ਨਵਾਂ ਸਾਲ ਮੁਬਾਰਕ (2024)/ ਰਾਮ ਪਾਲ ਮੱਲ

ਨਵਿਆਂ ਸਾਲਾ ਖ਼ੁਸ਼-ਆਮਦੀਦ
ਲੰਘਿਆ ਮੌਜਾਂ ਮਾਣ
ਜੰਗ ਲੜਾਈਆਂ ਹੋਣ ਮਨਫੀ
ਸੁੱਖੀ ਵੱਸੇ ਇਨਸਾਨ
ਮਾੜੇ ਤੇ ਕੋਈ ਕਹਿਰ ਨਾ ਢਾਵੇ
ਸੁਹਿਰਦ ਹੋਵੇ ਨਿਜ਼ਾਮ
ਕੁਦਰਤ ਹੋਵੇ ਨਾ ਕਰੂਪੇ
ਨਾ ਹੜ ਆਉਣ ਤੂਫਾਨ
ਰਾਖੇ ਰਾਖੀ ਕਰਨ ਖੇਤ ਦੀ
ਪਸਰੇ ਨਾ ਸੁੰਨ ਮਸਾਣ
ਸੁਨਹਿਰੀ ਕਿਰਨਾਂ ਸੂਰਜ ਵੰਡੇ
ਕਰੇ ਹਨੇਰਾ ਦੂਰ
ਚੌਹੀਂ ਪਾਸੀਂ ਫੈਲੇ ਚਾਨਣ
ਅਲੌਕਿਕ ਮਿਲੇ ਸਰੂਰ
ਨਗਰ ਖੇੜੇ ਘੁੱਗ ਵਸਣ
ਤੇ ਪੰਜਾਬ ਬੋਲੀਆਂ ਪਾਵੇ
ਵਿਰਸਾ ਸਾਡਾ ਕਰੇ ਤਰੱਕੀ
ਬਰੇਨ ਡਰੇਨ ਰੁੱਕ ਜਾਵੇ
ਸੋਨ ਚਿੜੀ ਤੇ ਫੁੱਲ ਗੁਲਾਬੀ
ਮਹਿਕਾਂ ਵੰਡਣ ਇਲਾਹੀ
ਮੱਲ ਨੂੰ ਸੋਚ ਸੁਮੱਤ ਦੀ ਬਖਸ਼ੀ
ਜਿਹੜੀ ਹੋਵੇ ਸੱਚ ਸਚਾਈ

ਬੁੱਢੇ ਮਾਪੇ ਸਾਂਭਣ ਬੱਚੇ
ਨਾ ਕੋਈ ਦੁੱਖ ਲਹੂਰ

-ਰਾਮ ਪਾਲ ਮੱਲ

ਸਾਂਝਾ ਕਰੋ

ਪੜ੍ਹੋ

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ/ਡਾ. ਨਿਵੇਦਿਤਾ ਸਿੰਘ

ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੀ ਸਥਾਪਨਾ ਦੀ 63ਵੀਂ ਵਰ੍ਹੇਗੰਢ ਮਨਾ ਰਹੀ...