ਚੇਨੱਈ ਨੇ ਪੰਜਾਬ ਨੂੰ 28 ਦੌੜਾਂ ਨਾਲ ਹਰਾਇਆ

ਰਵਿੰਦਰ ਜਡੇਜਾ ਦੀ ਹਰਫ਼ਨਮੌਲਾ ਖੇਡ ਦੇ ਸਿਰ ’ਤੇ ਚੇਨੱਈ ਸੁਪਰ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਟੀ20 ਦੇ ਇੱਕ ਮੈਚ ਵਿੱਚ ਅੱਜ ਇੱਥੇ ਪੰਜਾਬ ਕਿੰਗਜ਼ ਨੂੰ 28 ਦੌੜਾਂ ਨਾਲ ਹਰਾ ਕੇ ਪਲੇਅ ਆਫ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਮਜ਼ਬੂਤ ਕੀਤਾ। ਜਡੇਜਾ ਨੇ 26 ਗੇਂਦਾਂ ਵਿੱਚ 43 ਦੌੜਾਂ ਬਣਾੳਣ ਮਗਰੋਂ ਚਾਰ ਓਵਰਾਂ ਵਿੱਚ ਮਹਿਜ਼ 20 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਿਸ ਨਾਲ ਪੰਜਾਬ ਖ਼ਿਲਾਫ਼ ਲਗਾਤਾਰ ਪੰਜ ਹਾਰਾਂ ਮਗਰੋਂ ਚੇਨੱਈ ਨੇ ਇਹ ਮੈਚ ਜਿੱਤਿਆ। ਚੇਨੱਈ ਨੇ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਮਿਲਣ ਮਗਰੋਂ ਨੌਂ ਵਿਕਟਾਂ ’ਤੇ 167 ਦੌੜਾਂ ਬਣਾਈਆਂ ਅਤੇ ਫਿਰ ਪੰਜਾਬ ਦੀ ਪਾਰੀ ਨੂੰ ਨੌਂ ਵਿਕਟਾਂ ’ਤੇ 139 ਦੌੜਾਂ ਉੱਤੇ ਰੋਕ ਕੇ ਟੀਮ ਖ਼ਿਲਾਫ਼ ਚਾਰ ਦਿਨ ਪਹਿਲਾਂ ਮਿਲੀ ਹਾਰ ਦਾ ਬਦਲਾ ਲਿਆ। ਚੇਨੱਈ ਨੇ 11 ਮੈਚਾਂ ਵਿੱਚ ਛੇਵੀਂ ਜਿੱਤ ਮਗਰੋਂ ਸੂਚੀ ਵਿੱਚ ਸਿਖਰਲੇ ਚਾਰ ’ਚ ਆਪਣੀ ਵਾਪਸੀ ਕੀਤੀ, ਜਦਕਿ 11 ਮੈਚਾਂ ਵਿੱਚ ਸੱਤਵੀਂ ਹਾਰ ਮਗਰੋਂ ਪੰਜਾਬ ਦੀਆਂ ਪਲੇਅ ਆਫ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ। ਚੇਨੱਈ ਲਈ ਤੁਸ਼ਾਰ ਦੇਸ਼ ਪਾਂਡੇ ਅਤੇ ਸਿਮਰਜੀਤ ਸਿੰਘ ਨੇ ਦੋ-ਦੋ, ਜਦਕਿ ਮਿਸ਼ੈਲ ਸੇਂਟਨਰ ਅਤੇ ਸ਼ਾਰਦੁਲ ਠਾਕੁਰ ਨੇ ਇੱਕ-ਇੱਕ ਵਿਕਟ ਲਈ। ਪੰਜਾਬ ਲਈ ਪ੍ਰਭਸਿਮਰਨ ਸਿੰਘ ਨੇ 23 ਗੇਂਦਾਂ ਵਿੱਚ 30, ਜਦਕਿ ਸ਼ਸ਼ਾਂਕ ਸਿੰਘ ਨੇ 20 ਗੇਂਦਾਂ ਵਿੱਚ 27 ਦੌੜਾਂ ਦੀ ਪਾਰੀ ਖੇਡੀ।

ਸਾਂਝਾ ਕਰੋ

ਪੜ੍ਹੋ

ਹੁਣ ਪੀ.ਐਫ ਅਕਾਂਉਟ ‘ਚੋਂ ਕਢਵਾ ਸਕਦੇ ਹੋ

ਨਵੀਂ ਦਿੱਲੀ, 22 ਸਤੰਬਰ – ਕਰਮਚਾਰੀ ਭਵਿੱਖ ਨਿਧੀ ਸੰਗਠਨ ਆਪਣੇ...