ਭਾਰਤੀ ਕ੍ਰਿਕਟ ਟੀਮ ਦੱਖਣੀ ਅਫਰੀਕਾ,ਪੁੱਜੀ ਦੋਵਾਂ ਟੀਮਾਂ ਵਿਚਾਲੇ ਟੀ-20 ਮੈਚ ਐਤਵਾਰ ਨੂੰ

ਭਾਰਤੀ ਕ੍ਰਿਕਟ ਟੀਮ ਦੱਖਣੀ ਅਫ਼ਰੀਕਾ ਖ਼ਿਲਾਫ਼ ਆਗਾਮੀ ਕਈ ਮੁਕਾਬਲੇ ਖੇਡਣ ਲਈ ਡਰਬਨ ਪੁੱਜ ਗਈ, ਜਿਥੇ ਟੀਮ ਦਾ ਨਿੱਘਾ ਸੁਆਗਤ ਕੀਤਾ ਗਿਆ। ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਕ੍ਰਿਕਟ ਦੀ ਸ਼ੁਰੂਆਤ ਐਤਵਾਰ ਨੂੰ ਪਹਿਲੇ ਟੀ-20 ਮੈਚ ਨਾਲ ਹੋ ਰਹੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਵੀਡੀਓ ਪੋਸਟ ਕੀਤਾ ਜਿਸ ਵਿੱਚ ਖਿਡਾਰੀ ਦੱਖਣੀ ਅਫਰੀਕਾ ਦੇ ਹਵਾਈ ਅੱਡੇ ‘ਤੇ ਪਹੁੰਚਦੇ ਹੋਏ ਅਤੇ ਹੋਟਲ ਸਟਾਫ ਦੁਆਰਾ ਗਰਮਜੋਸ਼ੀ ਨਾਲ ਸਵਾਗਤ ਕਰਦੇ ਦੇਖਿਆ ਗਿਆ। ਦੱਖਣੀ ਅਫਰੀਕਾ ਨਾਲ ਟੀਮ ਤਿੰਨ ਮੈਚਾਂ ਦੀ ਟੀ-20 ਲੜੀ ਖੇਡੇਗੀ, ਜੋ 14 ਦਸੰਬਰ ਤੱਕ ਚੱਲੇਗੀ। 17 ਦਸੰਬਰ ਤੋਂ ਸਫੇਦ ਗੇਂਦ ਨਾਲ ਇਕ ਦਿਨਾਂ ਮੈਚਾਂ ਦੀ ਲੜੀ ਸ਼ੁਰੂ ਹੋਵੇਗੀ, ਜੋ 21 ਦਸੰਬਰ ਨੂੰ ਸਮਾਪਤ ਹੋਵੇਗੀ। ਸੂਰਿਆਕੁਮਾਰ ਯਾਦਵ ਟੀ-20 ਟੀਮ ਦੀ ਅਗਵਾਈ ਕਰੇਗਾ, ਜਦਕਿ ਕੇਐਲ ਰਾਹੁਲ ਇਕ ਦਿਨਾਂ ਟੀਮ ਦੀ ਕਪਤਾਨੀ ਕਰੇਗਾ। ਦੋਵਾਂ ਟੀਮਾ ਵਿਚਾਲੇ ਪਹਿਲਾ ਟੈਸਟ 26 ਦਸੰਬਰ ਤੋਂ ਸੈਂਚੁਰੀਅਨ ਵਿੱਚ ਅਤੇ ਦੂਜਾ ਟੈਸਟ ਅਗਲੇ ਸਾਲ 3 ਜਨਵਰੀ ਤੋਂ ਕੇਪਟਾਊਨ ਵਿੱਚ ਹੋਵੇਗਾ।

ਸਾਂਝਾ ਕਰੋ

ਪੜ੍ਹੋ

ਇਜ਼ਰਾਈਲ ਨੇ ਲਿਬਨਾਨ ਉੱਤੇ ਕੀਤਾ 300 ਤੋਂ

ਇਜ਼ਰਾਈਲ ਨੇ ਸੋਮਵਾਰ ਨੂੰ ਲੇਬਨਾਨ ਵਿੱਚ 300 ਤੋਂ ਵੱਧ ਮਿਜ਼ਾਈਲਾਂ...