ਗੌਤਮ ਗੰਮਭੀਰ ਨੇ ਦੱਸਿਆ ਆਪਣੇ ਕਰੀਅਰ ਦਾ ਕੌੜਾ ਸੱਚ

ਹਰ ਕ੍ਰਿਕਟਰ ਦਾ ਮਾੜਾ ਸਮਾਂ ਵੀ ਹੁੰਦਾ ਹੈ, ਜਿਸ ਨੂੰ ਸਾਰੇ ਖਿਡਾਰੀ ਸਵੀਕਾਰ ਕਰਦੇ ਹਨ। ਜੇ ਕਿਸੇ ਖਿਡਾਰੀ ਨੂੰ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਮਾੜੇ ਸਮੇਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਸੀਂ ਉਸ ਬਾਰੇ ਕੀ ਕਹਿ ਸਕਦੇ ਹਾਂ? ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਕਰੀਅਰ ਸ਼ਾਨਦਾਰ ਰਿਹਾ ਪਰ ਉਸ ਨੂੰ ਵੀ ਕਈ ਮਾੜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਹੈ। ਗੰਭੀਰ ਨੇ ਰਵੀਚੰਦਰਨ ਅਸ਼ਵਿਨ ਦੇ ਸ਼ੋਅ ‘ਚ ਆਪਣੇ ਕਰੀਅਰ ਨਾਲ ਜੁੜਿਆ ਵੱਡਾ ਖੁਲਾਸਾ ਕੀਤਾ ਹੈ। ਗੰਭੀਰ ਨੇ ਦੱਸਿਆ ਕਿ ਜਦੋਂ ਉਹ ਵੱਡਾ ਹੋ ਰਿਹਾ ਸੀ, ਉਸ ਨੇ ਚੋਣਕਰਤਾ ਦੇ ਪੈਰ ਨਹੀਂ ਛੂਹੇ ਤਾਂ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਅਸ਼ਵਿਨ ਦੇ ਯੂਟਿਊਬ ਸ਼ੋਅ ਕੁਟੀ ਸਟੋਰੀਜ਼ ‘ਤੇ ਗੱਲਬਾਤ ਕਰਦਿਆਂ ਗੰਭੀਰ ਨੇ ਕਿਹਾ, ‘ਜਦੋਂ ਮੈਂ ਵੱਡਾ ਹੋ ਰਿਹਾ ਸੀ, ਸ਼ਾਇਦ 12 ਜਾਂ 13 ਸਾਲ ਦਾ ਸੀ। ਉਦੋਂ ਮੈਂ ਪਹਿਲੀ ਵਾਰ ਅੰਡਰ-14 ਟੂਰਨਾਮੈਂਟ ਲਈ ਟਰਾਇਲ ਦਿੱਤਾ,ਪਰ ਚੋਣ ਨਹੀਂ ਹੋਈ ਕਿਉਂਕਿ ਮੈਂ ਚੋਣਕਰਤਾ ਦੇ ਪੈਰ ਨਾ ਫੜੇ ਸਨ। ਉਦੋਂ ਤੋਂ ਮੈਂ ਖ਼ੁਦ ਨਾਲ ਵਾਅਦਾ ਕੀਤਾ ਕਿ ਮੈਂ ਕਿਸੇ ਦੇ ਪੈਰ ਨਹੀਂ ਛੂਹਾਂਗਾ ਤੇ ਨਾ ਹੀ ਕਿਸੇ ਨੂੰ ਆਪਣੇ ਪੈਰ ਛੂਹਣ ਦਿਆਂਗਾ।

ਗੌਤਮ ਗੰਭੀਰ ਨੇ ਦੱਸਿਆ ਕਿ ਜਦੋਂ ਵੀ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਤਾਂ ਉਨ੍ਹਾਂ ਦੇ ਪਰਿਵਾਰ ਦਾ ਜ਼ਿਕਰ ਕਰ ਕੇ ਉਨ੍ਹਾਂ ‘ਤੇ ਅਲੱਗ ਤਰ੍ਹਾਂ ਦਾ ਦਬਾਅ ਪਾਇਆ ਗਿਆ। ਗੰਭੀਰ ਨੇ ਕਿਹਾ, ਮੈਨੂੰ ਯਾਦ ਹੈ, ਮੇਰੇ ਕਰੀਅਰ ‘ਚ ਜਦੋਂ ਵੀ ਮੈਂ ਚੰਗਾ ਪ੍ਰਦਰਸ਼ਨ ਨਾ ਹੁੰਦਾ ਤਾਂ ਤਾਂ ਲੋਕ ਕਹਿੰਦੇ ਸਨ ਕਿ ਤੁਸੀਂ ਚੰਗੇ ਪਰਿਵਾਰ ‘ਚੋਂ ਹੋ। ਤੁਹਾਨੂੰ ਕ੍ਰਿਕਟ ਖੇਡਣ ਦੀ ਲੋੜ ਨਹੀਂ ਹੈ। ਤੁਹਾਡੇ ਕੋਲ ਬਹੁਤ ਸਾਰੇ ਬਦਲ ਹਨ। ਤੁਸੀਂ ਆਪਣੇ ਪਿਤਾ ਦੇ ਕਾਰੋਬਾਰ ਨਾਲ ਜੁੜ ਜਾਵੋ। ਉਸ ਨੇ ਇਹ ਵੀ ਕਿਹਾ, ‘ਇਹ ਸਭ ਤੋਂ ਵੱਡਾ ਵਿਚਾਰ ਬਣ ਕੇ ਮੇਰੇ ਸਿਰ ‘ਤੇ ਲਟਕਦਾ ਸੀ। ਲੋਕਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਮੈਂ ਇਹ ਉਨ੍ਹਾਂ ਤੋਂ ਵੱਧ ਚਾਹੁੰਦਾ ਸੀ। ਮੈਂ ਸੋਚ ਨੂੰ ਹਰਾਉਣਾ ਚਾਹੁੰਦਾ ਸੀ। ਜਦੋਂ ਮੈਂ ਇਹ ਕਰ ਸਕਦਾ ਸੀ ਤਾਂ ਮੈਂ ਕਿਸੇ ਹੋਰ ਵਿਚਾਰ ਤੋਂ ਪਰੇਸ਼ਾਨ ਨਹੀਂ ਹੋਇਆ। ਮੇਰੀ ਜ਼ਿੰਦਗੀ ਦੇ ਸਭ ਤੋਂ ਔਖੇ ਅੰਦਾਜ਼ੇ ਨੂੰ ਹਰਾਉਣ ਪਿੱਛੇ ਵਿਚਾਰ ਇਹ ਸੀ ਕਿ ਮੈਂ ਇਸ ਨੂੰ ਆਪਣੇ ਲਈ ਔਖਾ ਨਹੀਂ ਬਣਾਉਣਾ ਚਾਹੁੰਦਾ ਸੀ ਪਰ ਦੂਜੇ ਲੋਕਾਂ ਲਈ ਇਸ ਨੂੰ ਔਖਾ ਬਣਾਉਣਾ ਚਾਹੁੰਦਾ ਸੀ। ਜ਼ਿਕਰਯੋਗ ਹੈ ਕਿ ਗੌਤਮ ਗੰਭੀਰ ਫਿਲਹਾਲ IPL 2024 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੇ ਮੈਂਟਰ ਹਨ। ਗੰਭੀਰ ਦੇ ਮਾਰਗਦਰਸ਼ਨ ‘ਚ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੇ ਇਤਿਹਾਸ ਰਚਦਿਆਂ ਅੰਕ ਸੂਚੀ ‘ਚ ਚੋਟੀ ਦਾ ਸਥਾਨ ਹਾਸਿਲ ਕੀਤਾ। ਕੇਕੇਆਰ ਦੀ ਟੀਮ ਮੰਗਲਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਪਹਿਲੇ ਕੁਆਲੀਫਾਇਰ ਵਿਚ ਹਿੱਸਾ ਲਵੇਗੀ। KKR ਇਹ ਮੈਚ ਜਿੱਤ ਕੇ IPL 2024 ਦੇ ਫਾਈਨਲ ‘ਚ ਪਹੁੰਚਣ ਦੀ ਕੋਸ਼ਿਸ਼ ਕਰੇਗਾ।

ਸਾਂਝਾ ਕਰੋ

ਪੜ੍ਹੋ

ਸਕਾਲਰਾਂ ਲਈ ਬਣਿਆ ਖਿੱਚ ਦਾ ਕੇਂਦਰ ਪਟਿਆਲਾ

ਪਟਿਆਲਾ, 22 ਸਤੰਬਰ – ਪਟਿਆਲਾ ਰਿਆਸਤ ਦਾ ਪੁਰਾਲੇਖ ਵਿਭਾਗ ਪੁਰਾਣੇ...