ਕਿਸਾਨ ਜਥੇਬੰਦੀਆਂ ਨੇ ਗੁਰਨਾਮ ਸਿੰਘ ਚੜੂਨੀ ਨੂੰ ਮੋਰਚੇ ‘ਚੋਂ 7 ਦਿਨ ਲਈ ਕੀਤਾ ਮੁਅੱਤਲ

ਚੰਡੀਗੜ੍ਹ, 15 ਜੁਲਾਈ : ਸੰਯੁਕਤ ਕਿਸਾਨ ਮੋਰਚੇ ਨੇ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਮੋਰਚੇ ਦੀ 8 ਮੈਂਬਰੀ ਕਮੇਟੀ ਦੇ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੂੰ ਮੋਰਚੇ ‘ਚੋਂ 7 ਦਿਨ ਲਈ ਮੁਅੱਤਲ ਕਰ ਦਿਤਾ ਹੈ | ਇਹ ਫ਼ੈਸਲਾ ਅੱਜ ਮੋਰਚੇ ਦੇ ਪ੍ਰਮੁੱਖ ਆਗੂਆਂ ਦੀ ਮੀਟਿੰਗ ‘ਚ ਲਿਆ ਗਿਆ | ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਇਸ ਸਬੰਧੀ ਬੀਤੇ ਦਿਨੀਂ ਅਪਣੀ ਮੀਟਿੰਗ ‘ਚ ਮਤਾ ਪਾਸ ਕਰ ਕੇ ਕਾਰਵਾਈ ਦੀ ਸਿਫ਼ਾਰਿਸ਼ ਮੋਰਚੇ ਨੂੰ ਕੀਤੀ ਸੀ | 7 ਦਿਨ ਮੁਅੱਤਲੀ ਦੇ ਫ਼ੈਸਲੇ ਤਹਿਤ ਇਨ੍ਹਾਂ ਦਿਨਾਂ ‘ਚ ਚੜੂਨੀ ਕਿਸਾਨ ਮੋਰਚੇ ਦੀ ਕਿਸੇ ਸਟੇਜ ਉਪਰ ਨਹੀਂ ਆ ਸਕਣਗੇ ਅਤੇ ਨਾ ਹੀ ਮੋਰਚੇ ਬਾਰੇ ਕੋਈ ਬਿਆਨ ਦੇ ਸਕਣਗੇ | ਕਿਸਾਨ ਅੰਦੋਲਨ ਦੀ ਹਰ ਸਰਗਰਮੀ ‘ਚੋਂ 7 ਦਿਨ ਬਾਹਰ ਰਹਿਣਗੇ |
ਅੱਜ ਮੋਰਚੇ ਦੀ ਮੀਟਿੰਗ ਤੋਂ ਬਾਅਦ ਪ੍ਰਮੁੱਖ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦਸਿਆ ਕਿ ਇਸ ਸਮੇਂ ਕਿਸਾਨ ਮੋਰਚੇ ਦਾ ਮੁੱਖ ਟੀਚਾ ਕਿਸਾਨੀ ਮੰਗਾਂ ਦੀ ਪ੍ਰਾਪਤੀ ਹੈ, ਜਿਨ੍ਹਾਂ ‘ਚ ਖੇਤੀ ਬਿੱਲ ਰੱਦ ਕਰਵਾਉਣਾ ਤੇ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਕਰਵਾਉਣਾ ਹੈ |

ਸਾਂਝਾ ਕਰੋ

ਪੜ੍ਹੋ

81 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ

ਰਾਂਚੀ, 23 ਨਵੰਬਰ – ਝਾਰਖੰਡ ਦੀਆਂ 81 ਵਿਧਾਨ ਸਭਾ ਸੀਟਾਂ...