ਵੈਸਟ ਇੰਡੀਜ਼ ਦੇ ਸਾਬਕਾ ਬੱਲੇਬਾਜ਼ ਮਾਰਲੋਨ ਸੈਮੂਅਲਜ਼ ’ਤੇ 6 ਸਾਲ ਦੀ ਪਾਬੰਦੀ

ਦੁਬਈ, 23 ਨਵੰਬਰ-  ਵੈਸਟਇੰਡੀਜ਼ ਦੇ ਸਾਬਕਾ ਬੱਲੇਬਾਜ਼ ਮਾਰਲੋਨ ਸੈਮੂਅਲਜ਼ ‘ਤੇ ਅਮੀਰਾਤ ਕ੍ਰਿਕਟ ਬੋਰਡ ਦੇ ਭ੍ਰਿਸ਼ਟਾਚਾਰ ਵਿਰੋਧੀ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਹਰ ਤਰ੍ਹਾਂ ਦੀ ਕ੍ਰਿਕਟ ਤੋਂ ਛੇ ਸਾਲ ਦੀ ਪਾਬੰਦੀ ਲਗਾ ਦਿੱਤੀ ਗਈ। ਸੈਮੂਅਲਸ ‘ਤੇ ਸਤੰਬਰ 2021 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਵੱਲੋਂ ਚਾਰ ਦੋਸ਼ ਲਗਾਏ ਗਏ ਸਨ। ਉਸ ਨੂੰ ਅਗਸਤ ਵਿੱਚ ਟ੍ਰਿਬਿਊਨਲ ਨੇ ਦੋਸ਼ੀ ਪਾਇਆ ਸੀ ਅਤੇ ਉਸ ਉੱਤੇ ਪਾਬੰਦੀ 11 ਨਵੰਬਰ ਤੋਂ ਸ਼ੁਰੂ ਹੋਈ। ਇਹ ਦੋਸ਼ 2019 ਵਿੱਚ ਅਬੂ ਧਾਬੀ ਟੀ10 ਲੀਗ ਨਾਲ ਸਬੰਧਤ ਹਨ। ਸਾਬਕਾ ਆਲਰਾਊਂਡਰ ਸੈਮੂਅਲਜ਼ ਨੇ 71 ਟੈਸਟ, 207 ਇਕ ਦਿਨਾਂ ਅਤੇ 67 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਆਈਸੀਸੀ ਨੇ ਅੱਜ ਕਿਹਾ ਕਿ 42 ਸਾਲਾ ਸੈਮੂਅਲਜ਼ ਨੂੰ ਕ੍ਰਿਕਟ ਦੀ ਸਾਖ ਦਾਗ਼ਦਾਰ ਹੋਣ ਤੋਂ ਬਚਾਉਣ ਲਈ ਅਜਿਹਾ ਕੀਤਾ ਗਿਆ ਹੈ।

ਸਾਂਝਾ ਕਰੋ

ਪੜ੍ਹੋ

ਦਿੱਲੀ ਵਿੱਚ ਇੱਕ ਹਫਤੇ ਅੰਦਰ ਡੇਂਗੂ ਦੇ

ਨਵੀਂ ਦਿੱਲੀ, 24 ਸਤੰਬਰ – ਦਿੱਲੀ ਵਿਚ ਪਿਛਲੇ ਸੱਤ ਦਿਨਾਂ...