ਬਾਲ ਕਵਿਤਾ/ ਆਈ ਸਰਦੀ / ਮਹਿੰਦਰ ਸਿੰਘ ਮਾਨ

ਗਰਮੀ ਮੁੱਕੀ, ਬੱਚਿਉ ਆਈ ਸਰਦੀ।
ਕਰਿਉ ਨਾ ਹੁਣ ਆਪਣੀ ਮਰਜ਼ੀ।
ਉਦੋਂ ਤੱਕ ਪਾ ਕੇ ਰੱਖਿਓ ਗਰਮ ਕਪੜੇ,
ਜਦੋਂ ਤੱਕ ਇਹ ਸਰਦੀ ਨਾ ਮੁੱਕੇ।
ਸਮੇਂ ਸਿਰ ਸੌਂਵੋ,ਸਮੇਂ ਸਿਰ ਜਾਗੋ।
ਜਾਗ ਕੇ ਗਰਮ ਪਾਣੀ ਨਾ’ ਨਹਾਉ।
ਸਕੂਲ ਜਾਉ ਖਾਣਾ ਸਮੇਂ ਸਿਰ ਖਾ ਕੇ।
ਉੱਥੇ ਪੜ੍ਹਾਈ ਖੂਬ ਕਰੋ ਦਿਲ ਲਾ ਕੇ।
ਹੋਮ ਵਰਕ ਪੂਰਾ ਕਰੋ ਸਕੂਲੋਂ ਆ ਕੇ।
ਥਾਂ ਸਿਰ ਰੱਖੋ ਆਪਣੇ ਬੈਗ ਲਿਜਾ ਕੇ।
ਠੰਢ ਤੋਂ ਬਚਾਉਣ ਖਜੂਰਾਂ ਤੇ ਬਦਾਮ।
ਲੰਚ ਬੌਕਸਾਂ ‘ਚ ਪਾ ਕੇ ਲੈ ਜਾਉ ਨਾਲ।
ਟੀਵੀ ‘ਚ ਦੇਖੋ ਨਾ ਕਾਰਟੂਨ ਬਹੁਤੇ,
ਨਹੀਂ ਤਾਂ ਪਿੱਛੋਂ ਹੋਣਾ ਪੈਣਾ ਔਖੇ।
ਹੁਣ ਤੋਂ ਹੀ ਮਿਹਨਤ ਕਰਨੀ ਸਿੱਖੋ।
ਆਪਣੀ ਕਿਸਮਤ ਆਪ ਹੀ ਲਿਖੋ।
ਮੰਮੀ, ਡੈਡੀ ਦਾ ਸਦਾ ਮੰਨੋ ਕਹਿਣਾ।
ਜੇ ਕਰ ਬੱਚਿਉ ਤੁਸੀਂ ਹੱਸਦੇ ਰਹਿਣਾ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ -9915803554

ਸਾਂਝਾ ਕਰੋ

ਪੜ੍ਹੋ