
ਆਪਣੇ ਸਮੇਂ ਦਾ
ਸਭ ਤੋਂ ਮਹਾਨ
ਰਾਸ਼ਟਰ-ਭਗਤ
ਮੁਸੋਲਿਨੀ
ਇੰਨਾ ਮਹਾਨ
ਕਿ ਉਹ ਖੁਦ
ਰਾਸ਼ਟਰ
ਬਣ ਗਿਆ
ਰਾਸ਼ਟਰ ਦਾ
ਅਪਮਾਨ
ਮੁਸੋਲਿਨੀ ਦਾ
ਅਪਮਾਨ
ਮੁਸੋਲਿਨੀ ਦਾ
ਅਪਮਾਨ
ਰਾਸ਼ਟਰ ਦਾ
ਅਪਮਾਨ
ਇਉਂ
ਪਹਿਲੀ ਵਾਰ ਹੋਇਆ
ਕਿਸੇ ਨੇਤਾ ਨੇ
ਸਰਵ-ਉੱਚ ਸ਼ਿਖਰ
ਛੁਹਿਆ
ਰਾਸ਼ਟਰ ਦਾ
ਰਾਸ਼ਟਰ
ਬਣ ਜਾਣ ਤੋਂ ਬਾਅਦ
ਮੁਸੋਲਿਨੀ ਨੇ ਲੱਭੇ
ਰਾਸ਼ਟਰ-ਧ੍ਰੋਹੀ
ਦਿੱਤੀ ਉਨ੍ਹਾਂ ਨੂੰ
ਸਜ਼ਾ-ਏ-ਮੌਤ
ਫਿਰ ਇੱਕ ਦਿਨ
ਹੋਇਆ ਅਹਿਸਾਸ
ਰਾਸ਼ਟਰ ਨੂੰ
ਕਿ ਕਿਵੇਂ ਹੋ ਸਕਦਾ ਹੈ
ਇੱਕ ਵਿਅਕਤੀ
ਪੂਰਾ ਰਾਸ਼ਟਰ
ਉਸਤੋਂ ਬਾਅਦ ਦੀ ਕਥਾ
ਤਵਾਰੀਖ਼ ‘ਚ
ਦਰਜ ਹੈ
ਵਿਅਕਤੀ ਦਾ
ਰਾਸ਼ਟਰ ਹੋਣਾ
ਇੱਕ ਰਾਸ਼ਟਰੀ
ਮਰਜ਼ ਹੈ
ਜਿਸਦਾ ਇਲਾਜ
ਨਹੀਂ ਹੋਵੇਗਾ
ਜਿੰਨੀ ਦੇਰ
ਬਣਿਆ ਰਹੇਗਾ
ਰਾਸ਼ਟਰ ਵੀ
ਉਂਨੇ ਦਿਨ ਢੇਰ
ਹੁਣ ਇਹ
ਰਾਸ਼ਟਰ ਨੇ
ਤਹਿ ਕਰਨਾ ਹੈ ਕਿ
ਇਸ ਰਾਸ਼ਟਰੀ ਮਰਜ਼ ਨੂੰ
ਕਿੰਨੇ ਦਿਨ ਤੱਕ
ਜਰਨਾ ਹੈ
ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(14-01-24)