ਕਵਿਤਾ/ਕਿਤਾਬ-ਦਿਲ ਦੇ ਕਰੀਬ/ਰਸ਼ਪਿੰਦਰ ਕੌਰ ਗਿੱਲ

1- ਨਰਾਜ਼ਗੀ ਜੇ ਕਿਸੇ ਸਮਝਣੀ
ਤਾਂ ਅੱਖਾਂ ਦੀ ਘੂਰ ਤੋਂ ਸਮਝ ਜਾਣਾ
ਬੋਲਣ ਦੀ  ਲੋੜ ਨਾਂ ਪਏ ਉੱਥੇ
ਜਿੰਨੇ ਚੁੱਪ ਨੂੰ ਹੀ ਕਹਿਰ ਸਮਝ ਜਾਣਾ2- ਜਿੰਦਗੀ ਦਾ ਬੋਝ ਹੁਣ ਢੋਣਾ ਹੀ ਪੈਣਾ ਏ
ਖੁਦ ਨੂੰ ਖੁਦ ਨਾਲ ਹੁਣ ਸੰਝੋਣਾ ਹੀ ਪੈਣਾ ਏ
ਰਹਿ ਗਏ ਜੋ ਕਲਾਮ ਅਧੂਰੇ
ਉਨਾਂ ਨੂੰ ਲਫਜ਼ਾਂ ਵਿੱਚ ਪਰੋਣਾ ਹੀ ਪੈਣਾ ਏ

3- ਜੇਕਰ ਬਹੁਤ ਖੂਬ ਹਰ ਕੋਈ ਕਹਿੰਦਾ
ਜਿੰਦਗੀ ਦੇ ਉਹ ਉਖੜੇ ਪੰਨੇ
ਅੱਜ ਦਿਲਾ ਤੇਰਾ ਸਰੂਰ ਹੋ ਜਾਂਦੇ

4- ਜੋ ਬੇਈਮਾਨ ਏ
ਉਸਨੂੰ ਉਸਦੀ ਭਾਸ਼ਾ ਵਿੱਚ ਹੀ ਸਮਝਾਣਾ ਪੈਂਦਾ ਹੈ
ਤਾਂ ਜੋ ਉਸਨੂੰ ਬੇਇਮਾਨੀ ਦਾ ਕੈਤਾ ਪੜਣ ਦੀ ਲੋੜ ਪੈ ਜਾਏ

5- ਚੁੱਪ ਰਹਿ ਕਿ ਵੀ ਲੜਨਾ ਹੈ, ਪਰ ਖੁਦ ਨਾਲ
ਸਵਾਲ ਵੀ ਕਰਣਾ ਹੈ ਪਰ ਖੁਦ ਨਾਲ
ਇਹ ਜੰਗ ਨਹੀਂ ਖਤਮ ਹੋਣੀ ਮੇਰੇ ਤੋਂ
ਤਾ ਉਮਰ ਅਜਮਾਇਸ਼ ਵੀ ਹੋਣੀ ਏ ਪਰ ਖੁਦ ਨਾਲ

6- ਬਸ ਇੱਥੇ ਆ ਕੇ ਹੀ ਤਾਂ ਹਾਰ ਜਾਈ ਦਾ ਏ
ਕਿ ਸਮਝੇਗਾ ਕੌਣ ਤੇ ਸਮਝਾਏਗਾ ਕੌਣ

7-  ਮਜਬੂਰੀਆਂ ਦੂਰ ਲੈ ਆਈਆਂ ਆਪਣਿਆਂ ਤੋਂ
ਨਹੀਂ ਤਾਂ ਸਮਾਂ ਕੁਝ ਹੋਰ ਹੋਣਾ ਸੀ
ਇੱਕਲਾਪਣ ਬਰੂਹਾਂ ਉੱਤੇ
ਤੇ ਹਮਜਾਇਆਂ ਦਾ ਸਾਥ ਹੋਣਾ ਸੀ8- ਸਮਾਜ ਦੀ ਖਾਤਿਰ ਪਿਆਰ ਛੱਡਿਆ
ਪਰਿਵਾਰ ਦੀ ਖਾਤਿਰ ਘਰ ਬਾਰ ਛੱਡਿਆ
ਛੱਡ ਦਿੱਤੀਆਂ ਨੇ ਹੁਣ ਉਹ ਖਵਾਇਸ਼ਾਂ ਵੀ ਅਧੂਰੀਆਂ
ਜਿੰਨਾ ਸਦਕਾ ਅਸੀਂ ਆਪਣਾ ਆਪ ਵਾਰ ਛੱਡਿਆ

9- ਸਾਰੀ ਜਿੰਦਗੀ ਹਰ ਸ਼ਖਸ ਨਾਲ
ਆਪਣੇ ਹਕ ਲਈ ਲੜਨਾ ਪਿਆ
ਥਕ ਗਈ ਮੈਂ ਹੰਭ ਗਈ ਮੈਂ
ਅਖੀਰ ਮੈਨੂੰ ਹੀ ਸੜਣਾ ਪਿਆ

10- ਦੋਹਾਂ ਨੂੰ ਇਹਸਾਸ ਏ ਜੁਦਾਈ ਦਾ
ਸੰਗ ਬਿਤਾਏ ਲਮਹਿਆਂ ਦੀ ਤਨਹਾਈ ਦਾ
ਜੋ ਅਹਿਸਾਸ ਕਦੇ ਹੈ ਹੀ ਨਹੀਂ ਸੀ ਦੋਵਾਂ ਵਿੱਚ
ਉਸ ਅਹਿਸਾਸ ਨੂੰ ਹੁਣ ਰੋਜ ਹੰਡਾਈ ਦਾ


— ਰਸ਼ਪਿੰਦਰ ਕੌਰ ਗਿੱਲ
ਲੇਖਕ, ਐਂਕਰ, ਸੰਪਾਦਕ, ਪ੍ਰਧਾਨ- ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਪਬਲਿਕੇਸ਼ਨ, ਵੈੱਬ ਚੈਨਲ, ਮੈਗਜ਼ੀਨ, ਸਿੱਖੀ ਫਰਜ਼ ਸਕਾਲਰਸ਼ਿਪ
+91-9888697078

ਸਾਂਝਾ ਕਰੋ

ਪੜ੍ਹੋ

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ/ਡਾ. ਨਿਵੇਦਿਤਾ ਸਿੰਘ

ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੀ ਸਥਾਪਨਾ ਦੀ 63ਵੀਂ ਵਰ੍ਹੇਗੰਢ ਮਨਾ ਰਹੀ...