ਕਵਿਤਾ/ਵੋਟਾਂ ਆਈਆਂ/ਅਨਮੋਲ

ਆਈਆਂ ਵੀ ਹੁਣ ਵੋਟਾਂ ਆਈਆਂ

ਦੇਖੋ ਜੀ ਤਮਾਸ਼ਾ ਵੋਟਾਂ ਆਈਆਂ

ਪੰਜ ਸਾਲਾਂ ‘ਚ ਸਾਡਾ ਚੇਤਾ ਨਾ ਆਵੇ

ਹੁਣ ਹਾਲ ਦੇ ਪੱਜ ਨੂੰ ਵੋਟ ਨੂੰ ਆਵੇ

ਬੇਕਦਰਾਂ ਦੇ ਕਿਰਦਾਰ ਹਨ ਲੁਚੇ

ਇਹਨਾਂ ਨੇ ਸ਼ਰਮਾਂ ਵੇਚ-ਵੱਟ ਖਾਈਆਂ

ਆਈਆਂ ਵੀ ਹੁਣ ਵੋਟਾਂ………….

ਐਵੇਂ ਵੋਟ ਪਾ ਕੇ ਨੀਂ ਸਾਰੀ ਦਾ

ਲੋਹੇ ਗਰਮ ਤੇ ਹਥੋੜਾ ਮਾਰੀ ਦਾ

ਹੁਣ ਤੁਹਾਡੀ ਮੰਗਾਂ ਲਈ ਜਾਨ ਵੀ ਦੇ ਦੇਣ

ਬਣ ਜਾਣ ਇਹ ਲਾੜੇ ਦੀਆਂ ਤਾਈਆਂ

ਆਈਆਂ ਵੀ ਹੁਣ ਵੋਟਾਂ………

ਸਾਰੇ ਲੀਡਰ ਅੱਡ ਕੇ ਪੱਲੇ

ਮੰਗਣ ਲਈ ਵੋਟਾਂ ਅਸਾਡੇ ਘਰਾਂ ਵੱਲ ਚੱਲੇ

ਸਾਲਾਂ ਬਾਅਦ ਵਕਤ ਨੇ ਵੱਟਿਆ ਪਾਸਾ

ਆ ਗਿਓ ਊਠ ਪਹਾੜ ਦੇ ਥੱਲੇ

ਇਉ ਹੈ ਸਮਾਂ ਤੁਸੀਂ ਨਾ ਘਬਰਾਉ

ਫਸੇ ਪਏ ਆਪਣੇ ਕੰਮ ਕਢਵਾਉ

ਬਸ ਇੱਕ ਕੁਰਸੀ ਦੀ ਖ਼ਾਤਿਰ

ਸੇਵਾਦਾਰ ਦੀਆਂ ਫੀਤੀਆਂ ਲਾਈਆਂ

ਆਈਆਂ ਵੀ ਹੁਣ ਵੋਟਾਂ………

ਅਸੀਂ ਆਹ-ਕੀਤਾ ਉਹ ਕੀਤਾ ਕਹਿਣ ਗਲੇ ਫਾੜ ਕੇ

ਦੇਣ ਸਭ ਭਾਸ਼ਣ ਪੁਰਾਣੇ ਕੰਮਾਂ ਨੂੰ ਸਵਾਰ ਕੇ

ਕੋਈ ਕਹਿਣ ਦੇਸ਼ ਕੋ ਤੋ ਹਮ ਮਾਡਰਨ ਬਣਾਏਗੇਂ

ਕੋਈ ਕਹੇ ਰਾਜ ਸਾਡੇ ਵਿਚ ਭਾਈਂਓਂ ਅੱਛੇ ਦਿਨ ਆਂਏਗੇਂ

ਕਨਟਰੋਵਰਸੀ ਇੱਕ ਦੂਜੇ ਨਾਲ ਕਰਕੇ

ਆਪਣੇ ਆਪ ਦੀ ਦੇਣ ਸਫ਼ਾਈਆਂ

      ਆਈਆਂ ਵੀ ਹੁਣ ਵੋਟਾਂ………

ਅਨਮੋਲ

9872903035

ਸਾਂਝਾ ਕਰੋ