ਅਮਿਤ ਪੰਘਾਲ ਅਤੇ ਜੈਸਮੀਨ ਲੰਬੋਰੀਆ ਨੇ ਓਲੰਪਿਕ ਕੋਟਾ ਹਾਸਲ ਕੀਤਾ

ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ (51 ਕਿੱਲੋ) ਤੇ ਕੌਮੀ ਚੈਂਪੀਅਨ ਜੈਸਮੀਨ ਲੰਬੋਰੀਆ (57 ਕਿੱਲੋ) ਨੇ ਇੱਥੇ ਦੂਜੇ ਵਿਸ਼ਵ ਕੁਆਲੀਫਾਇਰ ਟੂਰਨਾਮੈਂਟ ’ਚ ਆਪੋ ਆਪਣੇ ਕੁਆਰਟਰ ਫਾਈਨਲ ਮੁਕਾਬਲਿਆਂ ’ਚ ਜਿੱਤ ਹਾਸਲ ਕਰਦਿਆਂ ਪੈਰਿਸ ਓਲੰਪਿਕ ਲਈ ਟਿਕਟ ਪੱਕੀ ਕਰ ਲਈ ਹੈ। ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜੇਤੂ ਮੁੱਕੇਬਾਜ਼ ਅਮਿਤ ਨੇ ਚੀਨ ਦੇ ਚੁਆਂਗ ਲਿਯੂ ਨੂੰ ਸਖਤ ਮੁਕਾਬਲੇ ’ਚ 5-0 ਨਾਲ ਹਰਾ ਕੇ ਦੂਜੀ ਵਾਰ ਆਪਣਾ ਓਲੰਪਿਕ ਦਾ ਟਿਕਟ ਕਟਵਾਇਆ। ਉਹ ਨਿਸ਼ਾਂਤ ਦੇਵ (71 ਕਿਲੋ ਭਾਰ ਵਰਗ), ਨਿਖਤ ਜ਼ਰੀਨ (50 ਕਿਲੋ), ਪ੍ਰੀਤੀ ਪਵਾਰ (54 ਕਿੱਲੋ), ਅਤੇ ਲਵਲੀਨਾ ਬੋਰਗੋਹੇਨ (75 ਕਿਲੋ) ਤੋਂ ਓਲੰਪਿਕ ਦਾ ਟਿਕਟ ਕਟਵਾਉਣ ਵਾਲਾ ਦੇਸ਼ ਦਾ ਪੰਜਵਾਂ ਮੁੱਕੇਬਾਜ਼ ਬਣ ਗਿਆ ਹੈ।

ਇਹ ਸਾਰੇ ਪਹਿਲਾਂ ਹੀ ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਚੁੱਕੇ ਹਨ। ਏਸ਼ਿਆਈ ਖੇਡਾਂ ’ਚ ਤਿੰਨ ਵਾਰ ਤਗ਼ਮਾ ਜੇਤੂ ਅਮਿਤ ਇੱਕ ਵਾਰ ਮੁਕਾਬਲੇ ’ਚ ਪਛੜ ਰਿਹਾ ਸੀ ਪਰ ਫਿਰ ਉਸ ਨੇ ਆਪਣੀ ਰਣਨੀਤੀ ਬਦਲੀ ਅਤੇ ਹਮਲਾਵਰ ਰੁਖ ਅਪਣਾਉਂਦਿਆਂ ਵਿਰੋਧੀ ਖਿਡਾਰੀ ’ਤੇ ਜਿੱਤ ਹਾਸਲ ਕੀਤੀ। ਨਿਸ਼ਾਂਤ ਦੇਵ ਤੋਂ ਬਾਅਦ ਉਹ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਦੂਜਾ ਪੁਰਸ਼ ਮੁੱਕੇਬਾਜ਼ ਬਣ ਗਿਆ ਹੈ। ਇਸ ਤੋਂ ਇਲਾਵਾ ਮਹਿਲਾ ਮੁੱਕੇਬਾਜ਼ ਜੈਸਮੀਨ ਲੰਬੋਰੀਆ (57 ਕਿੱਲੋ) ਨੇ ਵੀ ਓਲੰਪਿਕ ਦਾ ਟਿਕਟ ਕਟਵਾ ਲਿਆ ਹੈ। ਉਸ ਨੇ ਕੁਆਰਟਰ ਫਾਈਨਲ ’ਚ ਮਾਲੀ ਦੀ ਮੈਰੀਨ ਕੈਮਾਰਾ ਨੂੰ ਹਰਾ ਕੇ ਓਲੰਪਿਕ ਕੋਟਾ ਹਾਸਲ ਕੀਤਾ।

ਸਾਂਝਾ ਕਰੋ

ਪੜ੍ਹੋ

42 ਦਿਨਾਂ ਬਾਅਦ ਮੁੜ ਡਿਊਟੀ ’ਤੇ ਪਰਤੇ

ਕੋਲਕਾਤਾ, 22 ਸਤੰਬਰ – ਪੱਛਮੀ ਬੰਗਾਲ ਦੇ ਵੱਖ ਵੱਖ ਸਰਕਾਰੀ...