
ਔਕਲੈਂਡ, 14 ਮਈ – ਅੱਜ ਅਕਾਲ ਰਾਈਡਰਜ਼ ਨਿਊਜ਼ੀਲੈਂਡ ਅਤੇ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਨੇ ਖੂਨਦਾਨ ਨੂੰ ਜੀਵਨ ਦਾਨ ਦੇ ਵਿਚ ਬਦਲਣ ਦੇ ਆਪਣੇ ਉਦਮ ਨੂੰ ਚੌਥੇ ਸਾਲ ਦਾਖਲ ਕਰ ਲਿਆ। ਇਹ ਖੂਨਦਾਨ ਕੈਂਪ ਟੋਈਟੋਈ ਇਵੈਂਟ ਸੈਂਟਰ ਹੇਸਟਿੰਗਜ਼ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਲਗਾਇਆ ਗਿਆ ਸੀ। ਇਸ ਕੈਂਪ ਦੇ ਮੁੱਖ ਆਯੋਜਕ ਸ. ਸੁਖਦੀਪ ਸਿੰਘ ਖਹਿਰਾ ਖੂਨ ਦਾਨ ਕਰ ਵਾਲੇ ਸਾਰੇ ਮਹਾਨ ਦਾਨੀਆਂ ਦਾ ਧੰਨਵਾਦ ਕੀਤਾ, ਜੋ ਕਿ ਲੋਕਾਂ ਦੀ ਜ਼ਿੰਦਗੀ ਬਚਾਉਣ ਵਾਸਤੇ ਅੱਗੇ ਆਏ। ਖੂਨ ਦਾਨੀਆਂ ਦੇ ਵਿਚ 10 ਅਜਿਹੇ ਖੂਨਦਾਨੀ ਵੀ ਆਏ ਜਿਹੜੇ ਪਹਿਲੀ ਵਾਰ ਇਸ ਨੇਕ ਕੰਮ ਲਈ ਅੱਗੇ ਹੋਏ। ਕੈਂਪ ਦੇ ਵਿਚ ਸਹਿਯੋਗ ਦੇ ਲਈ ਸ੍ਰੀ ਮਨਜੀਤ ਸੰਧੂ, ਜਸਮੀਤ ਬੇਦੀ, ਹਰਮਨ ਪ੍ਰੀਤ ਸਿੰਘ ਅਤੇ ਹਰਵਿੰਦਰ ਵਿਰਕ ਪਹੁੰਚੇ। ਮੀਡੀਆ ਸਹਿਯੋਗੀ ਰੇਡੀਓ ਸਪਾਈਸ, ਪੰਜਾਬੀ ਹੈਰਲਡ ਅਤੇ ਡੇਲੀ ਖ਼ਬਰ ਦਾ ਧੰਨਵਾਦ ਕੀਤਾ ਗਿਆ।