ਨਾਮਵਰ ਪ੍ਰਵਾਸੀ ਸ਼ਾਇਰਾ ਬਿੰਦੂ ਮਠਾੜੂ ਹੁਰਾਂ ਦੀ ਕਲਮ ਦਾ ਇਕ ਅਦਬੀ ਰੰਗ

ਜੀਵਨ ਪੈਂਡਾ ਸਫਰ ਦੁਰੇਡੇ ਸ਼ਾਮ ਸਵੇਰੇ ਨੇ
ਕੀਤੀ ਆਪਣੀ ਹੀ ਪਰਿਕਰਮਾ ਚਿੰਤਨ ਮੇਰੇ ਨੇ
جیون پینڈا سفر دریڈے شام سویرے نے
کیتی آپنی ہی پرِکرما چِنتن میرے نے

ਧਰਤੀ ਧੁਰੀ ਦੁਆਲੇ ਘੁੰਮੇ, ਵੇਲਾ ਪਰਤੇ ਨਾ
ਦਿਵਸ ਨਵਾਂ ਹੈ ਗਗਨ ਨਵਾਂ ਮਨ ਸੁਖਨ ਸਵੇਰੇ ਨੇ
دھرتی دھُری دوالے گُھمّے ، ویلا پرتے نہ
دِوس نواں ہے گگن نواں من سُخن سویرے نے

ਰਿਸ਼ਤੇ, ਨਾਤੇ ਮੋਹ ਦੇ ਧਾਗੇ ਨਾਲ ਹੀ ਨੇ ਬੱਧੇ
ਮਨ ਸਮਝੇ ਨਾ ਦੋ ਚਿੱਤੀ ਦੇ ਕੇਹੇ ਘੇਰੇ ਨੇ
رِشتے، ناطے موہ دے دھاگے نال ہی نے بدھّے
من سمجھے نہ دو چِتّی دے کیہے گھیرے نے

ਪੋਹ ਫੁੱਟਦੀ ਤਾਂ ਗੁਲਸ਼ਨ ਮਹਿਕੇ ਪੌਣ ਵੀ ਹੱਸਦੀ ਏ
ਕੁਦਰਤ ਦੱਸਦੀ ਜੀਣਾ ਕਾਦਰ ਰੰਗ ਵਿਖੇਰੇ ਨੇ
پوہ پھٹدی تاں گُلشن مہکے پون وی ہسدی ئے
قدرت دسدی جینا قادر رنگ وکھیرے نے

ਜੀਵਨ ਸੱਚਾ ਸਬਰ ਸਿਦਕ ਜੇ ਮਨ ਦਾ ਦੀਪ ਜਗੇ
ਉੱਥੇ ਸੱਜਦੀ ਮਹਿਫਲ ਜਿੱਥੇ ਸੱਚ ਦੇ ਡੇਰੇ ਨੇ
جیون سچّا صبر صِدق جے من دا دیپ جگے
اُتھے سجدی محفل جتھے سچّ دے ڈیرے نے

ਇਕ ਇਕ ਰੰਗ ਵਿੱਚ ਸੌ ਸੌ ਵੱਖਰੇ ਰੰਗ ਝਲਕਦੇ ਜੋ
ਬਿੰਦੂ ਸਮਝ ਜੇ ਆਵੇ ਸੱਚੀਂ ਬਹੁ ਰੰਗ ਤੇਰੇ ਨੇ

اِک اِک رنگ وچّ سو سو وکھرے رنگ جھلکدے جو
بِندُو سمجھ جے آوے سچّیں بہُو رنگ تیرے نے

ਬਿੰਦੂ ਮਠਾੜੂ
بِندُو مٹھاڑُو

ਸਾਂਝਾ ਕਰੋ

ਪੜ੍ਹੋ

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ/ਡਾ. ਨਿਵੇਦਿਤਾ ਸਿੰਘ

ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੀ ਸਥਾਪਨਾ ਦੀ 63ਵੀਂ ਵਰ੍ਹੇਗੰਢ ਮਨਾ ਰਹੀ...