ਰਮਨਦੀਪ ਨੇ ਜਿੱਤਿਆ ਖਿਤਾਬ

ਪੰਜਾਬ ਦੀ ਰਮਨਦੀਪ ਕੌਰ ਨੇ ਹਰਿਆਣਾ ਦੀ ਮਮਤਾ ਸਿੰਘ ਨੂੰ ਹਰਾ ਕੇ ਲਾਈਟ ਫਲਾਈਵੇਟ ਡਵੀਜ਼ਨ ’ਚ ਵੱਕਾਰੀ ਡਬਲਿਊ ਬੀ ਸੀ ਇੰਡੀਆ ਖਿਤਾਬ ਜਿੱਤ ਲਿਆ। ਇਹ ਮੁਕਾਬਲਾ ਅੱਠ ਰਾਊਂਡ ਤੱਕ ਚੱਲਿਆ। ਭਾਰਤੀ ਮੁੱਕੇਬਾਜ਼ੀ ਕੌਂਸਲ ਵੱਲੋਂ ਮਨਜ਼ੂਰਸ਼ੁਦਾ ਮੁਕਾਬਲੇ ’ਚ ਸਨਿੱਚਰਵਾਰ ਗਾਚੀਬਾਓਲੀ ਸਟੇਡੀਅਮ ’ਚ ਦੋ ਖਿਤਾਬੀ ਮੁਕਾਬਲਿਆਂ ਡਬਲਿਊ ਬੀ ਸੀ ਇੰਡੀਆ ਅਤੇ ਡਬਲਿਊ ਬੀ ਸੀ ਮਿਡਲ ਈਸਟ ਸਣੇ ਕੁੱਲ 10 ਮੁਕਾਬਲੇ ਹੋਏ।
ਰਮਨਦੀਪ ਨੇ ਪੇਸ਼ੇਵਰ ਵਰਗ ’ਚ ਆਪਣੇ 14ਵੇਂ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਮਮਤਾ ਦੀ ਲਗਾਤਾਰ ਚਾਰ ਜਿੱਤਾਂ ਦੀ ਮੁਹਿੰਮ ਨੂੰ ਠੱਲ੍ਹ ਦਿੱਤਾ। ਭਾਰਤ ਦੇ ਸਬਰੀ ਨੇ ਈਰਾਨ ਦੇ ਖਸ਼ੈਰ ਘਾਸੇਮੀ ਨੂੰ ਹਰਾ ਕੇ ਡਬਲਿਊ ਬੀ ਸੀ ਮਿਡਲ ਈਸਟ ਖਿਤਾਬ ਆਪਣੇ ਨਾਂਅ ਕੀਤਾ।

ਸਾਂਝਾ ਕਰੋ

ਪੜ੍ਹੋ

ਇਜ਼ਰਾਈਲ ਨੇ ਲਿਬਨਾਨ ਉੱਤੇ ਕੀਤਾ 300 ਤੋਂ

ਇਜ਼ਰਾਈਲ ਨੇ ਸੋਮਵਾਰ ਨੂੰ ਲੇਬਨਾਨ ਵਿੱਚ 300 ਤੋਂ ਵੱਧ ਮਿਜ਼ਾਈਲਾਂ...