“ ਮੈਂ ਤੇਰਾ ਇੰਤਜ਼ਾਰ ਕਰਾਂਗੀ “/ ਰਮਿੰਦਰ ਰੰਮੀ

“ ਮੈਂ ਤੇਰਾ ਇੰਤਜ਼ਾਰ ਕਰਾਂਗੀ “
ਭਲਾ ਇੰਤਜ਼ਾਰ ਵੀ ਕਦੀ
ਖਤਮ ਹੋਇਆ ਹੈ
ਆਸ ਤੇ ਹੀ ਜਹਾਨ ਹੈ
ਪਤਾ ਹੈ ਯਾਦ ਤੇਰੀ ਵਿੱਚ
ਹਰ ਪੱਲ , ਹਰ ਘੜੀ ਹੰਝੂਆਂ
ਦੇ ਘੁੱਟ ਭਰ ਰਹੀ ਹਾਂ
ਨਾ ਮੇਰੇ ਹੰਝ ਸੁੱਕੇ ਨੇ
ਨਾ ਮੈਂ ਮੁਸਕਰਾ ਸਕੀ ਹਾਂ
ਮੇਰੀ ਤੇ ਜਿੰਦ ਜਾਨ ਤੂੰ ਸੀ
ਤੇਰੇ ਨਾਮ ਤੋਂ ਹੀ ਮੇਰੀ
ਸਵੇਰ ਹੁੰਦੀ ਹੈ
ਤੇਰੇ ਨਾਮ ਤੋਂ ਮੇਰੀ ਰਾਤ ਹੁੰਦੀ ਹੈ
ਤੇਰੇ ਜਾਣ ਦੇ ਬਾਦ ਲੱਗਦਾ
ਮੇਰੀ ਜ਼ਿੰਦਗੀ ਵੀਰਾਨ ਹੋ ਗਈ ਹੈ
ਜੀਵਨ ਲੋ ਖਤਮ ਹੋ ਰਹੀ ਹੈ
ਪਰ ਮੇਰਾ ਇੰਤਜ਼ਾਰ ਕਦੀ
ਖਤਮ ਨਹੀਂ ਹੋਇਆ
ਰਾਤ ਦੇ ਬਾਦ ਹੀ ਤੇ
ਸਵੇਰ ਹੁੰਦੀ ਹੈ
ਪੱਤ ਝੜਦੇ ਨੇ ਤੇ
ਨਵੇਂ ਪੱਤ ਆਉਂਦੇ ਨੇ
ਦੁੱਖਾਂ ਬਾਦ ਸੁੱਖ ਵੀ
ਆਉਂਦੇ ਨੇ
ਵਿਛੋੜਾ ਹੈ ਤੇ ਮਿਲਾਪ ਵੀ ਹੈ
ਕੀ ਹੋਇਆ ਜੀਵਨ ਲੋ
ਖਤਮ ਹੋ ਰਹੀ ਹੈ ਪਰ
ਤੇਰੇ ਮੁੜ ਆਉਣ ਦੀ
ਆਸ ਅਜੇ ਕਾਇਮ ਹੈ
ਮੇਰਾ ਵਿਸ਼ਵਾਸ ਹੈ ਕਿ ਤੂੰ
ਜਲਦੀ ਵਾਪਸ ਪਰਤੇਂਗਾ
ਤੇ ਮੇਰੀਆਂ ਪਲਕਾਂ
ਬੰਦ ਹੋਣ ਤੋਂ ਪਹਿਲਾਂ
ਤੈਨੂੰ ਦੇਖ ਮੇਰੇ ਅੰਦਰ ਦਾ
ਬੁੱਝਦਾ ਹੋਇਆ ਦੀਪਕ
ਲੱਟ ਲੱਟ ਬੱਲ ਉੱਠੇਗਾ
ਮੈਂ ਵੀ ਫਿਰ ਤੋਂ ਮਹਿਕਣ
ਟਹਿਕਣ ਲੱਗ ਜਾਵਾਂਗੀ
ਇੰਤਜ਼ਾਰ ਹੈ ਉਸ ਘੜੀ ਦਾ ਤੇ
ਮੈਂ ਤੇਰਾ ਇੰਤਜ਼ਾਰ ਕਰਾਂਗੀ
ਉਸਦਾ ਇੰਤਜ਼ਾਰ ਕਰਦੇ ਕਰਦੇ
ਹਰ ਸਮੇਂ ਇਹ ਗੀਤ ਉਹ
ਗੁਣਗੁਣਾਉਂਦੀ ਰਹਿੰਦੀ ਹੈ ।
“ ਕਿਸੀ ਨਜ਼ਰ ਕੋ ਤੇਰਾ
ਇੰਤਜ਼ਾਰ ਆਜ ਭੀ ਹੈ । “

( ਰਮਿੰਦਰ ਰੰਮੀ )

ਸਾਂਝਾ ਕਰੋ

ਪੜ੍ਹੋ

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ/ਡਾ. ਨਿਵੇਦਿਤਾ ਸਿੰਘ

ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੀ ਸਥਾਪਨਾ ਦੀ 63ਵੀਂ ਵਰ੍ਹੇਗੰਢ ਮਨਾ ਰਹੀ...