ਬਿਹਾਰ: ਰਾਖਵਾਂਕਰਨ 50 ਤੋਂ ਵਧਾ ਕੇ 65 ਫੀਸਦ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ

ਪਟਨਾ: ਨਿਤੀਸ਼ ਕੁਮਾਰ ਸਰਕਾਰ ਨੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਦੀ ਪ੍ਰਵਾਨਗੀ ਮਗਰੋਂ ਦੱਬੇ ਕੁਚਲੇ ਵਰਗਾਂ ਨੂੰ ਰਾਜ ਸਰਕਾਰ ਦੀਆਂ ਨੌਕਰੀਆਂ ਤੇ ਸਿੱਖਿਆ ਸੰਸਥਾਵਾਂ ’ਚ ਮਿਲਦੇ ਰਾਖਵਾਂਕਰਨ ਨੂੰ 50 ਫੀਸਦ ਤੋਂ ਵਧਾ ਕੇ 65 ਫੀਸਦ ਕਰਨ ਸਬੰਧੀ ਗਜ਼ਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਰਾਜਪਾਲ ਨੇ ਦੋਵੇਂ ਬਿੱਲ- ਬਿਹਾਰ ਰਿਜ਼ਰਵੇਸ਼ਨ ਆਫ਼ ਵੇਕੈਂਸੀਜ਼ ਇਨ ਪੋਸਟਸ ਐਂਡ ਸਰਵਸਿਜ਼ ਸੋਧ ਬਿੱਲ ਤੇ ਬਿਹਾਰ ਰਿਜ਼ਰਵੇਸ਼ਨ (ਸਿੱਖਿਆ ਸੰਸਥਾਵਾਂ ਵਿੱਚ ਦਾਖਲਾ) ਸੋਧ ਬਿੱਲ 2023- ਰਸਮੀ ਪ੍ਰਵਾਨਗੀ ਮਗਰੋਂ ਸੂਬਾ ਸਰਕਾਰ ਨੂੰ ਮੋੜ ਦਿੱਤੇ ਸਨ। ਗਜ਼ਟ ਨੋਟੀਫਿਕੇਸ਼ਨ ਨਾਲ ਸਰਕਾਰੀ ਨੌਕਰੀਆਂ ਤੇ ਸਿੱਖਿਆ ਸੰਸਥਾਵਾਂ ’ਚ ਨਵੀਂ ਰਾਖਵਾਂਕਰਨ ਫੀਸਦ ਲਾਗੂ ਕਰਨ ਲਈ ਰਾਹ ਪੱਧਰਾ ਹੋ ਜਾਵੇਗਾ। ਸਰਕਾਰ ਵੱਲੋਂ ਜਾਤੀ ਸਰਵੇਖਣ ਦੇ ਵਿਆਪਕ ਮੁਲਾਂਕਣ ਦੀ ਰਿਪੋਰਟ ਸੂਬਾਈ ਅਸੈਂਬਲੀ ਵਿਚ ਰੱਖੇ ਜਾਣ ਮਗਰੋਂ ਸਰਦ ਰੁੱਤ ਇਜਲਾਸ ਦੌਰਾਨ ਦੋਵੇਂ ਬਿੱਲ ਪਾਸ ਕੀਤੇ ਗਏ ਸਨ। ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਹੁਣ ਰਾਜ ’ਚ 75 ਫੀਸਦ ਰਾਖਵਾਂਕਰਨ ਮਿਲੇਗਾ। –

ਸਾਂਝਾ ਕਰੋ

ਪੜ੍ਹੋ

ਦਿੱਲੀ ਵਿੱਚ ਇੱਕ ਹਫਤੇ ਅੰਦਰ ਡੇਂਗੂ ਦੇ

ਨਵੀਂ ਦਿੱਲੀ, 24 ਸਤੰਬਰ – ਦਿੱਲੀ ਵਿਚ ਪਿਛਲੇ ਸੱਤ ਦਿਨਾਂ...