ਟਰੱਕ ਵਿਚੋ ਤੇਲ ਕਢ ਕੇ ਵੇਚਣ ਵਾਲੇ ਡਰਾਇਵਰ ਤੇ ਢਾਬਾ ਮਾਲਕ ਮੌਕਾ ਤੋਂ ਕਾਬੂ

-ਦੋਨਾ ਮੁਲਜਿਮਾ ਨੂੰ ਕਾਬੂ ਕਰਕੇ ਚੋਰੀ ਕੀਤਾ 70 ਲੀਟਰ ਡੀਜਲ ਤੇਲ ਕੀਤਾ ਬਰਾਮਦ
ਗੁਰਜੰਟ ਸਿੰਘ ਬਾਜੇਵਾਲੀਆ
ਮਾਨਸਾ, 27 ਜੁਲਾਈ ਡਾ.ਨਰਿੰਦਰ  ਭਾਰਗਵ,ਆਈ,ਪੀ,ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਵਲੋਂ ਪ੍ਰੈਸ ਨੋਟ  ਜਾਰੀ ਕਰਦੇ ਹੋਏ ਦਸਿਆ ਗਿਆ ਕਿ ਟਰਕ ਦੀ ਟੈਂਕੀ ਵਿਚੋ ਤੇਲ ਚੋਰੀ ਕਢ ਕੇ ਵੇਚਣ ਦਾ ਧੰਦਾ ਕਰਨ ਵਾਲੇ  ਟਰੱਕ ਡਰਾਇਵਰ ਲਛਮਣ ਸਿੰਘ ਪੁੱਤਰ ਬੀਰਾ ਸਿੰਘ ਵਾਸੀ ਮਤੀ ਹਾਲ ਆਬਾਦ ਮਾਨਸਾ ਅਤੇ ਢਾਬਾ ਚਲਾਉਣ  ਵਾਲੇ ਸਲਾਊਦੀਨ ਪੁਤਰ ਯੂਨਸ ਵਾਸੀ ਚੈਨੀ ਕਟਿਹਾਰ (ਬਿਹਾਰ) ਹਾਲ ਮਾਨਸਾ ਨੂੰ ਕਾਬੂ ਕਰਨ ਵਿਚ ਸਫਲਤਾ   ਹਾਸਲ ਕੀਤੀ ਗਈ ਹੈ, ਜਿਹਨਾਂ  ਦੇ ਕਬਜ਼ੇ  ਵਿਚੋ ਚੋਰੀ ਕੀਤਾ 70 ਲੀਟਰ ਡੀਜਲ ਤੇਲ ਬਰਾਮਦ ਕੀਤਾ ਗਿਆ ਹੈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਵਲੋਂ ਜਾਣਕਾਰੀ ਦਿੰਦਿਆਂ ਦਸਿਆ ਗਿਆ ਕਿ ਮੁਦਈ  ਪਰਵਿੰਦਰ ਸਿੰਘ ਪੁਤਰ ਗੁਰਚਰਨ ਸਿੰਘ ਵਾਸੀ ਖਿਆਲਾ ਕਲਾਂ  ਨੇ ਆਪਣੇ ਘੋੜੇ  ਟਰਾਲਾ ਨੰਬਰੀ
ਪੀਬੀ,03ਏਵਾਈ^7835 ਪਰ ਲਛਮਣ ਸਿੰਘ ਪੁੱਤਰ ਬੀਰਾ ਸਿੰਘ ਵਾਸੀ ਮਤੀ ਹਾਲ ਆਬਾਦ ਮਾਨਸਾ ਨੂੰ ਬਤੌਰ  ਡਰਾਇਵਰ ਰਖਿਆ ਹੋਇਆ ਹੈ। ਪੁਲਿਸ ਪਾਸ ਇਤਲਾਹ ਮਿਲੀ ਕਿ ਪਿੰਡ ਅਕਲੀਆ ਵਿਖੇ  ਨੰਬਰਦਾਰ ਢਾਬੇ ਪਰ  ਗੱਡੀਆਂ ਦੇ ਡਰਾਇਵਰਾ ਵਲੋਂ ਤੇਲ ਚੋਰੀ ਕਢ ਕੇ ਢਾਬੇ ਦੇ ਮਾਲਕ ਨੂੰ ਵੇਚ ਦਿਤਾ ਜਾਂਦਾ ਹੈ। ਜਿਸਤੇ ਮੁਕਦਮਾ  ਨੱਬਰ 65 ਮਿਤੀ 25^07^2021 ਅ/ਧ 379,411 ਹਿੰLਦੰL ਥਾਣਾ ਜੋਗਾ ਦਰਜ ਰਜਿਸਟਰ ਕੀਤਾ ਗਿਆ।  ਦੌਰਾਨੇ ਤਫਤੀਸ ਪੁਲਿਸ ਪਾਰਟੀ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਦੋਨਾਂ  ਮੁਲਜਿਮਾ ਨੂੰ ਕਾਬੂ ਕਰਕੇ   ਉਹਨਾਂ  ਦੇ ਕਬਜਾ ਵਿਚੋ ਚੋਰੀ ਕੀਤਾ 70 ਲੀਟਰ ਡੀਜਲ ਤੇਲ ਬਰਾਮਦ ਕੀਤਾ ਗਿਆ। ਗਿਰਫਤਾਰ ਮੁਲਜਿਮਾ ਨੂੰ  ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾ ਰਿਹਾ ਹੈ। ਦੌਰਾਨੇ ਪੁਲਿਸ ਰਿਮਾਡ ਡੂੰਘਾਈ  ਨਾਲ ਪੁਛਗਿਛ ਕੀਤੀ ਜਾਵੇਗੀ ਕਿ ਉਹਨਾਂ  ਨੇ ਇਹ ਧੰਦਾ ਕਦੋ ਤੋਂ  ਚਲਾਇਆ ਹੋਇਆ ਸੀ, ਜਿਹਨਾਂ ਪਾਸੋਂ ਅਹਿਮ ਸੁਰਾਗ ਲਗਣ ਦੀ ਸੰਭਾਵਨਾ  ਹੈ।

ਸਾਂਝਾ ਕਰੋ

ਪੜ੍ਹੋ

ਗੋਆ ’ਚ ਮੀਂਹ ਕਾਰਨ ਪਾਣੀ ਪਾਣੀ ਹੋਇਆ

ਮੁੰਬਈ, 21 ਮਈ – ਮੁੰਬਈ ਤੇ ਗੋਆ ’ਚ ਇਨ੍ਹੀਂ ਦਿਨੀਂ...