ਗੰਦੀ ਸਿਆਸਤ ਦੇ ਪ੍ਰਤੀਕਃ ਲਾਲ-ਕੁੜਤੀ: ਹਵਾ ਮਹਿਲ/HARBANS ਭੌਰ

ਚੜ੍ਹ ਕੇ ਕੋਠੇ ‘ਤੇ ਕਰੇ ਅਸ਼ਲੀਲ ਹਰਕਤ,
ਪਾ ਕੇ ਬਹਿ ਗਈ ਬਨੇਰੇ ‘ਤੇ ਲਾਲ ਕੁੜਤੀ।

ਉਡਮੇਂ ਚਾਕਾਂ ਤੇ ਕਾਟਵੇਂ ਕੱਟ ਪਾਏ……
ਹੋਈ ਜਾਂਦੀ ਏ ਤਾਲੋਂ ਬੇਤਾਲ ਕੁੜਤੀ।

ਵੋਟਾਂ ਖ਼ਾਤਿਰ ਅਦਾਵਾਂ ਦਾ ਪਾਏ ਚੋਗਾ,
ਚੁਗ਼ਲ-ਝਾਤ ਦਾ ਸਿੱਟ ਕੇ ਜਾਲ਼ ਕੁੜਤੀ!!

ਸਿੱਧਾ ਲੰਘ ਜਾ ਨੱਕ ਦੀ ਸੇਧ ਕਾਕਾ….
ਨਹੀਂ ਤਾਂ ਕਰ ਦੇਊ ਤੈਨੂੰ ਬੇਹਾਲ ਕੁੜਤੀ!!!

ਫਸ ਗਿਆ ਜੇ ਨਿਕਲਣਾ ਬੜਾ ਔਖਾ,
ਬਣ ਜਾਊ ਜੀਅ ਦਾ ਤੇਰੇ ਜੰਜਾਲ਼ ਕੁੜਤੀ।
ਚੱਕਰਵਾਤ ਡੂੰਘੀ ਪਰਤ ਹੇਠਲੀ ਤੇ….
ਵਿੱਚ ਉਲਝਣਾਂ ਰੱਖੇ ਸੰਭਾਲ਼ ਕੁੜਤੀ।
ਲੰਘਣਾ ਪਿਆ ਜਦ ਪ੍ਰੇਮ-ਪ੍ਰੀਖਿਆ ਚੋਂ
ਤੈਨੂੰ ਪੁੱਛੁੂਗੀ ਲੱਖ ਸਵਾਲ ਕੁੜਤੀ!!
ਪਾਸ ਹੋ ਗਿਆ, ਮਿੱਤਰਾ, ਖਰੀ ਵਾਹਵਾ….
ਫੇਲ੍ਹ ਹੋਏ ਤੋਂ ਕਰੂ ਬਵਾਲ ਕੁੜਤੀ!!!

ਵਸੋਂ ਬਾਹਰ ਨਾ ਕੰਮ ਨੂੰ ਹੱਥ ਪਾਈਏ,
ਚਾਦਰ ਵੇਖ ਕੇ ਪਰ ਪਸਾਰੀਏ ਜੀ।
ਐਵੇਂ ਵਾਂਗ ਹਰਬੰਸ ਦੇ ਲੈ ਸੁਪਨੇ,
ਹਵਾ ਵਿੱਚ ਨਾ ਮਹਿਲ ਉਸਾਰੀਏ ਜੀ।

@HARBANS ਭੌਰ

ਸਾਂਝਾ ਕਰੋ

ਪੜ੍ਹੋ

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ/ਡਾ. ਨਿਵੇਦਿਤਾ ਸਿੰਘ

ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੀ ਸਥਾਪਨਾ ਦੀ 63ਵੀਂ ਵਰ੍ਹੇਗੰਢ ਮਨਾ ਰਹੀ...