ਤੇਰਾਂ ਪੋਹ/ ਹਰੀ ਸਿੰਘ ਸੰਧੂ

ਕਲਮ ਨਿਮਾਣੀ ਲਿਖ ਨਾ ਸੱਕਦੀ, ਪੁੱਤਰਾਂ ਦੇ ਉਸ ਦਾਨੀ ਨੂੰ।
ਕੌਣ ਭਲਾਊ ਪੋਹ ਮਹੀਨਾ,ਬੱਚਿਆਂ ਦੀ ਕੁਰਬਾਨੀ ਨੂੰ।
ਤੇਰਾਂ ਪੋਹ ਨੂੰ ਠੰਡ ਬੜੀ ਸੀ,ਠੰਡੇ ਬੁਰਜ਼ ਵਿੱਚ ਮਾਂ  ਬੈਠੀ ,
ਦਾਦੀ ਮਾਂ ਦੀ ਗੋਦ ਸੀ ਨਿੱਘੀ, ਬੱਚੇ ਲੈਕੇ ਤਾਂ ਬੈਠੀ,,
ਧਰਮ ਲਈ ਮਰ ਮਿਟ ਜਾਣਾ, ਛੱਡਣਾ ਜਗ ਹੈ ਫ਼ਾਨੀ ਨੂੰ,
ਮੋਤੀ ਮੇਹਿਰਾ ਕਰਦਾ ਸੇਵਾ, ਦੁੱਧ ਪਿਆਵੇ ਬੱਚਿਆਂ ਨੂੰ,,
ਗਲ੍ਹ ਨਾਲ ਲਾਕੇ ਰੋਂਦਾ ਸੀ,ਇਹ ਸੰਮਝਾਵੇ ਬੱਚਿਆਂ ਨੂੰ,,
ਸਿੱਖੀ ਸਿਦਕ ਭਰੋਸਾ ਰੱਖੋ, ਭੁੱਲੋ ਨਾ ਉਸ ਬਾ਼ਨੀ ਨੂੰ,
ਭਾਵੇਂ ਨਿਕੇ ਨਿਕੇ ਸੀ ਉਹ ਦੋਵੇਂ , ਭਾਵੇਂ ਛੋਟੇ ਛੋਟੇ ਸੀ,,
ਉਹਨਾਂ ਈਂਨ ਨਹੀਂ ਸੀ ਮੰਨੀ, ਹੋ ਗਏ ਟੋਟੇ ਟੋਟੇ ਸੀ,,
ਰੋਂਣ ਸਰਹੰਦ ਦੀਆਂ ਉਹ ਨੀਹਾਂ, ਛੱਡਗੇ ਯਾਦ ਨਿਸ਼ਾਨੀ ਨੂੰ,
ਜ਼ੋਰਾਵਰ ਫਤਿਹੇ ਸਿੰਘ ਬਾਬੇ, ਸਾਨੂੰ ਦਸਗੇ ਦੋਵੇਂ ਸੀ,,
ਜਿੰਨੀ ਕੂ ਹੈ ਸਮਝ ਖਾਲਸਾ, ਲਿਖੀ ਜਾਵਾਂ ਮੈਂ ਉਵੇਂ ਸੀ,,
ਸਿਰ ਤੇ ਹੱਥ ਮੇਹਿਰ ਦਾ ਹੋਵੇ, ਦੋਸ਼ ਕੀ ਦੇਵਾਂ ਕਾਂਨੀ ਨੂੰ,
ਕਾਨਾਂ ਕੰਬਿਆਂ ਸਿਆਹੀ ਰੋਈ, ਸਿਫ਼ਤ ਲਿਖੀ ਨਾ ਜਾਏ,,
ਕਿਵੇਂ ਇਤਹਾਸ ਲਿਖਾਂ ਮੈਂ ਦਾਤਾ,ਅਗਾਂਹ ਲਿਖ ਨਾ ਪਾਏ ,,
“ਸੰਧੂ” ਮੂਲ ਨਾ ਡਰਣਾਂ ਮੋਤੋ,ਕਹਿਗੇ ਹਰ ਪਰਾਂਨੀ ਨੂੰ,ਲੇਖ਼ਕ
ਹਰੀ ਸਿੰਘ ਸੰਧੂ ਸੁਖੇ ਵਾਲਾ ਜ਼ੀਰਾ
ਮੋਬਾ—-98774-76161

ਸਾਂਝਾ ਕਰੋ

ਪੜ੍ਹੋ