PL ਚੈਂਪੀਅਨ KKR ਨੂੰ ਮਿਲੇ 20 ਕਰੋੜ

ਇੰਡੀਅਨ ਪ੍ਰੀਮੀਅਰ ਲੀਗ (IPL) ਖਤਮ ਹੋ ਗਿਆ ਹੈ। ਆਈਪੀਐੱਲ ਦਾ ਫਾਈਨਲ ਮੁਕਾਬਲਾ ਕੇਕੇਆਰ ਤੇ ਹੈਦਰਾਬਾਦ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਕੇਕੇਆਰ ਨੇ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਕੇ ਆਈਪੀਐੱਲ ਦਾ ਖਿਤਾਬ ਆਪਣੇ ਨਾਂਅ ਕਰ ਲਿਆ। ਆਈਪੀਐੱਲ ਦਾ 17ਵਾਂ ਸੀਜ਼ਨ ਕੇਕਆਰ ਨੇ ਆਪਣੇ ਨਾਂਅ ਕੀਤਾ ਤੇ ਤੀਜੀ ਵਾਰ ਟਰਾਫੀ ਆਪਣੇ ਨਾਂਅ ਕੀਤੀ। ਵੈਂਕਟੇਸ਼ ਅਈਅਰ ਨੇ 11ਵਾਂ ਓਵਰ ਸੁੱਟ ਰਹੇ ਸ਼ਾਹਬਾਜ਼ ਅਹਿਮਦ ਦੀ ਤੀਜੀ ਗੇਂਦ ‘ਤੇ ਇੱਕ ਦੌੜ ਲੈ ਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। (IPL 2024 Winner)

ਆਈਪੀਐੱਲ ਦਾ ਖਿਤਾਬ ਜਿੱਤਣ ਵਾਲੀ ਟੀਮ ਕੇਕੇਆਰ ਨੂੰ 20 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੀ। ਜਦਕਿ ਉਪ ਜੇਤੂ ਰਹੀ ਹੈਦਰਾਬਾਦ ਦੀ ਟੀਮ ਨੂੰ 12.50 ਕਰੋੜ ਰੁਪਏ ਮਿਲੇ ਹਨ। ਤੀਜੇ ਸਥਾਨ ‘ਤੇ ਰਹੀ ਰਾਜਸਥਾਨ ਰਾਇਲਜ਼ ਦੀ ਟੀਮ ਨੂੰ 7 ਕਰੋੜ ਅਤੇ ਚੌਥੇ ਸਥਾਨ ‘ਤੇ ਰਹੀ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 6.50 ਕਰੋੜ ਰੁਪਏ ਮਿਲੇ ਹਨ। ਪਿੱਚ ਤੇ ਮੈਦਾਨ ਦਾ ਪੁਰਸਕਾਰ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ ਨੂੰ ਮਿਲਿਆ। ਇਹ ਪੁਰਸਕਾਰ ਜਿੱਤਣ ਨਾਲ ਸਟੇਡੀਅਮ ਨੂੰ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ। (IPL 2024 Winner)

ਫਾਈਨਲ ਮੈਚ ਖੇਡਣ ਵਾਲੀ ਕੋਲਕਾਤਾ ਤੇ ਹੈਦਰਾਬਾਦ ਦੇ ਖਿਡਾਰੀਆਂ ਨੇ 9 ‘ਚੋਂ 6 ਵਿਅਕਤੀਗਤ ਪੁਰਸਕਾਰ ਜਿੱਤੇ। ਸਭ ਤੋਂ ਜ਼ਿਆਦਾ ਪੁਰਸਕਾਰ 2 ਪੁਰਸਕਾਰ ਸੁਨੀਨ ਨਰਾਇਣ ਨੇ ਜਿੱਤੇ। ਵਿਰਾਟ ਕੋਹਲੀ ਨੂੰ ਆਰੇਂਜ ਕੈਪ, ਹਰਸ਼ਲ ਪਟੇਲ ਨੂੰ ਪਰਪਲ ਕੈਪ ਮਿਲੀ। ਜਦਕਿ ਸੁਨੀਲ ਨਰਾਇਣ ‘ਪਲੇਆਫ ਆਫ ਦਾ ਟੂਰਨਾਮੈਂਟ’ ਬਣੇ। ਫਾਈਨਲ ਪੇਸ਼ਕਾਰੀ ‘ਚ ਪਲੇਆਫ ਆਫ ਦਾ ਸੀਜ਼ਨ, ਸੁਪਰ ਸਟ੍ਰਾਈਕਰ ਆਫ ਦਾ ਸੀਜ਼ਨ, ਪਲੇਆਫ ਆਫ ਦਾ ਟੂਰਨਾਮੈਂਟ, ਗੇਮਚੇਂਜਰ ਆਫ ਦਾ ਸੀਜ਼ਨ, ਸਭ ਤੋਂ ਜ਼ਿਆਦਾ ਚੌਕੇ ਤੇ ਸਭ ਤੋਂ ਜ਼ਿਆਦਾ ਛੱਕੇ ਲਾਉਣ ਦੇ ਅਵਾਰਡ ਵੀ ਦਿੱਤੇ ਗਏ।

ਸਾਂਝਾ ਕਰੋ

ਪੜ੍ਹੋ

ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਹੋਣਗੇ ਭਾਰਤੀ

ਨਵੀਂ ਦਿੱਲੀ, 22 ਸਤੰਬਰ – ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ...