ਸੇ਼ਅਰ/ ਮੋਬਾਇਲ / ਬਲਤੇਜ ਸੰਧੂ

ਜਦੋਂ ਦੇ ਲੋਕਾਂ ਦੇ ਸੱਜਣਾਂ ਮੋਬਾਈਲਾਂ ਨਾਲ ਯਰਾਨੇ ਪੈ ਗਏ
ਮੀਆਂ ਬੀਵੀ ਇੱਕੋ ਬੈੱਡ ਤੇ ਬੈਠ ਬੇਗਾਨੇ ਹੋ ਕੇ ਰਹਿ ਗਏ
ਅੱਖਾਂ ਖੁੱਭੀਆਂ ਵਿੱਚ ਮੋਬਾਈਲਾਂ ਪਰਿਵਾਰ ਦੀਆਂ ਸਾਰਾਂ ਨਈ ਰਹੀਆਂ
ਹੁਣ ਪਹਿਲਾਂ ਵਰਗੇ ਬਚਪਨ ਦੀਆਂ ਮੌਜ ਬਹਾਰਾਂ ਮਿੱਤਰਾਂ ਨਈ ਰਹੀਆ
ਰਵਾਇਤੀ ਖੇਡਾਂ ਭੁੱਲੀਆ ਚੇਤੇ ਰਹਿੰਦੇ ਟਾਸਕ ਗੇਮਾਂ ਦੇ
ਫੇਸਬੁੱਕ ਤੇ ਬੈਠੇ ਗੱਭਰੂ ਆਸ਼ਕ ਫੌਰਨ ਦੀਆਂ ਮੇਮਾਂ ਦੇ
ਸੋਸ਼ਲ ਮੀਡੀਆ ਤੇ ਮੈਸੇਜ ਸੇਅਰਿੰਗ ਕਰਕੇ ਅਸੀਂ ਲਾਤੇ ਰੁੱਖ ਬੜੇ
ਟੱਚ ਤੇ ਠੁੰਗੇ ਵੱਜਦੇ ਰਹਿੰਦੇ ਪਸ਼ੂ ਭਾਵੇਂ ਧੁੱਪੇ ਭੁੱਖੇ ਰਹਿਣ ਖੜੇ
ਮੁੰਡੇ ਤਾਂ ਹੁੰਦੇ ਨੇ ਬੜੇ ਨਲਾਇਕ ਤੇ ਕੁੜੀਆਂ ਵੀ ਕਿਧਰੇ ਘੱਟ ਨਹੀਂ
ਬੱਸ ਦਾ ਪੰਜਾਹ ਮੀਲ ਦਾ ਸਫਰ ਤੇ ਨਿਗਾ ਚੈਟਿੰਗ ਤੋਂ ਹੁੰਦੀ ਪੱਟ ਨਹੀਂ
ਹੁਣ ਤਾਂ ਗਾਲੀ ਗਲੋਚ ਤੇ ਦੂਸਣਬਾਜੀ ਹੁੰਦੀ ਸੋਸ਼ਲ ਸਾਈਟਾਂ ਤੇ
ਬੇਬੇ ਲੱਭੇ ਐਨਕ ਕਹਿੰਦੀ ਨਿਗਾ ਨੀ ਟਿੱਕਦੀ ਟੱਚ ਦੀਆ ਲਾਈਟਾਂ ਤੇ
ਸਿਵਿਆਂ ਵਿੱਚ ਵੀ ਲੱਗੇ ਲੈਣ ਸੈਲਫੀਆਂ ਕਿਹੋ ਜਿਹਾ ਜ਼ਮਾਨਾ ਆਇਆ ਏ
ਮੋਬਾਈਲ ਤੇ ਸਟੇਟਸ ਪਾਈ ਛਬੀਲਾਂ ਦੀ ਘਰ ਭਾਵੇਂ ਬੁੱਢਾ ਬਾਪ ਤਿਹਾਇਆ ਏ
ਫਰੀ ਨੈੱਟ ਨੇ ਕੀਤਾ ਬੜਾ ਕਮਾਲ ਕੇ ਸਾਰੇ ਬਿਜੀ ਕਰ ਦਿੱਤੇ
ਰਿਸਤੇ ਨਾਤਿਆਂ ਦੇ ਪਿਆਰ ਓਏ ਸੰਧੂਆਂ ਕੱਖੋ ਹੌਲੇ ਕਰਕੇ ਧਰ ਦਿੱਤੇ
ਬਲਤੇਜ ਸੰਧੂ
 ਬੁਰਜ ਲੱਧਾ
   ਬਠਿੰਡਾ
9465818158

ਸਾਂਝਾ ਕਰੋ

ਪੜ੍ਹੋ