ਲੋਹੜੀ ਮੁਬਾਰਕ/ਰਾਮ ਪਾਲ ਮੱਲ ਕਲੇਰਾਂ

ਦੁੱਖਾਂ ਨੂੰ ਆਓ ਕਰੀਏ ਨਜਰੇ ਆਤਿਸ਼ ਅੱਜ
ਸੁੱਖੀ ਵਸੇ ਸੱਭ ਮਾਸ਼ਰਾ ਕਲ੍ਹਾ ਕਲੇਸ਼ ਜਾਏ ਭੱਜ

ਫ਼ਸਲਾਂ ਹੋਵਣ ਸੋਹਣੀਆਂ ਕੁਦਰਤ ਰੱਖੇ ਰਹਿਮ
ਨਵੀਂ ਸੋਚ ਉਗਵੇ ਤੇ ਦੂਰ ਹੋਵਣ ਸੱਭ ਵਹਿਮ

ਪੋਹ ਚ ਰਿੰਨਕੇ ਸਾਗ ਚੌਲ ਖਾਵੇ ਮਾਹਗ ਚ ਜੱਗ
ਦੁੱਲੇ ਜੰਮਣ ਸੂਰਮੇ ਖਤਮ ਹੋਣ ਸੱਭ ਠੱਗ

ਧੂਣੀਆਂ ਬਲਣ ਖ਼ੁਸ਼ੀ ਵਿੱਚ ਲੋਹੜੀ ਦੇ ਸਬੱਬ
ਰਹਿਮੋ ਕਰਮ ਨਾਲ ਝੋਲੀਆਂ ਭਰਦਾ ਰਹੇ

ਰੱਬ ਧੀ ਹਰੇਕ ਗਰੀਬ ਦੀ ਜਾਵੇ ਆਪਣੇ ਦਰ

ਦਾਜ ਦੇ ਲੋਭੀ ਮੁੱਕ ਜਾਣ ਸਬਰ ਸੰਤੋਖ ਆਏ ਘਰ

ਨਸ਼ਿਆਂ ਦਾ ਹੋਵੇ ਖ਼ਾਤਮਾ ਗੱਭਰੂ ਬਣਨ ਮੱਲ
ਪਿਆਰ ਸਤਿਕਾਰ ਵਧੇ ਫੁੱਲੇ ਅਸਲੀ ਜਿਹੜੀ ਗੱਲ

 

ਰਾਮ ਪਾਲ ਮੱਲ ਕਲੇਰਾਂ

 

 

 

ਸਾਂਝਾ ਕਰੋ

ਪੜ੍ਹੋ

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ/ਡਾ. ਨਿਵੇਦਿਤਾ ਸਿੰਘ

ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੀ ਸਥਾਪਨਾ ਦੀ 63ਵੀਂ ਵਰ੍ਹੇਗੰਢ ਮਨਾ ਰਹੀ...