ਗੀਤ/ਜਸਪਾਲ ਕੌਰੇਆਣਾ

ਗੀਤ
ਫੱਕਰਾਂ ਦੀ ਕੁੱਲੀ ਚ ਦੀਵਾ ਜਗਦਾ ਰਹੇ
ਨੀ ਮਹਿਲਾਂ ਵਾਲੀੇਏ
ਜੱਗ ਸੁਨਦਾ ਰਹੇ ਤੇ ਤੁੂੰਬਾ ਵਜਦਾ ਰਹੇ
ਨੀ ਮਹਿਲਾਂ ਵਾਲੀੇਏ
ਕਾਲੀ ਰਾਤ ਚ ਨੀ ਹਵਾ ਜਦੋਂ ਸ਼ੁੂਕ ਪਾਊਗੀ
ਤੇਰੇ ਕੰਨੀ ਸਾਡੀ ਵੰਝਲੀ ਦੀ ਹੁੂਕ ਆਊਗੀ
ਅਸੀਂ ਇਸ਼ਕ ਕਮਾਉਣਾ
ਨਹੀਂ ਜੱਗ ਤੋਂ ਛਪਾਉਣਾ
ਜੱਗ ਰੋਂਦਾ ਰਹੇ ਤੇ ਭਾਵੇਂ ਹਸਦਾ ਰਹੇ
ਨੀ ਮਹਿਲਾਂ ਵਾਲੀੇਏ
ਸਾਡੇ ਢਾਰੇ ਸਾਡੇ ਗੀਤਾਂ ਨਾਲ ਮੁਸਕਾਉਣਗੇ
ਤੇਰੇ ਨੀ ਚੁਬਾਰੇ ਬਿੱਲੋ ਵੇੈਨ ਪਾਉਣਗੇ
ਜੱਟ ਹੋਇਆ ਬਰਬਾਦ
ਜਦੋਂ ਆਊ ਤੇੈਨੁੂੰ ਯਾਦ
ਫੇਰ ਕਹੇਂਗੀ ਤਾਂ ਸਹੀ ਝੱਲਾ ਵਸਦਾ ਰਹੇ
ਨੀ ਮਹਿਲਾਂ ਵਾਲੀੇਏ
ਵੇਚ ਵੱਟ ਕੇ ਮਲੰਗ ਹੋ ਕੇ ਕੱਲਾ ਰਹਿ ਗਿਆ
ਕੌਰੇਆਣੇ ਕੋਲੋਂ ਦੁੂਰ ਕੁੱਲੀ ਪਾ ਕੇ ਬਹਿ ਗਿਆ
ਮਾਰ ਨੇੇੈਣਾਂ ਵਾਲਾ ਤੀਰ
ਜੱਟ ਕਰਤਾ ਫਕੀਰ
ਨੀ ਕੀ ਖੱਟਿਆ ਇਸ਼ਕ ਚੋਂ ਨਾਂ ਕੱਖਦਾ ਰਿਹਾ
ਨੀ ਮਹਿਲਾਂ ਵਾਲੀੇੇਏ


ਲੇਖਕ- ਜਸਪਾਲ ਕੌਰੇਆਣਾ
ਬਠਿੰਡਾ।
ਮੋਬਾਇਲ-97808-52097,

ਸਾਂਝਾ ਕਰੋ

ਪੜ੍ਹੋ

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ/ਡਾ. ਨਿਵੇਦਿਤਾ ਸਿੰਘ

ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੀ ਸਥਾਪਨਾ ਦੀ 63ਵੀਂ ਵਰ੍ਹੇਗੰਢ ਮਨਾ ਰਹੀ...