ਪੰਜਾਬ ਦੀਆਂ ਤਿੰਨੇ ਜੇਸੀਪੀ’ਜ਼ ਤੇ ਬਹਾਲ ਹੋਵੇਗੀ ਰੀਟ੍ਰੀਟ ਰਸਮ

ਅੰਮ੍ਰਿਤਸਰ, 20 ਮਈ – ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਤੋਂ ਬਾਅਦ ਅੱਜ 20 ਮਈ ਸ਼ਾਮ ਤੋਂ ਪੰਜਾਬ ਦੀ ਸਰਹੱਦ ਤੇ ਅਟਾਰੀ (ਅੰਮ੍ਰਿਤਸਰ ), ਹੁਸੈਨੀ ਵਾਲਾ (ਫਿਰੋਜ਼ਪੁਰ), ਸਾਦਕੀ (ਫਾਜ਼ਿਲਕਾ )ਵਿਖੇ ਰੀਟ੍ਰੀਟ ਰਸਮ ਬਹਾਲ ਕੀਤੀ ਜਾ ਰਹੀ ਹੈ। ਇਕ ਬੀਐਸਐੱਫ ਅਧਿਕਾਰੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਦੀਆਂ ਤਿੰਨਾਂ ਜੇਸੀਪੀ ਵਿਖੇ ਸ਼ਾਮ 6 ਵਜੇ ਰੀਟ੍ਰੀਟ ਰਸਮ ਹੋਵੇਗੀ। ਅੱਜ ਪਹਿਲੇ ਦਿਨ ਸ਼ਾਮ 6 ਵਜੇ ਮੀਡੀਆ ਨੂੰ ਇਸ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਜਦੋਂ ਕਿ ਆਮ ਲੋਕਾਂ ਅਤੇ ਸੈਲਾਨੀਆਂ ਵਾਸਤੇ ਇਹ ਕੱਲ੍ਹ 21 ਮਈ ਤੋਂ ਪਹਿਲਾਂ ਵਾਂਗ ਸੈਲਾਨੀ ਇਸ ਨੂੰ ਦੇਖ ਸਕਣਗੇ। ਦੱਸਣ ਯੋਗ ਹੈ ਕਿ ਪਹਿਲਗਾਮ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਖ਼ਿਲਾਫ਼ ਕੁਝ ਸਖ਼ਤ ਫੈਸਲੇ ਲਏ ਗਏ ਸਨ, ਜਿਸ ਦਾ ਪ੍ਰਭਾਵ ਰੀਟ੍ਰੀਟ ਰਸਮ ਤੇ ਵੀ ਪਿਆ ਸੀ।

ਸਾਂਝਾ ਕਰੋ

ਪੜ੍ਹੋ

ਸੋਨੀਆ-ਰਾਹੁਲ ਗਾਂਧੀ ਨੇ ਧੋਖਾਧੜੀ ਨਾਲ ਕਮਾਏ 142

ਨਵੀਂ ਦਿੱਲੀ, 21 ਮਈ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ...