ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ ਅਮੀਸ਼ਾ, ਪ੍ਰਾਚੀ ਤੇ ਹਾਰਦਿਕ ਨੇ ਜਿੱਤੀ ਚਾਂਦੀ

ਭਾਰਤੀ ਮੁੱਕੇਬਾਜ਼ ਹਾਰਦਿਕ ਪੰਵਾਰ, ਅਮੀਸ਼ਾ ਕੇਰੇਟਾ ਅਤੇ ਪ੍ਰਾਚੀ ਟੋਕਸ ਨੂੰ ਅਰਮੀਨੀਆ ਦੇ ਯੇਰੇਵਨ ਵਿੱਚ ਆਈਬੀਏ ਜੂਨੀਅਰ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਆਪੋ-ਆਪਣੇ ਫਾਈਨਲ ਵਿੱਚ ਹਾਰਨ ਮਗਰੋਂ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਏਸ਼ਿਆਈ ਜੂਨੀਅਰ ਚੈਂਪੀਅਨ ਹਾਰਦਿਕ (80 ਕਿਲੋ) ਨੂੰ ਐਤਵਾਰ ਨੂੰ ਕਰੀਬੀ ਮੁਕਾਬਲੇ ਵਿੱਚ ਰੂਸ ਦੇ ਅਸ਼ੂਰੋਵ ਬੈਰਮਖਾਨ ਤੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਅਮੀਸ਼ਾ (54 ਕਿਲੋ) ਅਤੇ ਪ੍ਰਾਚੀ (80 ਕਿਲੋ ਤੋਂ ਵੱਧ) ਨੂੰ ਆਪੋ-ਆਪਣੇ ਫਾਈਨਲ ਮੁਕਾਬਲਿਆਂ ਵਿੱਚ ਬਰਾਬਰ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅਮੀਸ਼ਾ ਕਜ਼ਾਖਸਤਾਨ ਦੀ ਅਯਾਜ਼ਾਨ ਸਿਡਿਕ, ਜਦਕਿ ਪ੍ਰਾਚੀ ਉਜ਼ਬੇਕਿਸਤਾਨ ਦੀ ਦੋ ਵਾਰ ਦੀ ਏਸ਼ਿਆਈ ਜੂਨੀਅਰ ਚੈਂਪੀਅਨ ਸੋਬਿਰਾਖੋਨ ਸ਼ਾਖੋਬਿਦੀਨੋਵਾ ਤੋਂ ਹਾਰ ਗਈ। ਭਾਰਤ ਨੇ ਇਸ ਮੁਕਾਬਲੇ ਵਿੱਚ ਹੁਣ ਤੱਕ ਪੰਜ ਕਾਂਸੇ ਦੇ ਤਗ਼ਮਿਆਂ ਸਣੇ 17 ਤਗ਼ਮੇ ਜਿੱਤੇ ਹਨ। ਪਾਇਲ (48 ਕਿਲੋ), ਨਿਸ਼ਾ (52 ਕਿਲੋ), ਵਿਨੀ (57 ਕਿਲੋ), ਸ਼ਰੂਸ਼ਤੀ (63 ਕਿਲੋ), ਆਕਾਂਸ਼ਾ (70 ਕਿਲੋ), ਮੇਘਾ (80 ਕਿਲੋ), ਜਤਿਨ (54 ਕਿਲੋ), ਸਾਹਿਲ (75 ਕਿਲੋ) ਅਤੇ ਹੇਮੰਤ (80 ਕਿਲੋ ਤੋਂ ਵੱਧ) ਉਨ੍ਹਾਂ ਨੌਂ ਭਾਰਤੀ ਮੁੱਕੇਬਾਜ਼ਾਂ ਵਿੱਚ ਸ਼ਾਮਲ ਹਨ, ਜੋ ਆਖ਼ਰੀ ਦਿਨ ਸੋਨ ਤਗ਼ਮੇ ਲਈ ਮੁਕਾਬਲਾ ਕਰਨਗੇ। ਨੇਹਾ (46 ਕਿਲੋ), ਨਿਧੀ (66 ਕਿਲੋ), ਪਰੀ (50 ਕਿਲੋ), ਕ੍ਰਿਤਿਕਾ (75 ਕਿਲੋ) ਅਤੇ ਸਿਕੰਦਰ (48 ਕਿਲੋ) ਨੇ ਸੈਮੀਫਾਈਨਲ ਵਿੱਚ ਹਾਰ ਮਗਰੋਂ ਕਾਂਸੇ ਦੇ ਤਗ਼ਮੇ ਨਾਲ ਆਪਣੀ ਮੁਹਿੰਮ ਖ਼ਤਮ ਕੀਤੀ।

ਸਾਂਝਾ ਕਰੋ

ਪੜ੍ਹੋ

ਇਜ਼ਰਾਈਲ ਨੇ ਲਿਬਨਾਨ ਉੱਤੇ ਕੀਤਾ 300 ਤੋਂ

ਇਜ਼ਰਾਈਲ ਨੇ ਸੋਮਵਾਰ ਨੂੰ ਲੇਬਨਾਨ ਵਿੱਚ 300 ਤੋਂ ਵੱਧ ਮਿਜ਼ਾਈਲਾਂ...