ਚੰਡੀਗੜ੍ਹ, 14 ਜੁਲਾਈ
ਮੀਂਹ ਨੂੰ ਤਰਸ ਰਹੇ ਪਟਿਆਲਾ ਵਾਸੀਆਂ ਲਈ ਇਹ ਹੁਣ ਮੁਸੀਬਤ ਬਣ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਹਲਕੇ ਵਿੱਚ ਕਰੋੜਾਂ ਰੁਪਏ ਵਿਕਾਸ ’ਤੇ ਖਰਚੇ ਗਏ ਪਰ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਇਸ ਪੁਰਾਣੇ ਰੋਗ ਦਾ ਇਹ ਵਿਕਾਸ ਵੀ ਇਲਾਜ ਨਹੀਂ ਕਰ ਸਕਿਆ। ਅੱਜ ਮੀਂਹ ਕਾਰਨ ਸ਼ਹਿਰ ਦੇ ਚਾਂਦਨੀ ਚੌਕ, ਧੋਬਘਾਟ, ਸੇਵਕ ਕਲੋਨੀ, ਭਾਸ਼ਾ ਵਿਭਾਗ ਦੇ ਸਾਹਮਣੇ ਵਾਲਾ ਰਿਹਾਇਸ਼ੀ ਇਲਾਕਾ, ਰਾਘੋਮਾਜਰਾ ਤੇ ਤ੍ਰਿਪੜੀ ਦੀ ਮਾਰਕੀਟ ਪਾਣੀ ਵਿੱਚ ਡੁੱਬ ਗਏ ਹਨ।