ਕਵਿਤਾ/ਯੁੱਧ-2/ਯਸ਼ ਪਾਲ

*ਜਿਸਨੂੰ*
*ਮੈਂ ਮਾਰੂੰਗਾ ਯੁੱਧ ‘ਚ*
*ਨਹੀਂ ਜਾਣਦਾ ਮੈਂ*
*ਉਸ ਨੂੰ*

*ਨਾ ਉਸਦੇ*
*ਮਾਂ-ਪਿਉ ਨੂੰ*
*ਨਾ ਉਸਦੀ ਬੀਵੀ*
*ਨਾ ਉਸਦੇ ਬੱਚਿਆਂ ਨੂੰ*

*ਮੈਨੂੰ ਉਸਦਾ*
*ਨਾਂ ਵੀ ਨਹੀਂ ਪਤਾ*

*ਮੈਂ*
*ਇਹ ਵੀ ਨਹੀਂ ਜਾਣਦਾ*
*ਕਿ ਉਹ*
*ਕਿਸ ਮਜ਼ਬੂਰੀ ਵੱਸ*
*ਮੇਰੇ ਸਾਹਮਣੇ ਹੈ*
*ਤੇ ਉਹ*
*ਕੀ ਸੋਚਦਾ ਹੈ*
*ਯੁੱਧ ਬਾਰੇ*

*ਇਹ ਸਭ ਸੋਚਣਾ*
*ਮੇਰਾ ਕੰਮ ਨਹੀਂ ਹੈ*

*ਬੱਸ!*
*ਮੈਂ ਤਾਂ ਮਾਰਨਾ ਹੈ*
*ਹਰ ਉਸ ਬੰਦੇ ਨੂੰ*
*ਜਿਸਦੀ ਵਰਦੀ*
*ਅਲੱਗ ਹੈ ਮੇਰੇ ਤੋਂ*
*ਜਿਸਦੇ ਤਮਗੇ*
*ਅਲੱਗ ਨੇ ਮੇਰੇ ਤੋਂ*

*ਜਿਵੇਂ ਮੈਂ ਹਾਂ*
*ਉਵੇਂ ਹੀ ਉਹ ਹੈ*

*ਫਿਰ ਵੀ*
*ਉਹ ਮੈਨੂੰ ਮਾਰੇਗਾ*
*ਮੈਂ ਉਸਨੂੰ ਮਾਰੂੰਗਾ*
*ਸਾਡੇ ਹੱਥਾਂ ‘ਚ*
*ਫੜਾਈ ਹੋਵੇਗੀ*
*ਨਵੀਂ-ਨਕੋਰ ਰਫ਼ਲ*
*ਮਾਰੂ ਕਾਰਤੂਸ*
*ਘਾਤਕ ਗ੍ਰਨੇਡ*

*’ਤੇ ਦਿਮਾਗ਼ ‘ਚ*
*ਸਿਰਫ਼ ਇੱਕੋ ਧੁਨ*
*ਉਸਨੂੰ ਮਾਰ ਦਿਉ*
*ਜੋ ਵੀ ਦਿਸੇ ਅਲੱਗ*

*ਇਹ ਨਹੀਂ ਸੋਚਣਾ*
*ਕਿ ਇਸ ਤੋਂ ਬਾਅਦ*
*ਕੀ ਬਣੇਗਾ*
*ਉਸਦੀ ਬੀਵੀ ਦਾ*
*ਉਸ ਦੀ ਮਾਂ ਦਾ*
*ਉਸਦੇ ਬੱਚਿਆਂ ਦਾ*

*ਇਹ ਸੋਚਣਾ*
*ਕਿਸੇ ਹੋਰ ਦਾ ਕੰਮ ਹੈ*

*ਉਸਦਾ*
*ਜਿਸਦੇ ਮਾਤਾ-ਪਿਤਾ*
*ਬੀਵੀ-ਬੱਚੇ*
*ਤੇ ਘਰ-ਪਰਿਵਾਰ*
*ਕਦੇ ਨਹੀਂ ਹੋਣਗੇ*
*ਯੁੱਧ ਦਾ ਸ਼ਿਕਾਰ!*

*ਜੋ ਹਰ ਯੁੱਧ ਤੋਂ ਬਾਅਦ*
*ਬਚੇ ਰਹਿਣਗੇ*
*ਅਗਲੇ ਯੁੱਧ ਲਈ*
*ਤਿਆਰ!*

*#ਹੂਬ ਨਾਥ*

ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
(98145 35005)

ਸਾਂਝਾ ਕਰੋ

ਪੜ੍ਹੋ