ਉਲਟੇ ਚੱਲਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

ਸਰੀਰ ਨੂੰ ਤੰਦਰੁਸਤ ਰੱਖਣ ਲਈ ਸਭ ਤੋਂ ਆਸਾਨ ਕਸਰਤਾਂ ਵਿਚ ਸੈਰ ਨੂੰ ਹਮੇਸ਼ਾ ਹੀ ਸਭ ਤੋਂ ਉੱਤਮ ਮੰਨਿਆ ਗਿਆ ਹੈ। ਲੋਕ ਤੇਜ਼ ਚੱਲਦੇ ਹਨ, ਹੌਲੀ ਚੱਲਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਪਿੱਛੇ ਵੱਲ ਤੁਰਨਾ ਵੀ ਇੱਕ ਖਾਸ ਕਸਰਤ ਹੈ ਜਿਸ ਨਾਲ ਸਿਹਤ ਨੂੰ ਕਈ ਤਰੀਕਿਆਂ ਨਾਲ ਫਾਇਦਾ ਹੁੰਦਾ ਹੈ।

ਇਸ ਨੂੰ ਰਿਵਰਸ ਵਾਕਿੰਗ ਕਿਹਾ ਜਾਂਦਾ ਹੈ ਉਲਟਾ ਚੱਲਣ ਦਾ ਅਰਥ ਹੈ ਅੱਗੇ ਦੀ ਬਜਾਏ ਪਿੱਛੇ ਵੱਲ ਤੁਰਨਾ। ਇਸ ਦੇ ਬਹੁਤ ਸਾਰੇ ਸਰੀਰਕ ਤੇ ਮਾਨਸਿਕ ਲਾਭ ਹਨ। ਆਓ ਅੱਜ ਗੱਲ ਕਰਦੇ ਹਾਂ ਕਿ ਕਿਵੇਂ ਉਲਟੀ ਸੈਰ ਕਰਨਾ ਤੁਹਾਡੇ ਸਰੀਰ ਅਤੇ ਸ਼ਖਸੀਅਤ ਲਈ ਵਧੀਆ ਹੋ ਸਕਦਾ ਹੈ।

ਲੱਤਾਂ ਦੀਆਂ ਮਾਸਪੇਸ਼ੀਆਂ ਹੁੰਦੀਆਂ ਹਨ ਮਜ਼ਬੂਤ

ਜਿਸ ਤਰ੍ਹਾਂ ਸੈਰ ਕਰਨ ਨਾਲ ਤੁਹਾਡੀਆਂ ਲੱਤਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ​ਹੁੰਦੀਆਂ ਹਨ, ਉਲਟਾ ਚੱਲਣ ਨਾਲ ਵੀ ਤੁਹਾਡੇ ਪੈਰਾਂ ਨੂੰ ਫਾਇਦਾ ਹੁੰਦਾ ਹੈ। ਅੱਗੇ ਚੱਲਣ ਦੇ ਮੁਕਾਬਲੇ, ਉਲਟਾ ਚੱਲਣ ਵਿੱਚ ਲੱਤਾਂ ਦੇ ਪਿੱਛੇ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਹੁੰਦਾ ਹੈ ਤੇ ਇਸ ਨਾਲ ਤੁਹਾਡੀਆਂ ਲੱਤਾਂ ਮਜ਼ਬੂਤ ਹੁੰਦੀਆਂ ਹਨ ਤੇ ਉਨ੍ਹਾਂ ਦਾ ਦਰਦ ਵੀ ਘੱਟ ਹੋਣ ਲੱਗਦਾ ਹੈ।

ਪਿੱਠ ਦੇ ਦਰਦ ਵਿੱਚ ਮਿਲਦੀ ਹੈ ਰਾਹਤ

ਉਲਟਾ ਸੈਰ ਕਰਨ ਨਾਲ ਪਿੱਠ ਦੇ ਹੇਠਲੇ ਹਿੱਸੇ ‘ਤੇ ਦਬਾਅ ਪੈਂਦਾ ਹੈ, ਜਿਸ ਨਾਲ ਪਿੱਠ ਦੇ ਦਰਦ ਤੋਂ ਰਾਹਤ ਮਿਲਦੀ ਹੈ, ਖਾਸ ਤੌਰ ‘ਤੇ ਹੈਮਸਟ੍ਰਿੰਗ ਖੇਤਰ ਵਿੱਚ ਦਰਦ। ਜੋ ਲੋਕ ਪਿੱਠ ਦੇ ਦਰਦ ਤੋਂ ਪ੍ਰੇਸ਼ਾਨ ਹਨ, ਡਾਕਟਰੀ ਸਲਾਹ ਅਨੁਸਾਰ ਘੱਟੋ-ਘੱਟ 15 ਮਿੰਟ ਤੱਕ ਲਗਾਤਾਰ ਉਲਟੀ ਸੈਰ ਕਰਨ ਨਾਲ ਉਨ੍ਹਾਂ ਨੂੰ ਪਿੱਠ ਦੇ ਦਰਦ ਤੋਂ ਕਾਫੀ ਰਾਹਤ ਮਿਲੇਗੀ।

ਉਲਟਾ ਸੈਰ ਕਰਨ ਨਾਲ ਵਧਦੈ ਮਨ ਦਾ ਫੋਕਸ

ਉਲਟਾ ਸੈਰ ਕਰਨ ਨਾਲ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ। ਇਸ ਨਾਲ ਮਨ ਨੂੰ ਸਹੀ ਥਾਂ ‘ਤੇ ਫੋਕਸ ਕਰਨ ‘ਚ ਮਦਦ ਮਿਲਦੀ ਹੈ। ਇਸ ਦੀ ਮਦਦ ਨਾਲ ਨਾ ਸਿਰਫ਼ ਧਿਆਨ ਵਿਚ ਸੁਧਾਰ ਹੁੰਦਾ ਹੈ, ਸਗੋਂ ਇਹ ਮਨ ਨੂੰ ਸੰਤੁਲਨ ਅਤੇ ਤਾਲਮੇਲ ਬਣਾਉਣ ਲਈ ਵੀ ਪ੍ਰੇਰਿਤ ਕਰਦਾ ਹੈ। ਜੇ ਤੁਸੀਂ ਰਿਵਰਸ ਵਾਕਿੰਗ ਕਰਦੇ ਹੋ, ਤਾਂ ਉਸ ਸਮੇਂ ਤੁਹਾਡਾ ਦਿਮਾਗ ਜ਼ਿਆਦਾ ਚੌਕਸ ਰਹਿੰਦਾ ਹੈ, ਜਿਸ ਕਾਰਨ ਇਸ ਦੀ ਕੰਮਕਾਜ ਵਿੱਚ ਸੁਧਾਰ ਹੁੰਦਾ ਹੈ। ਇਸ ਤਰ੍ਹਾਂ ਕਰਨ ਨਾਲ ਖੁਸ਼ੀ ਦੇ ਹਾਰਮੋਨਸ ਨਿਕਲਦੇ ਹਨ, ਜਿਸ ਨਾਲ ਮੂਡ ਵੀ ਠੀਕ ਰਹਿੰਦਾ ਹੈ ਅਤੇ ਮਨ ਵਿਚ ਤਣਾਅ ਪੈਦਾ ਕਰਨ ਵਾਲੀਆਂ ਸੰਵੇਦਨਾਵਾਂ ਨੂੰ ਕਾਬੂ ਵਿਚ ਰੱਖਿਆ ਜਾਂਦਾ ਹੈ।

ਉਲਟਾ ਚੱਲਣ ਨਾਲ ਗੋਡਿਆਂ ‘ਤੇ ਪੈਂਦਾ ਹੈ ਘੱਟ ਦਬਾਅ

ਜਿਨ੍ਹਾਂ ਲੋਕਾਂ ਦੇ ਗੋਡਿਆਂ ਵਿੱਚ ਦਰਦ ਹੁੰਦਾ ਹੈ, ਉਹ ਤੁਰਨ ਤੋਂ ਕੰਨੀ ਕਤਰਾਉਂਦੇ ਹਨ ਪਰ ਉਲਟਾ ਵਾਕਿੰਗ ਕਰਨ ਨਾਲ ਗੋਡਿਆਂ ‘ਤੇ ਘੱਟ ਦਬਾਅ ਪੈਂਦਾ ਹੈ, ਜਿਸ ਨਾਲ ਉਹ ਲੋਕ ਵੀ ਕਰ ਸਕਦੇ ਹਨ ਜੋ ਗੋਡਿਆਂ ਦੇ ਦਰਦ ਤੋਂ ਪ੍ਰੇਸ਼ਾਨ ਹਨ। ਜਿਨ੍ਹਾਂ ਲੋਕਾਂ ਦੇ ਗੋਡੇ ‘ਚ ਸੱਟ ਜਾਂ ਦਰਦ ਹੈ, ਜੇ ਉਹ ਉਲਟਾ ਵਾਕਿੰਗ ਕਰਨ ਤਾਂ ਉਨ੍ਹਾਂ ਨੂੰ ਫਾਇਦਾ ਹੋਵੇਗਾ।

 

ਸਾਂਝਾ ਕਰੋ

ਪੜ੍ਹੋ

ਸੋਨੇ ਦੀ ਕੀਮਤ ‘ਚ ਵੱਡੀ ਗਿਰਾਵਟ, ਟਰੰਪ

ਨਵੀਂ ਦਿੱਲੀ, 27 ਨਵੰਬਰ – ਗਲੋਬਲ ਬਾਜ਼ਾਰਾਂ ‘ਚ ਡਾਲਰ ਦੀ...