਨ ਸਰੀ (ਕੈਨੇਡਾ) ਵਲੋਂ ਸਕੇਪ ਸਾਹਿਤਕ ਸੰਸਥਾ ਫਗਵਾੜਾ ਦੇ ਸਹਿਯੋਗ ਨਾਲ਼ ਜ਼ਿਲ੍ਹਾ ਕਪੂਰਥਲਾ ਟੀਮ-2 ਦੇ ਬਾਲ ਸਾਹਿਤਕਾਰਾਂ ਦੀ ਕਵਿਤਾਵਾਂ ਅਤੇ ਕਹਾਣੀਆਂ ਦੀ ਪੁਸਤਕ “ਨਵੀਆਂ ਕਲਮਾਂ ਨਵੀਂ ਉਡਾਣ” ਭਾਗ- 34 ਦਾ ਲੋਕ ਅਰਪਣ ਸਮਾਗਮ ਕਰਵਾਇਆ ਗਿਆ।ਉੱਘੇ ਬਿਜ਼ਨਸਮੈਨ ਸੁੱਖੀ ਬਾਠ ਮੁੱਖ ਸੰਚਾਲਕ ਪੰਜਾਬ ਭਵਨ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।

ਪ੍ਰਧਾਨਗੀ ਮੰਡਲ ਵਿਚ ਗੁਰਸ਼ਰਨ ਸਿੰਘ (ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ), ਉੱਘੇ ਲੇਖਕ ਅਤੇ ਸਮਾਜ ਸੇਵੀ ਐਡਵੋਕੇਟ ਐੱਸ.ਐੱਲ.ਵਿਰਦੀ , ਪ੍ਰਿੰ. ਗੁਰਮੀਤ ਸਿੰਘ ਪਲਾਹੀ, ਸ. ਗਿਆਨ ਸਿੰਘ ਸਾਬਕਾ ਡੀ.ਪੀ ਆਰ.ਓ ਬਲਜਿੰਦਰ ਮਾਨ,ਕਮਲੇਸ਼ ਸੰਧੂ ਨੇ ਸ਼ਿਰਕਤ ਕੀਤੀ। ਇਸ ਸਮਾਗਮ ‘ਚ ਫਗਵਾੜਾ ਦੇ ਵੱਖ- ਵੱਖ ਸਕੂਲਾਂ ਤੋਂ ਆਏ ਬੱਚਿਆਂ ਨੇ ਆਪਣੀਆਂ ਕਵਿਤਾਵਾਂ ਅਤੇ ਕਹਾਣੀਆਂ ਸੁਣਾ ਕੇ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ।

ਇਸ ਮੌਕੇ ਬੋਲਦਿਆਂ ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ ਜੀ ਨੇ ਕਿਹਾ ਕਿ ਬੱਚਿਆਂ ਦੀਆਂ ਰਚਨਾਵਾਂ ਸੁਣ ਕੇ, ਮਾਂ ਬੋਲੀ ਪ੍ਰਤੀ ਇਹਨਾਂ ਦਾ ਲਗਾਅ ਤੇ ਉਤਸ਼ਾਹ ਦੇਖ ਕੇ ਉਹ  ਨਿਸ਼ਚਿੰਤ  ਹਨ ਕਿ ਮਾਂ ਬੋਲੀ ਪੰਜਾਬੀ ਨੂੰ ਕੋਈ ਖਤਰਾ ਨਹੀਂ ਕਿਉਂਕਿ ਸਾਡੀ ਨਵੀਂ ਪਨੀਰੀ ਪੰਜਾਬੀ ਪੜ੍ਹਨ,ਪੰਜਾਬੀ ਸਾਹਿਤ ਰਚਨਾ ਕਰਨ ਦੇ ਲਈ ਤਿਆਰ ਹੈ। ਮਾਪਿਆਂ ਤੇ ਅਧਿਆਪਕਾਂ ਦੀ ਇਹ ਜਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਮਾਤ ਭਾਸ਼ਾ ਦੇ ਪ੍ਰੇਮੀ ਬਣਾਉਣ ਜੇਕਰ ਇਸ ਉਮਰੇ ਮਾਤ ਭਾਸ਼ਾ ਨੂੰ ਅਪਣਾ ਲੈਣਗੇ ਤਾਂ ਆਪਣੇ ਆਖਰੀ ਦਮ ਤੱਕ ਮਾਤ ਭਾਸ਼ਾ ਦਾ ਆਦਰ ਕਰਦੇ ਰਹਿਣਗੇ। ਪੰਜਾਬ ਭਵਨ ਸਰੀ ਦਾ ਇਹ ਉਪਰਾਲਾ ਹੈ ਕਿ ਬੱਚਿਆਂ ਅੰਦਰ ਲਿਖਣ ਦੀ ਚਿਣਗ ਲਾਈ ਜਾਵੇ। ਵਿਸ਼ਵ ਦੇ ਜਿਸ ਕੋਨੇ ਵਿੱਚ ਪੰਜਾਬੀ ਵਸਦਾ ਹੈ ਉਥੋਂ ਦੇ ਬੱਚਿਆਂ ਦੀਆਂ ਰਚਨਾਵਾਂ ਪੁਸਤਕਾਂ ਵਿੱਚ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਇਹ ਨਿੱਕੇ ਬੱਚੇ ਸਾਡੀਆਂ ਉਮੀਦਾਂ ਹਨ। ਇਨ੍ਹਾਂ ਨੇ ਮਾਤ ਭਾਸ਼ਾ ਪੰਜਾਬੀ ਨੂੰ ਸੰਵਾਰਨਾ,ਸ਼ਿੰਗਾਰਨਾ ਤੇ ਉੱਚੀਆਂ ਮੰਜ਼ਲਾਂ ਤੱਕ ਲੈ ਕੇ ਜਾਣਾ ਹੈ। ਉਹਨਾਂ ਜ਼ਿਲ੍ਹਾ ਕਪੂਰਥਲਾ ਭਾਗ ਦੋ ਦੀ ਸੰਪਾਦਕੀ ਟੀਮ ਕਮਲੇਸ਼ ਸੰਧੂ,ਪ੍ਰੀਤ ਕੌਰ ਪ੍ਰੀਤੀ ,ਮਨਦੀਪ ਸਿੰਘ, ਹਰਜਿੰਦਰ ਨਿਆਣਾ, ਸੁਖਦੇਵ ਸਿੰਘ ਸੁੱਖ ਤੇ ਯਤਨਾਂ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ। ਪੁਸਤਕ ਦਾ 34ਵਾਂ ਅੰਕ ਜਾਰੀ ਕਰਨ ਉਪਰੰਤ ਵਿਦਿਆਰਥੀ ਸਾਹਿਤਕਾਰਾਂ ਨੂੰ ਮੈਡਲ ,ਸਰਟੀਫਿਕੇਟ ਅਤੇ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਗਾਈਡ ਅਧਿਆਪਕਾਂ ਨੂੰ ਵੀ ਸਰਟੀਫਿਕੇਟ ਪ੍ਰਦਾਨ ਕਰਕੇ ਉਤਸਾਹਿਤ ਕੀਤਾ ਗਿਆ।

ਪ੍ਰੋਜੈਕਟ ਇੰਚਾਰਜ ਓਂਕਾਰ ਸਿੰਘ ਤੇਜੇ ਨੇ ਹਾਜ਼ਰੀਨ ਨੂੰ ” ਨਵੀਆਂ ਕਲਮਾਂ ਨਵੀਂ ਉਡਾਣ” ਪ੍ਰੋਜੈਕਟ ਅਤੇ ਨਵੰਬਰ ਵਿੱਚ ਹੋਣ ਜਾ ਰਹੀ ਬਾਲ ਲੇਖਕਾਂ ਦੀ ਕਾਨਫਰੰਸ ਬਾਰੇ ਜਾਣਕਾਰੀ ਦਿੱਤੀ। ਸਭ ਦਾ ਧੰਨਵਾਦ ਕਰਦਿਆਂ ਮੁੱਖ ਸੰਪਾਦਕ ਕਮਲੇਸ਼ ਸੰਧੂ ਨੇ ਕਿਹਾ ਕਿ ਗਾਈਡ ਅਧਿਆਪਕਾਂ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਹਿਯੋਗ ਦੇ ਕੇ ਇਸ ਮਿਸ਼ਨ ਨੂੰ ਕਾਮਯਾਬ ਕੀਤਾ ਹੈ। ਇਸ ਲਈ ਉਹਨਾਂ ਨੇ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਮਲ ਬੰਗਾ ਸੈਕਰਾਮੈਂਟੋ ਦਾ ਗ਼ਜ਼ਲ ਸੰਗ੍ਰਹਿ “ਕਾਵਿ – ਕ੍ਰਿਸ਼ਮਾ’ ਵੀ ਲੋਕ ਅਰਪਣ ਕੀਤਾ ਗਿਆ।ਮੰਚ ਸੰਚਾਲਨ ਦੀ ਜ਼ਿੰਮੇਵਾਰੀ ਦਲਜੀਤ ਕੌਰ ਨੇ ਬਹੁਤ ਵਧੀਆ ਨਿਭਾਈ। ਇਸ ਮੌਕੇ ਵੱਡੀ ਗਿਣਤੀ ਵਿਚ ਅਧਿਆਪਕਾਂ, ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਤੋਂ ਇਲਾਵਾ ਸਾਹਿਤਕਾਰ ਜਰਨੈਲ ਸਿੰਘ ਸਾਖੀ, ਅਸ਼ੋਕ ਟਾਂਡੀ,ਦਲਜੀਤ ਮਹਿਮੀ ਕਰਤਾਰਪੁਰ,ਸੁਖਦੇਵ ਸਿੰਘ ਗੰਢਵਾਂ,ਸੋਢੀ ਸੱਤੋਵਾਲੀ,ਹਰਬੰਸ ਸਿੰਘ,ਸੋਨਿਕਾ ਰਾਣੀ,ਲਖਵੀਰ ਚੰਦ,ਬਿਮਲਾ ਦੇਵੀ, ਵਿਨੀਤਾ ਜੋਸ਼ੀ, ਤਾਹਿਰਾ ਅਤੇ ਵੱਡੀ ਗਿਣਤੀ ਵਿਚ ਸਰੋਤੇ ਹਾਜ਼ਰ ਸਨ।

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...