5,000mAh ਬੈਟਰੀ, 64MP ਕੈਮਰਾ ਤੇ 120Hz ਡਿਸਪਲੇਅ ਨਾਲ ਲਾਂਚ ਹੋਇਆ Oppo ਦਾ ਨਵਾਂ ਫੋਨ

ਮਸ਼ਹੂਰ ਸਮਾਰਟਫੋਨ ਕੰਪਨੀ Oppo ਨੇ ਆਪਣੇ ਗਾਹਕਾਂ ਲਈ ਨਵਾਂ Reno 11F 5G ਫੋਨ ਲਾਂਚ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਡਿਵਾਈਸ ਨੂੰ ਥਾਈਲੈਂਡ ‘ਚ ਲਾਂਚ ਕੀਤਾ ਗਿਆ ਹੈ। ਇਹ ਮਾਡਲ Oppo Reno 11 5G ਸੀਰੀਜ਼ ਦਾ ਹਿੱਸਾ ਹੈ, ਜਿਸ ਵਿੱਚ ਪਹਿਲਾਂ ਤੋਂ ਹੀ ਦੋ ਸਮਾਰਟਫ਼ੋਨ- Oppo Reno 115G ਤੇ Oppo Reno 11 ਪ੍ਰੋ ਸ਼ਾਮਲ ਹਨ। ਇਨ੍ਹਾਂ ਡਿਵਾਈਸਾਂ ਨੂੰ ਭਾਰਤ ‘ਚ ਜਨਵਰੀ ‘ਚ ਲਾਂਚ ਕੀਤਾ ਗਿਆ ਸੀ। Oppo Reno 11F 5G ਦੀ ਗੱਲ ਕਰੀਏ ਤਾਂ ਇਸ ਫੋਨ ‘ਚ ਤੁਹਾਨੂੰ MediaTek Dimension 7050 ਚਿਪਸੈੱਟ, 64MP ਪ੍ਰਾਇਮਰੀ ਰਿਅਰ ਕੈਮਰਾ ਤੇ 5000mAh ਬੈਟਰੀ ਮਿਲਦੀ ਹੈ। ਆਓ ਇਸ ਦੇ ਫੀਚਰਜ਼ ਤੇ ਸਪੈਸਫਿਕਿਸ਼ਨ ਬਾਰੇ ਜਾਣਦੇ ਹਾਂ। ਕੀਮਤ ਦੀ ਗੱਲ ਕਰੀਏ ਤਾਂ Oppo Reno 11F 5G ਦਾ 8GB 256GB ਵੇਰੀਐਂਟ ਥਾਈਲੈਂਡ ਵਿੱਚ 10,990 THB ਯਾਨੀ ਲਗਭਗ 25,540 ਰੁਪਏ ਵਿੱਚ ਉਪਲਬਧ ਹੈ। ਗਾਹਕ ਇਸ ਡਿਵਾਈਸ ਨੂੰ ਈ-ਕਾਮਰਸ ਪੋਰਟਲ Lazada ਰਾਹੀਂ ਖਰੀਦ ਸਕਦੇ ਹਨ। ਇਸ ਫੋਮ ਨੂੰ ਕੋਰਲ ਪਰਪਲ, ਓਸ਼ਨ ਬਲੂ ਅਤੇ ਪਾਮ ਗ੍ਰੀਨ ਕਲਰ ਆਪਸ਼ਨ ‘ਚ ਪੇਸ਼ ਕੀਤਾ ਗਿਆ ਹੈ।ਫਿਲਹਾਲ ਇਸ ਗੱਲ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਇਹ ਫੋਨ ਭਾਰਤ ‘ਚ ਲਾਂਚ ਹੋਵੇਗਾ ਜਾਂ ਨਹੀਂ। ਹਾਲਾਂਕਿ, ਇਹ ਜਾਣਿਆ ਜਾਂਦਾ ਹੈ ਕਿ Oppo Reno 11F 5G ਨੂੰ ਦੇਸ਼ ਵਿੱਚ Oppo F25 ਦੇ ਰੂਪ ਵਿੱਚ ਲਾਂਚ ਕੀਤਾ ਜਾ ਸਕਦਾ ਹੈ।

ਸਾਂਝਾ ਕਰੋ

ਪੜ੍ਹੋ

1 ਦਸੰਬਰ ਤੋਂ OTP ਪ੍ਰਾਪਤ ਕਰਨ ‘ਚ

ਨਵੀਂ ਦਿੱਲੀ, 27 ਨਵੰਬਰ – ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ (TRAI)...